ਆਪ ਵਿਚ ਸ਼ਮੂਲੀਅਤ ਕਰਨ ਦੀ ਚਰਚਾ, ਸਾਬਕਾ ਮੰਤਰੀਦੀ ਘਰ ਵਾਪਸੀ ਦੀ ਚਰਚਾ ਹੋਈ ਤੇਜ਼
ਬਠਿੰਡਾ, 25 ਅਗਸਤ: ਪਹਿਲਾਂ ਹੀ ਸਿਆਸਤ ਦੇ ਵਿਚ ਹੇਠਲੇ ‘ਪਾਏਦਾਨ’ ਉਪਰ ਪੁੱਜੇ ਸ਼੍ਰੋਮਣੀ ਅਕਾਲੀ ਦਲ ਨੂੰ ਐਤਵਾਰ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ। ਆਗਾਮੀ ਦਿਨਾਂ ਦੌਰਾਨ ਹੋਣ ਜਾ ਰਹੀਆਂ ਜਿਮਨੀ ਚੋਣਾਂ ਦੇ ਮੱਦੇਨਜ਼ਰ ਗਿੱਦੜਵਾਹਾ ਹਲਕੇ ਦੇ ਇੰਚਾਰਜ਼ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਆਪਣੇ ਸੈਕੜੇ ਸਾਥੀਆਂ ਨਾਲ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਹੈ। ਬਾਦਲਾਂ ਦਾ ਗੜ੍ਹ ਮੰਨੇ ਜਾਂਦੇ ਗਿੱਦੜਵਾਹਾ ਹਲਕੇ ਵਿਚ ਇਹ ਵੱਡਾ ਸਿਆਸੀ ਨੁਕਸਾਨ ਮੰਨਿਆ ਜਾ ਰਿਹਾ। ਡਿੰਪੀ ਢਿੱਲੋਂ ਅਕਾਲੀ ਦਲ ਦੀ ਟਿਕਟ ‘ਤੇ ਪਿਛਲੀਆਂ ਦੋ ਚੋਣਾਂ ਲਗਾਤਾਰ ਇਸ ਹਲਕੇ ਤੋਂ ਲੜ ਚੁੱਕੇ ਹਨ ਪ੍ਰੰਤੂ ਸਫ਼ਲਤਾ ਹੱਥ ਨਹੀਂ ਲੱਗੀ ਸੀ।
Breaking News: ਅੰਮ੍ਰਿਤਸਰ ’ਚ NRI ਨੂੰ ਘਰ ਵਿਚ ਵੜਕੇ ਗੋਲੀਆਂ ਮਾਰਨ ਦੇ ਮਾਮਲੇ ਦਾ ਪੁਲਿਸ ਵੱਲੋਂ ਪਰਦਾਫ਼ਾਸ, 5 ਕਾਬੂ
ਇਸ ਵਾਰ ਵੀ ਉਨ੍ਹਾਂ ਨੂੰ ਟਿਕਟ ਦਾ ਪ੍ਰਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਪ੍ਰੰਤੂ ਖੁਦ ਸੁਖਬੀਰ ਬਾਦਲ ਵੱਲੋਂ ਇਸ ਹਲਕੇ ਤੋਂ ਚੋਣ ਮੁਹਿੰਮ ਵਿੱਢੀ ਹੋਈ ਸੀ ਤੇ ਹਾਲਾਂਕਿ ਨਾਲ ਡਿੰਪੀ ਢਿੱਲੋਂ ਨੂੰ ਵੀ ਰੱਖਿਆ ਜਾ ਰਿਹਾ ਸੀ ਪ੍ਰੰਤੂ ਉਸਦੀ ਟਿਕਟ ਦਾ ਐਲਾਨ ਨਹੀਂ ਕੀਤਾ ਜਾ ਰਿਹਾ ਸੀ। ਜਿਸਦੇ ਚੱਲਦੇ ਪਿਛਲੇ ਕਈ ਦਿਨਾਂ ਤੋਂ ਹੀ ਡਿੰਪੀ ਦੇ ਅਕਾਲੀ ਦਲ ਨੂੰ ਛੱਡਣ ਦੀ ਚਰਚਾਵਾਂ ਦਾ ਬਜ਼ਾਰ ਗਰਮ ਸੀ। ਹੁਣ ਵੇਖਣਾ ਹੋਵੇਗਾ ਕਿ ਉਹ ਹਣ ਕਿਸ ਪਾਰਟੀ ਵਿਚ ਸਮੂਲੀਅਤ ਕਰਦੇ ਹਨ। ਉਧਰ ਡਿੰਪੀ ਢਿੱਲੋਂ ਦੇ ਪਾਰਟੀ ਛੱਡਣ ਤੋਂ ਬਾਅਦ ਇੱਕ ਸਾਬਕਾ ਮੰਤਰੀ ਦੇ ਬਾਰੇ ਵੀ ਚਰਚਾਵਾਂ ਤੇਜ ਹੋ ਗਈਆਂ ਹਨ। ਸਿਆਸੀ ਗਲਿਆਰਿਆਂ ਵਿਚ ਚੱਲ ਰਹੀ ਚਰਚਾ ਮੁਤਾਬਕ ਉਹ ਘਰ ਵਾਪਸੀ ਕਰ ਸਕਦੇ ਹਨ।
Share the post "Breaking: ਅਕਾਲੀ ਦਲ ਬਾਦਲ ਨੂੰ ਵੱਡਾ ਝਟਕਾ, ਗਿੱਦੜਬਾਹਾ ਤੋਂ ਡਿੰਪੀ ਢਿੱਲੋਂ ਨੇ ਸਾਥੀਆਂ ਨਾਲ ਕਿਹਾ ਅਲਵਿਦਾ"