ਬਠਿੰਡਾ, 14 ਜਨਵਰੀ : ਬਠਿੰਡਾ ਪੁਲਿਸ ਨੇ ਨਸ਼ਾ ਤਸਕਰਾਂ ਵਿਰੁਧ ਵਿੱਢੀ ਮੁਹਿੰਮ ਤਹਿਤ ਅੱਜ ਇੱਕ ਹੋਰ ਤਸਕਰ ਦੀ ਲੱਖਾਂ ਰੁਪਏ ਦੀ ਜਾਇਦਾਦ ਨੂੰ ਜਬਤ ਕੀਤਾ ਹੈ। ਐੱਸ.ਐੱਸ.ਪੀ. ਹਰਮਨਬੀਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਡੀਐਸਪੀ ਦਿਹਾਤੀ ਹੀਨਾ ਗੁਪਤਾ ਦੀ ਅਗਵਾਈ ਹੇਠ ਥਾਣਾ ਨੰਦਗੜ੍ਹ ਅਧੀਨ ਆਉਂਦੇ ਪਿੰਡ ਚੁੱਘੇ ਕਲਾ ਦੇ ਇੱਕ ਵਿਅਕਤੀ ਦੇ ਰਿਹਾਇਸ਼ੀ ਘਰ ਨੂੰ ਫ਼ਰੀਜ ਕਰਦਿਆਂ ਇਹ ਕਾਰਵਾਈ ਕੀਤੀ ਗਈ ਹੈ।
ਪੰਜਾਬ ਪੁਲਿਸ ਦੇ ਥਾਣੇਦਾਰ ਦੀ ਛੱਪੜ ਵਿਚ ਡੁੱਬਣ ਕਾਰਨ ਹੋਈ ਮੌਤ
ਮੌਕੇ ’ਤੇ ਹਾਜ਼ਰ ਡੀਐਸਪੀ ਹੀਨਾ ਗੁਪਤਾ ਨੇ ਦੱਸਿਆ ਕਿ ਇਸ ਵਿਅਕਤੀ ਵਿਰੁਧ ਨਸ਼ਾ ਤਸਕਰੀ ਦੋ ਕੇਸ ਦਰਜ਼ ਹਨ ਅਤੇ ਇਸਦੇ ਵਲੋਂ ਕਥਿਤ ਤੌਰ ‘ਤੇ ਨਸ਼ਾ ਤਸਕਰੀ ਰਾਹੀਂ ਹੀ ਜਬਤ ਕੀਤੇ ਘਰ ਨੂੰ ਬਣਾਇਆ ਗਿਆ ਸੀ, ਜਿਸਦੇ ਚੱਲਦੇ ਇਸ ਘਰ ਤੇ ਇੱਕ ਕਾਰ ਨੂੰ ਫ਼ਰੀਜ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਕੰਪੀਟੈਂਟ ਅਥਾਰਟੀ ਦਿੱਲੀ ਪਾਸ ਐੱਨ.ਡੀ.ਪੀ.ਐੱਸ ਦੇ 27 ਕੇਸ ਭੇਜੇ ਗਏ ਸਨ, ਜਿਹਨਾਂ ਵਿੱਚੋਂ 12 ਐੱਨ.ਡੀ.ਪੀ.ਐੱਸ ਕੇਸਾਂ ਦੀ ਪ੍ਰਾਪਰਟੀ ਕੰਨਫਰਮ ਹੋ ਚੁੱਕੀ ਹੈ ਅਤੇ ਬਾਕੀ ਰਹਿੰਦੇ 15 ਕੇਸਾਂ ਦੀ ਕੰਪੀਟੈਂਟ ਅਥਾਰਟੀ ਪਾਸ ਪੈਡਿੰਗ ਹਨ।
ਠੰਢ ਦੇ ਚੱਲਦੇ ਪੰਜਾਬ ਦੇ ਸਕੂਲਾਂ ਵਿਚ ਹੋਈਆਂ ਛੁੱਟੀਆਂ
ਇਸਤੋਂ ਇਲਾਵਾ ਆਉਣ ਵਾਲੇ ਸਮੇਂ ਦੌਰਾਨ ਬਠਿੰਡਾ ਪੁਲਿਸ ਵੱਲੋਂ ਹੋਰ ਵੀ ਨਸ਼ਾ ਤਸਕਰਾਂ ਦੀਆਂ ਵੱਧ ਤੋਂ ਵੱਧ ਸ਼ਨਾਖਤ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਪਾਸ ਭੇਜ ਕੇ ਜਬਤ ਕਰਵਾਈਆ ਜਾਣਗੀਆਂ। ਐਸ.ਐਸ.ਪੀ ਨੇ ਦਸਿਆ ਕਿ ਜਿਲ੍ਹਾ ਬਠਿੰਡਾ ਦੇ ਕੰਨਫਰਮ ਹੋਏ ਕੇਸਾਂ ਦੇ ਹੁਕਮਾਂ ਦੀਆਂ ਕਾਪੀਆਂ ਦੋਸ਼ੀਆਂ ਦੇ ਸੰਬੰਧਿਤ ਥਾਣਿਆਂ ਵੱਲੋਂ ਉਹਨਾਂ ਦੇ ਘਰਾਂ ਉਪਰ ਚਿਪਕਾਈਆਂ ਜਾ ਰਹੀਆਂ ਹਨ। ਇਸਤੋਂ ਬਾਅਦ ਜਬਤ ਕੀਤੀਆਂ ਜਾਂਦੀਆਂ ਨਾ ਤਾਂ ਵੇਚੀਆਂ ਜਾ ਸਕਦੀਆਂ ਹਨ ਅਤੇ ਨਾ ਹੀ ਆਪਣੇ ਰਿਸ਼ਤੇਦਾਰ/ਪਰਿਵਾਰਿਕ ਮੈਂਬਰ ਦੇ ਨਾਮ ਪਰ ਤਬਦੀਲ ਕਰਵਾਈਆਂ ਜਾ ਸਕਦੀਆਂ ਹਨ।