75 Views
ਬਰਨਾਲਾ, 27 ਨਵੰਬਰ: ਵਿਜੀਲੈਂਸ ਬਿਊਰੋ ਨੇ ਬੁੱਧਵਾਰ ਦੁਪਹਿਰ ਇੱਕ ਵੱਡੀ ਕਾਰਵਾਈ ਕਰਦਿਆਂ ਜ਼ਿਲੇ ਵਿੱਚ ਤੈਨਾਤ ਤਹਿਸੀਲਦਾਰ ਸੁਖਚਰਨ ਸਿੰਘ ਚੰਨੀ ਨੂੰ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ। ਤਹਿਸੀਲਦਾਰ ਚੰਨੀ ਪੰਜਾਬ ਮਾਲ ਆਫੀਸਰ ਐਸੋਸੀਏਸ਼ਨ ਦਾ ਪਿਛਲੇ ਲੰਬੇ ਸਮੇਂ ਤੋਂ ਸੂਬਾਈ ਪ੍ਰਧਾਨ ਚੱਲਿਆ ਆ ਰਿਹਾ ਹੈ। ਤਹਿਸੀਲਦਾਰ ਚੰਨੀ ਨੂੰ ਵਿਜੀਲੈਂਸ ਦੇ ਅਧਿਕਾਰੀਆਂ ਵੱਲੋਂ ਕਾਬੂ ਕਰਨ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ।
ਵਿਜੀਲੈਂਸ ਦੇ ਸੂਤਰਾਂ ਨੇ ਤਹਿਸੀਲਦਾਰ ਚੰਨੀ ਨੂੰ ਗ੍ਰਿਫਤਾਰ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਇਸਦੇ ਵੱਲੋਂ ਕਥਿਤ ਤੌਰ ‘ਤੇ ਇਕ ਵਿਅਕਤੀ ਕੋਲੋਂ 20 ਹਜ਼ਾਰ ਦੀ ਰਿਸ਼ਵਤ ਲਈ ਜਾ ਰਹੀ ਸੀ। ਇਸ ਮਾਮਲੇ ਵਿੱਚ ਸ਼ਿਕਾਇਤ ਕਰਤਾ ਦਸਿਆ ਜਾ ਰਿਹਾ ਅਮਰੀਕ ਸਿੰਘ ਵਾਸੀ ਪਿੰਡ ਟੱਲੇਵਾਲੀ ਵੱਲੋਂ ਸਵਾ ਦੋ ਕਨਾਲ ਜ਼ਮੀਨ ਦੀ ਰਜਿਸਟਰੀ ਕਰਵਾਈ ਜਾਣੀ ਸੀ। ਜਿਸਦੇ ਬਦਲੇ ਇਹ ਰਿਸ਼ਵਤ ਲਈ ਜਾ ਰਹੀ ਸੀ। ਜਿਸ ਦੇ ਸੰਬੰਧ ਵਿੱਚ ਵਿਜੀਲੈਂਸ ਕੋਲ ਸ਼ਿਕਾਇਤ ਆਈ ਹੋਈ ਸੀ ਅਤੇ ਇਸ ਸ਼ਿਕਾਇਤ ਦੇ ਅਧਾਰ ਉੱਪਰ ਹੀ ਇਹ ਟਰੈਪ ਕੀਤਾ ਗਿਆ। ਫਿਲਹਾਲ ਇਸ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਵਿਜੀਲੈਂਸ ਦੇ ਅਧਿਕਾਰੀ ਇਸ ਮਾਮਲੇ ਤੇ ਕੁਝ ਵੀ ਖੁੱਲ ਕੇ ਬੋਲਣ ਤੋਂ ਬਚ ਰਹੇ ਹਨ।
ਇਹ ਖ਼ਬਰ ਹਾਲੇ update ਹੋ ਰਹੀ ਹੈ…
ਪੂਰੀ ਜਾਣਕਾਰੀ ਲਈ ਲਗਾਤਾਰ ਸਾਡੇ ਨਾਲ ਜੁੜੇ ਰਹੋ
Share the post "20 ਹਜ਼ਾਰ ਦੀ ਰਿਸ਼ਵਤ ਲੈਂਦਾ ਤਹਿਸੀਲਦਾਰ ਐਸੋਸੀਏਸ਼ਨ ਦਾ ਪ੍ਰਧਾਨ ਵਿਜੀਲੈਂਸ ਵੱਲੋਂ ਕਾਬੂ"