WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਸਾਡੀ ਸਿਹਤ

ਪ੍ਰਧਾਨ ਮੰਤਰੀ ਨੇ ਬਠਿੰਡਾ ਏਮਜ਼ ਦਾ ਵਰਚੂਅਲ ਤੌਰ ’ਤੇ ਕੀਤਾ ਉਦਘਾਟਨ

ਸਮਾਗਮ ਦੌਰਾਨ ਰਾਜਪਾਲ ਤੇ ਕੇਂਦਰੀ ਮੰਤਰੀ, ਐਮ.ਪੀ ਸਹਿਤ ਵੱਡੀ ਗਿਣਤੀ ਵਿਚ ਪ੍ਰਮੁੱਖ ਸਖ਼ਸੀਅਤਾਂ ਪੁੱਜੀਆਂ
ਬਠਿੰਡਾ, 25 ਫ਼ਰਵਰੀ: ਆਲ-ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਬਠਿੰਡਾ ਦਾ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਜਕੋਟ ਵਿਖੇ ਰੱਖੇ ਇਕ ਸਮਾਰੋਹ ਦੌਰਾਨ ਵਰਚੂਅਲ ਤਰੀਕੇ ਨਾਲ ਉਦਘਾਟਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਮੰਤਰੀ ਨੇ ਸਿਹਤ ਸੰਭਾਲ ਨੂੰ ਅੱਗੇ ਵਧਾਉਣ ਅਤੇ ਲੋਕਾਂ ਦੀਆਂ ਡਾਕਟਰੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਂਉਂਦਿਆਂ ਏਮਜ਼ ਬਠਿੰਡਾ ਲੋਕਾਂ ਨੂੰ ਸਮਰਪਿਤ ਕੀਤਾ। ਏਮਜ਼ ਬਠਿੰਡਾ ਵਿਖੇ ਕਰਵਾਏ ਗਏ ਇਸ ਸਮਾਗਮ ਵਿੱਚ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸਤੋਂ ਇਲਾਵਾ ਕੇਂਦਰੀ ਵਣਜ ਅਤੇ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼ ਅਤੇ ਬਠਿੰਡਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਹਰਸਿਮਰਤ ਬਾਦਲ ਦੇ ਨਾਲ ਸੁਨੀਲ ਜਾਖੜ ਭਾਜਪਾ ਪੰਜਾਬ ਪ੍ਰਧਾਨ, ਏਮਜ਼ ਦੇ ਪ੍ਰਧਾਨ ਡਾਕਟਰ ਅਨਿਲ ਕੁਮਾਰ ਗੁਪਤਾ, ਇੰਸਟੀਚਿਊਟ ਬਾਡੀ ਦੇ ਮੈਂਬਰ ਪ੍ਰੋ ਕਮਲੇਸ਼ ਉਪਾਧਿਆਏ ਅਤੇ ਡਾਇਰੈਕਟਰ ਡਾ: ਡੀ.ਕੇ. ਸਿੰਘ ਸਹਿਤ ਵੱਡੀ ਗਿਣਤੀ ਵਿਚ ਸ਼ਖਸੀਅਤਾਂ ਨੇ ਇਸ ਮੌਕੇ ਹਾਜ਼ਰੀ ਭਰੀ।

ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਖਿਲਾਫ਼ FIR ਦਰਜ਼ ਕਰੇ ਪੰਜਾਬ ਸਰਕਾਰ: ਪ੍ਰਤਾਪ ਸਿੰਘ ਬਾਜਵਾ

ਜਦਂੋਕਿ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਵਰਚੂਅਲ ਤਰੀਕੇ ਨਾਲ ਸਮਾਗਮ ’ਚ ਜੁੜੇ। ਡਾਇਰੈਕਟਰ ਡਾ: ਡੀ.ਕੇ. ਸਿੰਘ ਨੇ ਆਪਣੀਆਂ ਸ਼ੁਰੂਆਤ ਭਾਸ਼ਣ ਵਿਚ ਮਹਿਮਾਨਾਂ ਦਾ ਦਾ ਨਿੱਘਾ ਸੁਆਗਤ ਕਰਦਿਆਂ ਏਮਜ਼ ਬਠਿੰਡਾ ਦੀਆਂ ਪ੍ਰਾਪਤੀਆਂ ਬਾਰੇ ਦਸਿਆ। ਪ੍ਰੈਜੀਡੈਟ ਏਮਜ਼ ਸ਼੍ਰੀ ਗੁਪਤਾ ਵੱਲੋਂ ਇੱਕ ਪ੍ਰਭਾਵਸ਼ਾਲੀ ਭਾਸ਼ਣ ਦਿੱਤਾ ਅਤੇ ਸੰਸਥਾ ਦੀ ਕਾਰਜਕਾਰੀ ਰਿਪੋਰਟ ਪੇਸ਼ ਕੀਤੀ, ਮਰੀਜ਼ਾਂ ਦੀ ਦੇਖਭਾਲ ਲਈ ਆਪਣੀ ਵਚਨਬੱਧਤਾ ’ਤੇ ਜ਼ੋਰ ਦਿੱਤਾ। ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਹਰਦੀਪ ਸਿੰਘ ਪੁਰੀ ਅਤੇ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਵੱਲੋ ਖਿੱਤੇ ਵਿੱਚ ਵਧੀਆਂ ਮੈਡੀਕਲ ਸਹੂਲਤਾਂ ਦੀ ਅਹਿਮ ਲੋੜ ਨੂੰ ਉਜਾਗਰ ਕਰਦੇ ਹੋਏ ਏਮਜ਼ ਬਠਿੰਡਾ ਵਿਖੇ ਟਰੌਮਾ ਸੈਂਟਰ ਸਥਾਪਿਤ ਕਰਨ ਦੀ ਜੱਲਦ ਲੋੜ ’ਤੇ ਜ਼ੋਰ ਦਿੱਤਾ ਗਿਆ।

ਹੈਰਾਨੀਜਨਕ ਖ਼ਬਰ: ਬਿਨਾਂ ਡਰਾਈਵਰ ਤੋਂ ਭੱਜਦੀ ਰਹੀ ਰੇਲ ਗੱਡੀ

ਗੌਰਤਲਬ ਹੈ ਕਿ 925 ਕਰੋੜ ਰੁਪਏ ਦੀ ਸ਼ੁਰੂਆਤੀ ਪ੍ਰੋਜੈਕਟ ਲਾਗਤ ਨਾਲ ਤਿਆਰ ਹੋਏ ਇਸ ਪ੍ਰੋਜੈਕਟ ਦਾ ਨੀਂਹ ਪੱਧਰ ਸਾਲ 2016 ਵਿਚ ਰੱਖਿਆ ਗਿਆ ਸੀ। 179 ਏਕੜ ਵਿੱਚ ਫੈਲੀ ਇਸ ਸੰਸਥਾਂ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਹਸਪਤਾਲ ਕੰਪਲੈਕਸ, ਐਮਰਜੈਂਸੀ ਅਤੇ ਟਰੌਮਾ ਕੇਅਰ, ਆਈਸੀਯੂ ਸੇਵਾਵਾਂ, ਅਤੇ ਸੁਪਰ-ਸਪੈਸ਼ਲਿਟੀ ਇਲਾਜਾਂ ਲਈ ਵਿਸ਼ੇਸ਼ ਯੂਨਿਟਾਂ ਸਮੇਤ 750 ਬਿਸਤਰਿਆਂ ਦੀ ਸਮਰੱਥਾ ਰੱਖਦਾ ਹੈ। ਇਸ ਤੋਂ ਇਲਾਵਾ, ਏਮਜ਼ ਬਠਿੰਡਾ ਵਿੱਖੇ 24 ਘੰਟੇ ਐਮਰਜੈਂਸੀ ਸੇਵਾਵਾਂ ਚਾਲੂ ਹਨ, ਅਤੇ ਲੋੜਵੰਦਾਂ ਨੂੰ ਤੁਰੰਤ ਲੋੜ ਪੈਣ ਉੱਤੇ ਡਾਕਟਰੀ ਸਹਾਇਤਾ ਪ੍ਰਦਾਨ ਕਰਦਾ ਹੈ।ਇਸ ਦੇ ਸਿਹਤ ਸੰਭਾਲ ਪ੍ਰਬੰਧਾਂ ਤੋਂ ਇਲਾਵਾ, ਏਮਜ਼ ਬਠਿੰਡਾ ਵਿੱਖੇ, ਸਾਲਾਨਾ 100 ਮੈਡੀਕਲ ਕਾਲਜ ਵਿਦਿਆਰਥੀਆਂ ਨੂੰ ਦਾਖਲ ਕਰਨ ਦੀ ਸਮਰੱਥਾ ਹੈ। ਸੰਸਥਾ ਦੇ ਅੰਦਰ ਨਰਸਿੰਗ ਕਾਲਜ ਵੀ ਹੈ, ਜੋ ਹਰ ਸਾਲ 60 ਸੀਟਾਂ ਉੱਤੇ ਵਿਦਿਆਥੀਆਂ ਦਾ ਦਾਖਲਾ ਕਰਦਾ ਹੈ।

 

Related posts

ਕੋਵਿਡ-19 ਮਹਾਂਮਾਰੀ ਦੀ ਨਵੀਂ ਲਹਿਰ ਨਾਲ ਨਜਿੱਠਣ ਲਈ ਪੰਜਾਬ ਪੂਰੀ ਤਰ੍ਹਾਂ ਤਿਆਰ-ਭਗਵੰਤ ਮਾਨ

punjabusernewssite

ਸਿਹਤ ਵਿਭਾਗ ਵਲੋਂ ਵਿਸ਼ਵ ਟੀ.ਬੀ. ਦਿਵਸ ਮੌਕੇ ਸਮਾਗਮ ਦਾ ਆਯੋਜਨ

punjabusernewssite

6 ਮਹੀਨਿਆਂ ਬਾਅਦ ਮੁੜ ਬਠਿੰਡਾ ’ਚ ਵਧਿਆ ਕਰੋਨਾ ਦਾ ਕਹਿਰ

punjabusernewssite