ਨਵੀਂ ਦਿੱਲੀ, 24 ਮਾਰਚ: ਲੋਕ ਸਭਾ ਚੋਣਾਂ ਦੇ ਵਿਚਕਾਰ ਈਡੀ ਵੱਲੋਂ ਕਥਿਤ ਸਰਾਬ ਘੁਟਾਲੇ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਜਿੱਥੇ ਆਪ ਵੱਲੋਂ ਦਿੱਲੀ ’ਚ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ, ਉਥੇ ਹੁਣ ਭਾਜਪਾ ’ਤੇ ਤਾਨਾਸਾਹ ਦਾ ਦੋਸ਼ ਲਗਾਉਂਦਿਆਂ 31 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ’ਚ ਮਹਾਂਰੈਲੀ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਮਹਾਂਰੈਲੀ ਵਿਚ ਇਕੱਲੀ ਆਮ ਆਦਮੀ ਪਾਰਟੀ ਹੀ ਨਹੀਂ, ਬਲਕਿ ਇੰਡੀਆ ਗਠਜੋੜ ਦੇ ਵੱਡੇ ਆਗੂ ਵੀ ਸਮੂਲੀਅਤ ਕਰਨਗੇ। ਇਸ ਸਬੰਧ ਵਿਚ ਦਿੱਲੀ ਦੇ ਮੰਤਰੀਆਂ ਗੋਪਾਲ ਰਾਏ ਤੇ ਆਤਿਸ਼ੀ ਸਹਿਤ ਕਾਂਗਰਸ ਦੇ ਆਗੂਆਂ ਵੱਲੋਂ ਮੀਡੀਆ ਨੂੰ ਵੀ ਜਾਣਕਾਰੀ ਦਿੱਤੀ ਗਈ ਹੈ।
ਕੇਜ਼ਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਭਗਵੰਤ ਮਾਨ ਨੇ ਵਿਧਾਇਕਾਂ ਦੀ ਸੱਦੀ ਐਮਰਜੈਂਸੀ ਮੀਟਿੰਗ
ਇਸੇ ਤਰ੍ਹਾਂ ਪੰਜਾਬ ਦੇ ਵਿਚ ਵੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ ਹੈ। ਦਿੱਲੀ ਦੇ ਮੰਤਰੀ ਗੋਪਾਲ ਰਾਏ ਪੱਤਰਕਾਰਾਂ ਲਾਲ ਗੱਲਬਾਤ ਕਰਦਿਆਂ ਦਸਿਆ ਕਿ ਇਹ ਮਾਮਲਾ ਇਕੱਲਾ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਨਹੀਂ ਹੈ ਜਾਂ ਫ਼ਿਰ ਦੇਸ ਦੀ ਸਭ ਤੋਂ ਵੱਡੀ ਪਾਰਟੀ ਕਾਂਗਰਸ ਦਾ ਚੋਣਾਂ ਮੌਕੇ ਖ਼ਾਤਾ ਫ਼ਰੀਜ ਕਰਨ ਦਾ ਨਹੀਂ ਹੈ, ਬਲਕਿ ਦੇਸ ਵਿਚ ਜਿਸ ਤਰ੍ਹਾਂ ਤਾਨਾਸਾਹੀ ਵਾਲਾ ਮਾਹੌਲ ਵਾਲਾ ਪੈਦਾ ਕੀਤਾ ਜਾ ਰਿਹਾ ਹੈ, ਉਸਨੂੰ ਲੈ ਕੇ ਇਹ ਮਹਾਂਰੈਲੀ ਕੀਤੀ ਜਾ ਰਹੀ ਹੈ। ਸ਼੍ਰੀ ਰਾਏ ਨੇ ਕਿਹਾ ਕਿ ਇਸ ਰੈਲੀ ਇਕੱਲੇ ਦਿੱਲੀ ਦੇ ਲੋਕ ਹੀ ਨਹੀਂ, ਬਲਕਿ ਦੇਸ ਦੇ ਲੋਕਤੰਤਰ ਨੂੰ ਬਚਾਉਣ ਲਈ ਰੈਲੀ ਵਿਚ ਜਰੂਰ ਪੁੱਜਣ।
Share the post "ਕੇਜ਼ਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ’ਚ 31 ਨੂੰ ਰਾਮ ਲੀਲਾ ਮੈਦਾਨ ’ਚ ਇੰਡੀਆ ਗਠਜੋੜ ਵਲੋਂ ਮਹਾਂਰੈਲੀ"