ਜੰਮੂ-ਕਸ਼ਮੀਰ ’ਚੋਂ ਰਾਸਟਰਪਤੀ ਰਾਜ ਹਟਾਇਆ, 16 ਨੂੰ ਉਮਰ ਅਬਦੁੱਲਾ ਚੁੱਕਣਗੇ ਸਹੁੰ

0
80
+1

ਰਾਸਟਰਪਤੀ ਨੇ ਮੁੱਖ ਮੰਤਰੀ ਦੀ ਨਿਯੁਕਤੀ ਲਈ ਜਾਰੀ ਕੀਤੇ ਹੁਕਮ
ਸ਼੍ਰੀਨਗਰ, 14 ਅਕਤੂਬਰ: ਉੱਤਰੀ ਭਾਰਤ ਦੇ ਪ੍ਰਮੁੱਖ ਸੂਬੇ ਜੰਮੂ ਕਸ਼ਮੀਰ ਵਿਚ ਕਰੀਬ ਸਾਢੇ ਸੱਤ ਸਾਲਾਂ ਬਾਅਦ ਰਾਸਟਰਪਤੀ ਰਾਜ ਖ਼ਤਮ ਹੋ ਗਿਆ ਹੈ। ਇਸ ਸਬੰਧ ਵਿਚ ਰਾਸਟਰਪਤੀ ਦੁਰਪਤੀ ਮੁਰਮੂ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ, ਜਿਸਤੋਂ ਬਾਅਦ ਪਿਛਲੇ ਦਿਨੀਂ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਬਹੁਮਤ ਹਾਸਲ ਕਰਨ ਵਾਲੇ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਦੇ ਗਠਜੋੜ ਵਾਲੀ ਸਰਕਾਰ ਦੇ ਸਹੁੰ ਚੁੱਕਣ ਦਾ ਰਾਹ ਪੱਧਰਾ ਹੋ ਗਿਆ ਹੈ।

ਇਹ ਵੀ ਪੜ੍ਹੋ:Big News: ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਸ਼੍ਰੀ ਅਕਾਲ ਤਖ਼ਤ ਸਾਹਿਬ ਉਪਰ ਤਲਬ, ਜਾਣੋ ਵਜਾਹ

ਸੰਭਾਵਿਤ ਤੌਰ ‘ਤੇ ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ 16 ਅਕਤੂਬਰ ਨੂੰ ਨਵੇਂ ਮੁੱਖ ਮੰਤਰੀ ਵਜੋਂ ਸ਼੍ਰੀਨਗਰ ਵਿਖੇ ਸਹੁੰ ਚੁੱਕਣ ਸਕਦੇ ਹਨ। ਸੂਬੇ ਵਿਚ ਸਾਲ 2017 ਤੋਂ ਰਾਸਟਰਪਤੀ ਰਾਜ ਚੱਲਿਆ ਆ ਰਿਹਾ ਹੈ ਤੇ 5 ਅਗਸਤ 2019 ਨੂੰ ਕੇਂਦਰ ਸਰਕਾਰ ਨੇ ਜੰਮੂ ਕਸ਼ਮੀਰ ਪੁਨਰਗਠਨ ਐਕਟ ਪਾਸ ਕਰਕੇ ਨਾ ਸਿਰਫ਼ ਇਸ ਸੂਬੇ ਨੂੰ ਵਿਸੇਸ ਅਧਿਕਾਰ ਦਿੰਦੀ ਧਾਰਾ 370 ਨੂੰ ਖ਼ਤਮ ਕਰ ਦਿੱਤਾ ਸੀ, ਬਲਕਿ ਇਸਨੂੰ ਦੋ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਜੰਮੂ-ਕਸ਼ਮੀਰ ਤੇ ਲਦਾਖ਼ ’ਚ ਵੰਡ ਦਿੱਤਾ ਸੀ। ਉਸਤੋਂ ਬਾਅਦ ਹੁਣ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਹੋਈਆਂ ਹਨ।

 

+1

LEAVE A REPLY

Please enter your comment!
Please enter your name here