ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਸਮੇਤ ਜਿਲੇ ਦੇ ਵੱਖ-ਵੱਖ ਹਲਕਿਆਂ ਤੋਂ ਵਰਕਰ ਹੋਣਗੇ ਕਨਵੈਂਸ਼ਨ ਵਿੱਚ ਸ਼ਾਮਿਲ
ਬਠਿੰਡਾ, 10ਫਰਵਰੀ:-ਕਾਂਗਰਸ ਪਾਰਟੀ ਵੱਲੋਂ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿੱਚ ਪਹਿਲੀ ਵਾਰ ਪੰਜਾਬ ਦੇ ਸਮਰਾਲਾ ਵਿਖੇ ਕੀਤੀ ਜਾ ਰਹੀ ਵਰਕਰ ਕਨਵੈਂਸ਼ਨ ਸਬੰਧੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਅਤੇ ਤਲਵੰਡੀ ਸਾਬੋ ਸਹਿਤ ਜ਼ਿਲੇ ਵਿਚੋਂ ਭਾਰੀ ਗਿਣਤੀ ਵਿੱਚ ਵਰਕਰ ਇਸ ਕਨਵੈਨਸ਼ਨ ਵਿੱਚ ਪੁੱਜ ਰਹੇ ਹਨ। ਇਹ ਦਾਅਵਾ ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਦਿਹਾਤੀ ਦੇ ਪ੍ਰਧਾਨ ਖੁਸ਼ਬਾਜ ਸਿੰਘ ਜਟਾਣਾ ਨੇ ਇਸ ਕਨਵੈਂਸ਼ਨ ਲਈ ਵਰਕਰਾਂ ਦੀਆਂ ਡਿਊਟੀਆਂ ਲਗਾਉਣ ਉਪਰੰਤ ਕੀਤਾ।ਉਨ੍ਹਾਂ ਕਿਹਾ ਕਿ ਇਸ ਕਨਵੈਨਸ਼ਨ ਵਿੱਚ ਕੌਮੀ ਪ੍ਰਧਾਨ ਮਲਕਾ ਅਰਜੁਨ ਖੜਗੇ ਸਮੇਤ ਲੀਡਰਸ਼ਿਪ ਪਹੁੰਚ ਰਹੀ ਹੈ। ਜਿਸਦੇ ਲਈ ਵਰਕਰਾਂ ਅਤੇ ਅਹੁਦੇਦਾਰਾਂ ਵੱਲੋਂ ਪੂਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ ।
ਡਾ ਬਲਜੀਤ ਕੌਰ ਨੇ ਕੇੰਦਰੀ ਮੰਤਰੀ ਕੋਲ ਰੱਖੀਆਂ ਪੰਜਾਬ ਦੀਆਂ ਮੰਗਾਂ
ਜਿਲਾ ਬਠਿੰਡਾ ਦਿਹਾਤੀ ਦੀ ਸਮੁੱਚੀ ਲੀਡਰਸ਼ਿਪ ,ਵੱਖ-ਵੱਖ ਵਿੰਗਾਂ ਦੇ ਅਹੁੱਦੇਦਾਰ ,ਬਲਾਕ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਸਮੇਤ ਵੱਖ-ਵੱਖ ਹਿੱਸਿਆਂ ਤੋਂ ਬੂਥ ਕਮੇਟੀਆਂ ਦੇ ਸਮੁੱਚੇ ਮੈਂਬਰ ਕਾਫਲੇ ਦੇ ਰੂਪ ਵਿੱਚ ਰਵਾਨਾ ਹੋਣਗੇ ਅਤੇ ਇਸ ਵਰਕਰ ਕਨਵੈਂਸ਼ਨ ਵਿੱਚ ਸ਼ਾਮਿਲ ਹੋਣਗੇ। ਉਹਨਾਂ ਕਿਹਾ ਕਿ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿੱਚ ਇਹ ਵੱਡਾ ਉਪਰਾਲਾ ਹੈ ਕਿ ਬੂਥ ਪੱਧਰ ਤੱਕ ਕਾਂਗਰਸ ਨੂੰ ਮਜਬੂਤ ਕੀਤਾ ਗਿਆ ਜਿਸ ਲਈ ਕਰੀਬ 40 ਹਜਾਰ ਤੋਂ ਵੱਧ ਵਰਕਰਾਂ ਨੂੰ ਅਹੁਦੇਦਾਰ ਨਿਯੁਕਤ ਕੀਤਾ ਗਿਆ ਹੈ ਜਿਸ ਕਰਕੇ ਬੂਥ ਪੱਧਰ ਤੇ ਕਾਂਗਰਸ ਪਾਰਟੀ ਮਜਬੂਤ ਹੋਈ ਹੈ ਜਿਸ ਦਾ ਫਾਇਦਾ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਮਿਲੇਗਾ। ਇਸ ਮੌਕੇ ਉਹਨਾਂ ਪੰਜਾਬ ਦੀ ਮੌਜੂਦਾ ਸਥਿਤੀ ਤੇ ਚਿੰਤਾ ਜਾਹਰ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਹੋ ਚੁੱਕੇ ਹਨ ਪਰ ਇਸ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕੋਈ ਧਿਆਨ ਨਹੀਂ ਜਿਸ ਪਾਸੇ ਉਹਨਾਂ ਨੂੰ ਗੰਭੀਰਤਾ ਨਾਲ ਧਿਆਨ ਦੇਣ ਦੀ ਜਰੂਰਤ ਹੈ ।ਇਸ ਮੌਕੇ ਉਨਾਂ ਦੇ ਨਾਲ ਰਣਜੀਤ ਸਿੰਘ ਸੰਧੂ, ਲਖਵਿੰਦਰ ਸਿੰਘ ਲੱਕੀ, ਕ੍ਰਿਸ਼ਨ ਸਿੰਘ ਭਾਗੀ ਬਾਂਦਰ, ਦਰਸ਼ਨ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ।
Share the post "ਸਮਰਾਲਾ ਦੀ ਵਰਕਰ ਕਨਵੈਂਸ਼ਨ ਸਬੰਧੀ ਬਠਿੰਡਾ ਦਿਹਾਤੀ ਦੀਆਂ ਤਿਆਰੀਆਂ ਮੁਕੰਮਲ: ਜਟਾਣਾ"