ਸੀਐਮ ਨੇ ਮੁੱਖ ਸਕੱਤਰ ਦਫਤਰ ਵਿਚ ਬਣਵਾਇਆ ਸਮਾਧਾਨ ਸੈਲ
ਚੰਡੀਗੜ੍ਹ, 10 ਜੂਨ : ਹਰਿਆਣਾ ਸਰਕਾਰ ਹੁਣ ਸਰਕਾਰੀ ਵਿਭਾਗਾਂ ਨਾਲ ਸਬੰਧਿਤ ਆਮ ਜਨਤਾ ਦੀ ਸਮਸਿਆਵਾਂ ਦਾ ਹੱਲ ਕਰਨ ਨੂੰ ਤਰਜੀਹ ਦੇ ਰਹੀ ਹੈ। ਇਸ ਦੇ ਲਈ ਚੰਡੀਗੜ੍ਹ ਵਿਚ ਮੁੱਖ ਸਕੱਤਰ ਦਫਤਰ ਵਿਚ ਸਮਾਧਾਨ ਸੈਲ ਬਣਾਇਆ ਗਿਆ ਹੈ, ਜੋ ਜਿਲ੍ਹਾ ਅਤੇ ਸਬ-ਡਿਵੀਜਨਲ ਪੱਧਰ ’ਤੇ ਕੰਮ ਦਿਨਾਂ ਵਿਚ ਹਰ ਰੋਜ ਸਵੇਰੇ 9 ਤੋਂ 11 ਵਜੇ ਤਕ ਸਮਾਧਾਨ ਕੈਂਪ ਦੇ ਸੰਚਾਲਨ ਦੀ ਦੇਖ ਰੇਖ ਰਕੇਗਾ। ਅਜਿਹੇ ਕੈਂਪਾਂ ਵਿਚ ਜਿਲ੍ਹਾ ਪ੍ਰਸਾਸ਼ਨ ਅਤੇ ਪੁਲਿਸ ਦੇ ਆਲਾ ਅਧਿਕਾਰੀ ਮੌਜੂਦ ਰਹਿਣਗੇ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਦੇ ਨਿਰਦੇਸ਼ ’ਤੇ ਹਰੇਕ ਜਿਲ੍ਹਾ ਵਿਚ ਕੈਂਪ ਲਗਾਏ ਜਾਣ ਦੀ ਸ਼ੁਰੂਆਤ ਵੀ ਹੋ ਚੁੱਕੀ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਹਰਕੇ ਜਿਲ੍ਹਾ ਤੇ ਸਬ-ਡਿਵੀਜਨਲ ਪੱਧਰ ’ਤੇ ਕੈਂਪ ਲਗਾ ਕੇ ਲੋਕਾਂ ਦੀ ਸਮਸਿਆਵਾਂ ਦਾ ਹੱਲ ਨਿਰਧਾਰਿਤ ਸਮੇਂ ਵਿਚ ਕੀਤਾ ਜਾਵੇਗਾ।
ਮੋਦੀ ਸਰਕਾਰ ਵਿੱਚ ਅੱਧੀ ਦਰਜਨ ਸਾਬਕਾ ਮੁੱਖ ਮੰਤਰੀ ਬਣੇ ਮੰਤਰੀ
ਹਰਿਆਣਾ ਸਰਕਾਰ ਨੇ ਇਸ ਲਈ ਮੁੱਖ ਸਕੱਤਰ ਦਫਤਰ ਵਿਚ ਸਮਾਧਾਨ ਸੈਲ ਦਾ ਗਠਨ ਕੀਤਾ ਹੈ ਜੋ ਪੂਰੇ ਸੂਬੇ ਵਿਚ ਕੈਂਪਾਂ ਦੇ ਸੰਚਾਲਨ ਦੀ ਦੇਖਰੇਖ ਕਰੇਗਾ। ਕੈਂਪ ਵਿਚ ਕਿੰਨੀ ਸਮਸਿਆਵਾਂ ਆਈਆਂ, ਕਿਨੀ ਸਮਸਿਆਵਾਂ ਦਾ ਹੱਲ ਹੋਇਆ ਅਤੇ ਕਿੰਨੀ ਬਾਕੀ ਰਹਿ ਗਈਆਂ। ਨਾਇਬ ਸਿੰਘ ਸੋਮਵਾਰ ਨੂੰ ਨਵੀਂ ਦਿੱਲੀ ਸਥਿਤ ਹਰਿਆਣਾ ਭਵਨ ਵਿਚ ਆਮਜਨਤਾ ਦੀ ਸਮਸਿਆਵਾਂ ਸੁਣ ਰਹੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਸਮਸਿਆਵਾਂ ਦੇ ਹੱਲ ਲਈ ਸਰਕਾਰ ਜਲਦੀ ਤੋਂ ਜਲਦੀ ਕਾਰਵਾਈ ਕਰ ਰਹੀ ਹੈ।ਨਾਇਬ ਸਿੰਘ ਨੇ ਦਸਿਆ ਕਿ ਹਰੇਕ ਕਾਰਜ ਦਿਨ ’ਤੇ ਜਿਲ੍ਹਾ ਤੇ ਸਬ-ਡਿਵੀਜਨਲ ਪੱਧਰ ’ਤੇ ਸਮਾਧਾਨ ਕੈਂਪ ਦਾ ਪ੍ਰਬੰਧ ਸਵੇਰੇ 9 ਵਜੇ ਤੋਂ 11 ਵਜੇ ਤਕ ਕੀਤਾ ਜਾਵੇਗਾ। ਇੰਨ੍ਹਾਂ ਕੈਂਪਾਂ ਵਿਚ ਜਿਲ੍ਹਾ ਪ੍ਰਸਾਸ਼ਨ, ਪੁਲਿਸ , ਮਾਲ, ਨਗਰ ਨਿਗਮ, ਅਤੇ ਨਗਰ ਪਰਿਸ਼ਦ , ਸਮਾਜ ਭਲਾਈ ਆਦਿ ਜਨ ਭਲਾਈ ਦੀ ਯੋਜਨਾਵਾਂ ਲਾਗੂ ਕਰਨ ਵਾਲੇ ਵਿਭਾਗਾਂ ਦੇ ਅਧਿਕਾਰੀ ਮੌਜੂਦ ਰਹਿਣਗੇ।