Bathinda News: Bathinda ਦੀ ਥਾਣਾ ਕੋਤਵਾਲੀ ਪੁਲਿਸ ਵੱਲੋਂ ਕੀਤੀ ਇੱਕ ਵੱਡੀ ਕਾਰਵਾਈ ਕਰਦਿਆਂ ਸ਼ਹਿਰ ਦੇ ਨਾਮੀ ਬਾਹੀਆ ਫ਼ੋਰਟ(Bahia Fort) ਹੋਟਲ ਦੇ ਵਿਚ ਦੇਹ ਵਪਾਰ ਦੇ ਧੰਦੇ ਦਾ ਪਰਦਾਫ਼ਾਸ ਕਰਦਿਆਂ 4 ਜਣਿਆਂ ਨੂੰ ਕਾਬੂ ਕੀਤਾ ਹੈ। ਜਦਕਿ ਹੋਟਲ ਸੰਚਾਲਕ ਸਮੇਤ ਤਿੰਨ ਜਣੇ ਫ਼ਰਾਰ ਹੋ ਗਏ ਹਨ। ਮਾਮਲੇ ਦੀ ਜਾਣਕਾਰੀ ਇੱਕ ਪ੍ਰੈਸ ਨੋਟ ਰਾਹੀਂ ਦਿੰਦਿਆਂ ਪੁਲਿਸ ਦੇ ਬੁਲਾਰੇ ਨੇ ਦਸਿਆ ਕਿ ਉੱਚ ਪੁਲਿਸ ਅਧਿਕਾਰੀਆਂ ਦੀਆਂ ਹਿਦਾਇਤਾਂ ‘ਤੇ ਸ਼ਹਿਰ ਵਿਚ ਗੈਰ-ਸਮਾਜ਼ੀ ਅਨਸਰਾਂ ਵਿਰੁਧ ਮੁਹਿੰਮ ਚਲਾਈ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਇਸ ਹੋਟਲ ਬਾਰੇ ਗੁਪਤ ਇਤਲਾਹ ਮਿਲੀ ਸੀ ਕਿ ਹੋਟਲ ਦੇ ਸੰਚਾਲਕ ਬਲਜਿੰਦਰ ਸਿੰਘ ਉਰਫ ਬਿੱਲਾ ਵੱਲੋ ਆਰਕੈਸਟਰਾ ਅਤੇ ਡਾਸ ਬਾਰ ਵਿੱਚ ਕੰਮ ਕਰਨ ਵਾਲੀਆ ਲੜਕੀਆ ਨੂੰ ਕਿੱਟੀ ਪਾਰਟੀ ਦੇ ਬਹਾਨੇ ਗਾਹਕਾਂ ਦੇ ਅੱਗੇ ਪੇਸ਼ ਕਰਕੇ ਦੇਹ-ਵਪਾਰ ਦਾ ਧੰਦਾ ਕਰਵਾਇਆ ਜਾਦਾ ਹੈ ਅਤੇ ਕਮਰਿਆ ਵਿੱਚ ਬਿਨਾ ਲਾਇਸ਼ੰਸ ਸਰਾਬ ਪਰੋਸੀ ਜਾਦੀ ਹੈ।
ਇਹ ਵੀ ਪੜ੍ਹੋ ਮੰਦਭਾਗੀ ਖ਼ਬਰ; ਗੋ/ਲੀ ਲੱਗਣ ਕਾਰਨ Punjab Police ਦੇ ASI ਦੀ ਹੋਈ ਮੌ/ਤ
ਇਸ ਮੁਖ਼ਬਰੀ ਦੇ ਅਧਾਰ ‘ਤੇ ਮੁਕਦਮਾ ਨੰਬਰ 82 ਮਿਤੀ 17-04-2026 ਅ/ਧ 3,4 ਇਮੋਰਲ ਟਰੈਫਿਕ ਪ੍ਰੀਵੈਨਸਨ ਐਕਟ 1956 ਅਤੇ 61/01/14 ਆਬਕਾਰੀ ਐਕਟ ਥਾਣਾ ਕੋਤਵਾਲੀ ਬਠਿੰਡਾ ਬਰਖਿਲਾਫ ਬਲਜਿੰਦਰ ਸਿੰਘ ਉਰਫ ਬਿਲਾ, ਹੈਪੀ, ਵਿੱਕੀ ਦੇ ਖਿਲਾਫ ਦਰਜ ਕਰਕੇ ਹੋਟਲ ਵਿਚ ਰੇਡ ਕੀਤੀ ਗਈ, ਜਿੱਥੇ ਹੋਟਲ ਵਿਚ ਪ੍ਰਦੀਪ ਕੁਮਾਰ ਵਾਸੀ ਮਾਡਲ ਟਾਊਨ ਬਠਿੰਡਾ, ਵਿਕਾਸ ਸਿੰਗਲਾ ਵਾਸੀ ਬੱਲਾ ਰਾਮ ਨਗਰ ਬਠਿੰਡਾ, ਪਵਨ ਕੁਮਾਰ ਵਾਸੀ ਰਾਮਾ ਮੰਡੀ, ਮਹੇਸ ਕੁਮਾਰ ਵਾਸੀ ਅਜਮੇਰ ਰੋਵ ਠੀਕਰੀਆ ਜੈਪੁਰ, ਮੁਕੇਸ਼ ਗੁਪਤਾ ਵਾਸੀ ਆਗਰਾ ਦੇ ਕੋਲੋਂ 3 ਲੜਕੀਆ ਨੂੰ ਰੈਸਕਿਉ ਕੀਤਾ ਗਿਆ ਅਤੇ ਸਰਾਬ ਬ੍ਰਾਮਦ ਕਰਾਈ ਗਈ । ਪੁਲਿਸ ਨੇ ਉਕਤ ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ। ਜਦਕਿ ਹੋਟਲ ਸੰਚਾਲਕ ਬਲਜਿੰਦਰ ਸਿੰਘ ਉਰਫ ਬਿੱਲਾ, ਹੈਪੀ, ਵਿੱਕੀ ਫਰਾਰ ਹਨ। ਪੁਲਿਸ ਅਧਿਕਾਰੀਆਂ ਮੁਤਾਬਕ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





