spot_img

ਪ੍ਰੋ ਐਨ.ਕੇ. ਗੁਸਾਂਈ ਬਣੇ ਐੱਸਐੱਸਡੀ ਕਾਲਜ ਆਫ ਪ੍ਰੋਫੈਸ਼ਨਲ ਸਟੱਡੀਜ਼ ਭੋਖੜਾ ਦੇ ਡਾਇਰੈਕਟਰ

Date:

spot_img

 

ਸੁਖਜਿੰਦਰ ਮਾਨ
ਬਠਿੰਡਾ, 2 ਦਸੰਬਰ: ਉੱਘੇ ਸਿੱਖਿਆ ਸਾਸਤਰੀ ਪ੍ਰੋ ਐਨ.ਕੇ. ਗੁਸਾਂਈ ਨੂੰ ਐਸ.ਐਸ.ਡੀ ਸਭਾ ਬਠਿੰਡਾ ਵੱਲੋਂ ਐੱਸ. ਐੱਸ. ਡੀ. ਕਾਲਜ ਆਫ ਪ੍ਰੋਫੈਸ਼ਨਲ ਸਟੱਡੀਜ਼ ਭੋਖੜਾ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਅੱਜ ਇਸ ਮੌਕੇ ਰੱਖੇ ਇੱਕ ਸਮਾਗਮ ਦੌਰਾਨ ਸਭਾ ਪ੍ਰਧਾਨ ਐਡਵੋਕੇਟ ਅਭੈ ਸਿੰਗਲਾ , ਵਾਇਸ ਪ੍ਰਧਾਨ ਕੇਵਲ ਕ੍ਰਿਸ਼ਨ ਅਗਰਵਾਲ, ਸਭਾ ਸਕੱਤਰ ਐਡਵੋਕੇਟ ਅਨਿਲ ਗੁਪਤਾ , ਐਡਮਿਨ ਸਕੱਤਰ ਭਾਰਤ ਭੂਸ਼ਣ, ਵਿੱਤ ਸਕੱਤਰ ਐਡਵੋਕੇਟ ਜਸਵੰਤ ਸਿੰਗਲਾ, ਕਾਲਜ ਪ੍ਰਧਾਨ ਭੂਸਣ ਜਿੰਦਲ ਅਤੇ ਕਾਲਜ ਸਕੱਤਰ ਪਰਦੀਪ ਮੰਗਲਾ ਨੇ ਪ੍ਰੋਫੈਸਰ ਐਨ.ਕੇ.ਗੁਸਾਈਂ ਨੂੰ ਜੀਅ ਆਇਆਂ ਕਹਿੰਦੇ ਹੋਏ ਗੁਲਦਤਾ ਭੇਂਟ ਕਰਕੇ ਡਾਇਰੈਕਟਰ ਦੇ ਅਹੁਦੇ ’ਤੇ ਨਿਯੁਕਤ ਕੀਤਾ।

ਐਸਐਸਡੀ ਗਰਲਜ਼ ਕਾਲਜ ਦਾ ਬੀ.ਕਾਮ-ਭਾਗ ਦੂਜਾ (ਆਨਰਸ) ਸਮੈਸਟਰ-ਚੌਥਾ ਦਾ ਨਤੀਜਾ ਰਿਹਾ ਸ਼ਾਨਦਾਰ

ਪ੍ਰੋਫੈਸਰ ਗੁਸਾਈਂ ਵੱਲੋਂ ਆਏ ਹੋਏ ਪਤਿਵੰਤੇ ਸੱਜਣਾ ਦਾ ਧੰਨਵਾਦ ਕੀਤਾ ਅਤੇ ਇਸ ਅਹੁਦੇ ‘ਤੇ ਕੰਮ ਕਰਦਿਆਂ ਕਾਲਜ ਨੂੰ ਹੋਰ ਬੁਲੰਦੀਆਂ ਤੇ ਪਹੁੰਚਾਉਣ ਦਾ ਪ੍ਰਣ ਕੀਤਾ। ਇਸ ਮੌਕੇ ਕਾਲਜ ਦੇ ਸਾਰੇ ਸਟਾਫ਼ ਮੈਬਰ ਮੌਜੂਦ ਸਨ। ਦਸਣਾ ਬਣਦਾ ਹੈ ਕਿ ਪ੍ਰੋਫੈਸਰ ਗੁਸਾਈਂ ਇਸ ਤੋਂ ਪਹਿਲਾ ਡੀ.ਏ.ਵੀ. ਕਾਲਜ ਅਤੇ ਮਾਲਵਾ ਕਾਲਜ ਵਿੱਚ ਵੀ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਚੁੱਕੇ ਹਨ। ਇਸੇ ਤਰ੍ਹਾਂ ਉਨ੍ਹਾਂ ਸਿੱਖਿਆ ਸੇਵਾਵਾਂ ਦੇ ਨਾਲ-ਨਾਲ ਸਮਾਜ ਸੁਧਾਰਕ ਕੰਮਾਂ ਵਿੱਚ ਵੀ ਆਪਣਾ ਯੋਗਦਾਨ ਪਾਇਆ ਹੈ। ਇਸ ਉਪਰੰਤ ਕਾਲਜ ਦੇ ਵਾਇਸ ਪ੍ਰਿੰਸੀਪਲ ਪ੍ਰੋ. ਅੰਸ਼ਦੀਪ ਕੌਰ ਬਰਾੜ ਨੇ ਸਾਰੇ ਸਭਾ ਮੈਂਬਰਾਂ ਅਤੇ ਪ੍ਰੋਫੈਸਰ ਐਨ.ਕੇ.ਗੁਸਾਈਂ ਜੀ ਨੂੰ ਸੁਆਗਤੀ ਸ਼ਬਦ ਕਹੇ।

 

 

spot_img

Share post:

Popular

More like this
Related

Punjab ਨੇ ਸਵੈ-ਇੱਛਾ ਨਾਲ ਖੂਨ ਦਾਨ ਕਰਨ ਵਿੱਚ ਰਾਸ਼ਟਰੀ ਪੱਧਰ ’ਤੇ ਤੀਜਾ ਸਥਾਨ ਹਾਸਲ ਕੀਤਾ

👉ਸਿਹਤ ਮੰਤਰੀ ਨੇ ਖੂਨਦਾਨੀਆਂ ਅਤੇ ਸਮਾਜਿਕ ਸੰਸਥਾਵਾਂ ਨੂੰ ਦਿੱਤੀ...

ਸਰਹੱਦ ਪਾਰੋਂ ਚੱਲ ਰਹੇ ਤਸਕਰੀ ਨੈੱਟਵਰਕਾਂ ਨਾਲ ਸਬੰਧਤ ਚਾਰ ਮੁਲਜ਼ਮ 10 ਕਿੱਲੋ ਹੈਰੋਇਨ ਅਤੇ 10 ਪਿਸਤੌਲਾਂ ਸਣੇ ਕਾਬੂ

👉ਗ੍ਰਿਫ਼ਤਾਰ ਮੁਲਜ਼ਮ ਵਿਦੇਸ਼ ਬੈਠੇ ਤਸਕਰਾਂ ਦੇ ਸੰਪਰਕ ਵਿੱਚ ਸਨ:...

‘ਖੇਡਾਂ ਵਤਨ ਪੰਜਾਬ ਦੀਆਂ-2026’ (ਸੀਜ਼ਨ-4) ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਦਾ ਆਗਾਜ਼

👉ਐਮ.ਐਲ.ਏ. ਕੁਲਵੰਤ ਸਿੰਘ ਅਤੇ ਕੁਲਜੀਤ ਸਿੰਘ ਰੰਧਾਵਾ ਨੇ ਸਾਂਝੇ...