ਜਿਲ੍ਹਾ ਚੋਣ ਅਧਿਕਾਰੀਆਂ ਸਮੇਤ ਆਲਾ ਅਧਿਕਾਰੀਆਂ ਦੇ ਨਾਲ ਕਰਨਗੇ ਮੀਟਿੰਗ
ਚੰਡੀਗੜ੍ਹ, 12 ਅਗਸਤ: ਹਰਿਆਣਾ ਵਿਚ ਆਉਣ ਵਾਲੀਆਂ ਵਿਧਾਨ ਸਭਾ ਆਮ ਚੋਣਾਂ ਦੇ ਲਈ ਤਿਆਰੀਆਂ ਜੋਰਾਂ ‘ਤੇ ਹਨ। ਇੰਨ੍ਹਾਂ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਭਾਰਤੀ ਚੋਣ ਕਮਿਸ਼ਨਰ ਸੋਮਵਾਰ ਨੂੰ 2 ਦਿਨਾਂ ਦੌਰੇ ’ਤੇ ਹਰਿਆਣਾ ਵਿਚ ਪੁੱਜ ਰਹੇ ਹਨ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਅਤੇ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਤੇ ਸੁਖਬੀਰ ਸਿੰਘ ਸੰਧੂ ਸਮੇਤ ਕਮਿਸ਼ਨ ਦੇ ਹੋਰ ਅਧਿਕਾਰੀ ਸੂਬੇ ਦੇ ਜ਼ਿਲ੍ਹਾ ਚੋਣ ਅਧਿਕਾਰੀਆਂ ਨਾਲ ਵੱਖ-ਵੱਖ ਮੀਟਿੰਗਾਂ ਕਰਨਗੇ।
ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਰਿਵਾੜੀ ਮੈਰਾਥਨ ਵਿਚ ਲਿਆ ਹਿੱਸਾ
ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸੋਮਵਾਰ ਨੁੰ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ ਅਤੇ ਜਿਲ੍ਹਾ ਚੋਣ ਅਧਿਕਾਰੀਆਂ ਸਮੇਤ ਆਲਾ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਕੇ ਚੋਣਤਿਆਰੀਆਂ ਦੀ ਸਮੀਖਿਆ ਕੀਤੀ ਜਾਵੇਗੀ ਜਦੋਂਕਿ 13 ਅਗਸਤ ਨੁੰ ਐਨਫੋਰਸਮੈਂਟ ਏਜੰਸੀਆਂ ਦੇ ਨਾਲ ਮੀਟਿੰਗ ਕਰ ਸੂਬੇ ਵਿਚ ਨਿਗਰਾਨੀ ਤੇ ਚੌਕਸੀ ਵਧਾਉਣ ਸਬੰਧੀ ਦਿਸ਼ਾ-ਨਿਰਦੇਸ਼ ਦਿੱਤੇ ਜਾਣਗੇ। ਇਸ ਤੋਂ ਇਲਾਵਾ ਮੁੱਖ ਸਕੱਤਰ, ਪੁਲਿਸ ਡਾਇਰੈਕਟਰ ਜਨਰਲ ਅਤੇ ਹੋਰ ਪ੍ਰਸਾਸ਼ਨਿਕ ਸਕੱਤਰਾਂ ਤੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਾਲ ਵੀ ਅਹਿਮ ਮੀਟਿੰਗ ਕਰ ਹੋਰ ਵਿਵਸਥਾਵਾਂ ਦੀ ਸਮੀਖਿਆ ਕਰਣਗੇ। ਦਸਣਾ ਬਣਦਾ ਹੈ ਕਿ ਹਰਿਆਣਾ ਵਿਧਾਨ ਸਭਾ ਦੀ ਮਿਆਦ ਨਵੰਬਰ ਮਹੀਨੇ ਤੱਕ ਪਈ ਹੈ ਪ੍ਰੰਤੂ ਚਰਚਾਵਾਂ ਹਨ ਕਿ ਬਾਕੀ ਤਿੰਨ ਸੂਬਿਆਂ ਦੇ ਨਾਲ ਹਰਿਆਣਾ ’ਚ ਸਤੰਬਰ ਮਹੀਨੇ ਵਿਚ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ।
Share the post "ਹਰਿਆਣਾ ’ਚ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਜੋਰਾਂ ’ਤੇ,2 ਦਿਨਾਂ ਦੌਰੇ ’ਤੇ ਪੁੱਜੇ ਚੋਣ ਕਮਿਸ਼ਨਰ"