spot_img
spot_img

ਨੂਰਪੁਰ ਬੇਦੀ ਦੇ ਪਹਾੜੀ ਖੇਤਰ ਨੂੰ ਸਿੰਜਾਈਯੋਗ ਪਾਣੀ ਦੇਣ ਸਬੰਧੀ ਦੋ ਕੰਪਨੀਆਂ ਦੀ ਪ੍ਰਾਜੈਕਟ ਰਿਪੋਰਟ ਨਿਗਰਾਨ ਇੰਜੀਨੀਅਰਾਂ ਦੀ ਕਮੇਟੀ ਦੇ ਵਿਚਾਰ ਅਧੀਨ: ਬਰਿੰਦਰ ਕੁਮਾਰ ਗੋਇਲ

Date:

spot_img

👉ਕਿਹਾ, ਤਕਨੀਕੀ ਸੰਭਾਵਨਾ ਅਤੇ ਫ਼ੰਡਾਂ ਦੀ ਉਪਲਬਧਤਾ ਅਨੁਸਾਰ ਲੋੜੀਂਦੀ ਕਾਰਵਾਈ ਕਰਕੇ ਪ੍ਰਾਜੈਕਟ ਰਿਪੋਰਟ ਕੇਂਦਰੀ ਜਲ ਕਮਿਸ਼ਨ ਦੀ ਪ੍ਰਵਾਨਗੀ ਲਈ ਭੇਜੀ ਜਾਵੇਗੀ
Chandigarh News:ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਵਿਧਾਨ ਸਭਾ ਨੂੰ ਜਾਣਕਾਰੀ ਦਿੱਤੀ ਕਿ ਜ਼ਿਲ੍ਹਾ ਰੋਪੜ ਦੇ ਬਲਾਕ ਨੂਰਪੁਰ ਬੇਦੀ ਦੇ 75 ਪਿੰਡਾਂ ਨੂੰ ਸਿੰਜਾਈ ਲਈ ਨਹਿਰੀ ਪਾਣੀ ਦੇਣ ਵਾਸਤੇ ਜੰਗੀ ਪੱਧਰ ‘ਤੇ ਚਾਰਾਜੋਈ ਕੀਤੀ ਜਾ ਰਹੀ ਹੈ ਅਤੇ ਛੇਤੀ ਹੀ ਇਸ ਸਬੰਧੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।ਰੋਪੜ ਤੋਂ ਵਿਧਾਇਕ ਸ੍ਰੀ ਦਿਨੇਸ਼ ਕੁਮਾਰ ਚੱਢਾ ਵੱਲੋਂ ਪੁੱਛੇ ਗਏ ਸਵਾਲ ਕਿ ਜ਼ਿਲ੍ਹਾ ਰੋਪੜ ਦੇ 75 ਪਿੰਡਾਂ ਨੂੰ ਸਿੰਜਾਈ ਲਈ ਨਹਿਰੀ ਪਾਣੀ ਦੇਣ ਵਾਸਤੇ ਕੀਤੀ ਜਾਣ ਵਾਲੀ ਫ਼ਿਜ਼ੀਬਿਲਟੀ ਸਟਡੀ ਦਾ ਕੀ ਸਟੇਟਸ ਹੈ, ਦੇ ਜਵਾਬ ਵਿੱਚ ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਸਬੰਧੀ ਦੋ ਏਜੰਸੀਆਂ ਵੱਲੋਂ ਰੁਚੀ ਦੀ ਅਭਿਵਿਅਕਤੀ (ਈ.ਆਈ.ਓ) ਪ੍ਰਸਤਾਵ ਪੇਸ਼ ਕੀਤੇ ਗਏ ਹਨ, ਜੋ ਅੰਤਿਮ ਫ਼ੈਸਲੇ ਲਈ ਉੱਚ ਅਧਿਕਾਰੀਆਂ ਦੀ ਕਮੇਟੀ ਕੋਲ ਸਮੀਖਿਆ ਅਧੀਨ ਹੈ। ਉਨ੍ਹਾਂ ਕਿਹਾ ਕਿ ਤਕਨੀਕੀ ਸੰਭਾਵਨਾ ਅਤੇ ਫੰਡਾਂ ਦੀ ਉਪਲਬਧਤਾ ਅਨੁਸਾਰ ਅੱਗੇ ਲੋੜੀਂਦੀ ਕਾਰਵਾਈ ਕਰਕੇ ਇਸ ਸਬੰਧੀ ਕੇਂਦਰੀ ਜਲ ਕਮਿਸ਼ਨ ਵੱਲੋਂ ਪ੍ਰਵਾਨਗੀ ਲਈ ਜਾਵੇਗੀ।

ਇਹ ਵੀ ਪੜ੍ਹੋ  ਹਰਜੋਤ ਬੈਂਸ ਨੇ ਵਿਦਿਆਰਥੀਆਂ ਦੇ ‘ਸਿੱਖਿਆ ਤੱਕ ਸਫ਼ਰ’ ਨੂੰ ਆਸਾਨ ਬਣਾਉਣ ਲਈ ਰੋਪੜ ਜ਼ਿਲ੍ਹੇ ਦੇ ਸਕੂਲ ਨੂੰ ਨਵੀਂ ਬੱਸ ਸਮਰਪਿਤ

ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਪ੍ਰਾਜੈਕਟ ਦੀ ਵਿਹਾਰਕਤਾ ਦੀ ਜਾਂਚ ਲਈ ਦੋ ਵਾਰ ਰੁਚੀ ਦੀ ਅਭਿਵਿਅਕਤੀ (ਈ.ਆਈ.ਓ) ਨੋਟਿਸ ਜਾਰੀ ਕੀਤੇ ਗਏ। ਇਸ ਪ੍ਰਕਿਰਿਆ ਵਿੱਚ ਦੋ ਏਜੰਸੀਆਂ ਨੇ ਹਿੱਸਾ ਲਿਆ ਸੀ। ਹਾਲਾਂਕਿ ਜਦੋਂ ਏਜੰਸੀਆਂ ਨੂੰ ਪ੍ਰਾਜੈਕਟ ਦਾ ਵਿਸਥਾਰਤ ਵੇਰਵਾ ਦੇਣ ਲਈ ਕਿਹਾ ਗਿਆ ਤਾਂ ਉਹ ਢੁਕਵਾਂ ਜਵਾਬ ਦੇਣ ਵਿੱਚ ਅਸਫ਼ਲ ਰਹੇ। ਉਦੋਂ ਈ.ਆਈ.ਓ. ਨੂੰ ਰੱਦ ਕਰਨਾ ਪਿਆ ਅਤੇ ਇਸ ਤੋਂ ਬਾਅਦ ਈ.ਆਈ.ਓ. ਨੂੰ ਦੁਬਾਰਾ ਜਾਰੀ ਕੀਤਾ ਗਿਆ ਜਿਸ ਵਿਚ ਮੁੜ ਦੋ ਏਜੰਸੀਆਂ ਨੇ ਅਪਲਾਈ ਕੀਤਾ ਸੀ।ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਇਲਾਕਾ ਪਹਾੜੀ ਹੈ ਅਤੇ ਕੁਦਰਤੀ ਚੋਆਂ ਨਾਲ ਘਿਰਿਆ ਹੋਇਆ ਹੈ। ਉੱਚਾ ਹੋਣ ਕਰਕੇ ਇਸ ਖੇਤਰ ਲਈ ਨਹਿਰੀ ਪ੍ਰਣਾਲੀ ਰਾਹੀਂ ਸਿੰਜਾਈਯੋਗ ਪਾਣੀ ਮੁਹੱਈਆ ਕਰਾਉਣਾ ਸੰਭਵ ਨਹੀਂ ਹੈ। ਇਸ ਲਈ ਸਮੁੱਚੇ ਪ੍ਰਾਜੈਕਟ ਅਤੇ ਇਸ ਦੇ ਪ੍ਰਭਾਵਾਂ ਦਾ ਪਤਾ ਲਾਉਣ ਲਈ ਕਿ ਕਿਸ ਤਰੀਕੇ ਨਾਲ ਇਸ ਇਲਾਕੇ ਵਿੱਚ ਪਾਣੀ ਪਹੁੰਚਾਇਆ ਜਾ ਸਕਦਾ, ਲਈ ਈ.ਆਈ.ਓ. ਜਾਰੀ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਇਲਾਕੇ ਵਿੱਚ ਸੰਭਾਵੀ ਸਰੋਤ ਤਿੰਨ ਤਰ੍ਹਾਂ ਦੇ ਹਨ, ਜਿਨ੍ਹਾਂ ਨਾਲ ਪਾਣੀ ਪਹੁੰਚਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ  ਪੰਜਾਬ ਸਰਕਾਰ ਵੱਲੋਂ 16 ਗੋਦ ਲੈਣ ਵਾਲੀਆਂ ਏਜੰਸੀਆਂ ਨੂੰ ਪ੍ਰਵਾਨਗੀ, ਗੋਦ ਲੈਣ ਦੀ ਪ੍ਰਕਿਰਿਆ ਹੋਵੇਗੀ ਹੋਰ ਸੁਚਾਰੂ: ਡਾ. ਬਲਜੀਤ ਕੌਰ

ਇਨ੍ਹਾਂ ਵਿੱਚੋਂ ਪਹਿਲਾ ਨੰਗਲ ਡੈਮ ਤੋਂ ਪਾਈਪ ਨੈਟਵਰਕ ਰਾਹੀਂ ਜਾਂ ਡੈਮ ਤੋਂ ਲਿਫਟਿੰਗ ਰਾਹੀਂ ਪਾਣੀ ਲੈ ਕੇ ਉਥੇ ਪਹੁੰਚਾਇਆ ਜਾ ਸਕਦਾ ਹੈ। ਦੂਜਾ ਸਵਾਂ ਨਦੀ ਵਿੱਚੋਂ ਪਾਣੀ ਲੈ ਕੇ ਸਟੋਰ ਕਰਕੇ ਪਾਣੀ ਪਹੁੰਚਾਇਆ ਜਾ ਸਕਦਾ ਹੈ ਪਰ ਇਸ ਵਿੱਚ ਦਿੱਕਤ ਇਹ ਹੈ ਕਿ ਸਵਾਂ ਨਦੀ ਮਾਨਸੂਨ ਵਿੱਚ ਚਲਦੀ ਹੈ ਅਤੇ ਤਿੰਨ ਚਾਰ ਮਹੀਨਿਆਂ ਤੋਂ ਬਾਅਦ ਉੱਥੇ ਪਾਣੀ ਨਹੀਂ ਹੁੰਦਾ। ਤੀਜਾ ਤਰੀਕਾ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਚੈਨਲ ਵਿੱਚੋਂ ਸਾਈਲੋਸ ਰਾਹੀਂ ਜਾਂ ਓਵਰਹੈਡ ਸਰਵਿਸ ਰਿਜ਼ਰਵੀਅਰ ਰਾਹੀਂ ਪਾਣੀ ਇਕੱਠਾ ਕਰਕੇ ਉਸ ਨੂੰ ਲਿਫਟਿੰਗ ਰਾਹੀਂ ਇਸ ਇਲਾਕੇ ਨੂੰ ਦਿੱਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਵਧੀਆ ਤਰੀਕੇ ਦੀ ਚੋਣ ਲਈ ਹੀ ਈ.ਆਈ.ਓ. ਟੈਂਡਰ ਜਾਰੀ ਕੀਤਾ ਗਿਆ ਸੀ।ਉਨ੍ਹਾਂ ਦੱਸਿਆ ਕਿ ਏਜੰਸੀਆਂ ਦੀ ਪ੍ਰਾਜੈਕਟ ਰਿਪੋਰਟ ਅੰਤਿਮ ਫ਼ੈਸਲੇ ਲਈ ਨਿਗਰਾਨ ਇੰਜੀਨੀਅਰਾਂ ਦੀ ਕਮੇਟੀ ਕੋਲ ਸਮੀਖਿਆ ਅਧੀਨ ਹੈ ਨਿਗਰਾਨ ਇੰਜੀਨੀਅਰ ਸਾਰੀ ਸਟਡੀ ਕਰਨਗੇ ਅਤੇ ਉਸ ਤੋਂ ਬਾਅਦ ਇਸ ਦੀ ਫਿਜ਼ੀਬਿਲਿਟੀ ਚੈੱਕ ਕਰਵਾ ਕੇ ਅਗਲੇਰੀ ਕਾਰਵਾਈ ਲਈ ਕੇਂਦਰੀ ਜਲ ਕਮਿਸ਼ਨ ਨੂੰ ਭੇਜਿਆ ਜਾਵੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

MLA Kulwant Singh ਵੱਲੋਂ ਹਲਕਾ ਮੋਹਾਲੀ ਵਿੱਚ ਲੋਕ ਮਿਲਣੀ ਪ੍ਰੋਗਰਾਮਾਂ ਦਾ ਦੌਰ ਜਾਰੀ

👉ਵਾਅਦੇ ਅਤੇ ਦਿੱਤੀਆਂ ਗਰੰਟੀਆਂ ਭਗਵੰਤ ਸਿੰਘ ਮਾਨ ਸਰਕਾਰ ਨੇ...