ਜ਼ਿਲ੍ਹਾ ਪੱਧਰੀ ਸਕੂਲੀ ਖੇਡਾਂ ’ਚ ਜੇਤੂ ਖਿਡਾਰੀਆਂ ਨੂੰ ਵੰਡੇ ਇਨਾਮ

0
16

ਫ਼ਰੀਦਕੋਟ, 8 ਨਵੰਬਰ: ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਅੰਜਨਾ ਕੌਸ਼ਲ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪਵਨ ਕੁਮਾਰ ਦੀ ਅਗਵਾਈ ਹੇਠ ਸਥਾਨਕ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਕੋਟਕਪੂਰਾ ਦੇ ਸਟੇਡੀਅਮ ਵਿਖੇ ਹੋਈਆਂ। ਇਹਨਾਂ ਖੇਡਾਂ ਦੇ ਆਖਰੀ ਦਿਨ ਮਨਪ੍ਰੀਤ ਸਿੰਘ ਧਾਲੀਵਾਲ ਤੇ ਸ੍ਰੀਮਤੀ ਅੰਜਨਾ ਕੌਸ਼ਲ ਜ਼ਿਲ੍ਹਾ ਸਿੱਖਿਆ ਅਫ਼ਸਰ ਫ਼ਰੀਦਕੋਟ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ। ਉਹਨਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਜੇਕਰ ਇਹਨਾਂ ਛੋਟੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਖੇਡਾਂ ਵਿੱਚ ਲਗਾਇਆ ਜਾਵੇ ਤਾਂ ਨਾ ਕੇਵਲ ਬੱਚਿਆਂ ਦਾ ਸਰਵਪੱਖੀ ਵਿਕਾਸ ਹੋਵੇਗਾ ਬਲਕਿ ਇੱਕ ਨਰੋਏ ਸਮਾਜ ਦੀ ਸਿਰਜਣਾ ਵੀ ਹੋਵੇਗੀ।

ਇਹ ਵੀ ਪੜ੍ਹੋਪੰਜਾਬ ਯੂਨੀਵਰਸਿਟੀ ਦੇ ਰੁਤਬੇ ਨੂੰ ਕਾਇਮ ਰੱਖਣ ਲਈ ਹਰ ਮੁਹਾਜ਼ ਉਤੇ ਲੜਾਂਗੇ: ਮੀਤ ਹੇਅਰ

ਉਹਨਾਂ ਨੇ ਦੱਸਿਆ ਕਿ ਸਕੂਲਾਂ ਦੇ ਵਿਕਾਸ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ । ਸੁਰਜੀਤ ਸਿੰਘ ਬੀਪੀਈਓ ਕੋਟਕਪੂਰਾ ਤੇ ਸਮੁੱਚੀ ਟੀਮ ਵਲੋਂ ਕੀਤੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ। ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਨ ਦੀ ਸੇਵਾ ਰਿਟਾਇਰਡ ਲੈਕਚਰਾਰ ਗੁਰਨਾਮ ਸਿੰਘ ਭੁੱਲਰ ਵੱਲੋਂ ਕੀਤੀ ਗਈ।ਇਹਨਾਂ ਖੇਡਾਂ ਵਿੱਚ ਵਧੀਆ ਦੌੜਾਕ ਮਨਪ੍ਰੀਤ ਕੁਮਾਰ ਬਲਾਕ ਕੋਟਕਪੂਰਾ ਤੇ ਸੋਨਪਰੀ ਬਲਾਕ ਫ਼ਰੀਦਕੋਟ -1 ਨੂੰ ਐਲਾਨਿਆ ਗਿਆ। ਓਵਰ ਆਲ ਟਰਾਫ਼ੀ ਫ਼ਰੀਦਕੋਟ -2 ਨੇ ਜਿੱਤੀ ।

ਇਹ ਵੀ ਪੜ੍ਹੋਪਰਾਲੀ ਸਾੜਨ ’ਤੇ ਜੁਰਮਾਨਾ ਦੁੱਗਣਾ ਕਰਨ ਲਈ ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ ਦੀ ਕੀਤੀ ਸਖ਼ਤ ਨਿਖੇਧੀ

ਤਿੰਨ ਦਿਨ ਚੱਲੇ ਇਹਨਾਂ ਖੇਡ ਮੁਕਾਬਲਿਆਂ ਵਿੱਚ ਬੱਚਿਆਂ ਨੂੰ ਆਸ਼ੀਰਵਾਦ ਦੇਣ ਤੇ ਹੌਸਲਾ ਅਫਜਾਈ  ਗੁਰਨਾਮ ਸਿੰਘ ਭੁੱਲਰ ਰਿਟਾਇਰ ਅੰਗਰੇਜ਼ੀ ਲੈਕਚਰਾਰ , ਪ੍ਰਿੰਸੀਪਲ ਹਰੀਸ਼ ਸ਼ਰਮਾ, ਸੁਖਵਿੰਦਰ ਸੰਧੂ ਵਾੜਾ ਦਰਾਕਾ , ਗੇਜ ਰਾਮ, ਖਰੈਤੀ ਲਾਲ ਸ਼ਰਮਾ ਤੇ ਹੋਰ ਉੱਘੀਆਂ ਸ਼ਖਸ਼ੀਅਤਾਂ ਸ਼ਾਮਿਲ ਹੋਈਆਂ। ਇਹਨਾਂ ਖੇਡ ਮੁਕਾਬਲਿਆਂ ਨੂੰ ਸਫਲ ਬਣਾਉਣ ਲਈ ਜਗਤਾਰ ਸਿੰਘ ਮਾਨ, ਸੁਸ਼ੀਲ ਕੁਮਾਰ, ਜਸਕਰਨ ਸਿੰਘ, ਭਰਪੂਰ ਸਿੰਘ ਸਾਰੇ ਬੀਪੀਈਓ ਤੇ ਜ਼ਿਲ੍ਹਾ ਫ਼ਰੀਦਕੋਟ ਦੇ ਸਮੂਹ ਸੈਂਟਰ ਹੈੱਡ ਟੀਚਰ, ਹੈੱਡ ਟੀਚਰ ਅਤੇ ਅਧਿਆਪਕਾਂ ਨੇ ਆਪਣਾ ਪੂਰਨ ਸਹਿਯੋਗ ਦੇ ਰਹੇ ਹਨ।

 

LEAVE A REPLY

Please enter your comment!
Please enter your name here