Friday, April 3, 2026
spot_img
spot_img

Bathinda ‘ਚ ਦੇਸ਼ ਵਿਆਪੀ ਹੜਤਾਲ ਨੂੰ ਲੈ ਕੇ ਹੋਇਆ ਰੋਸ ਪ੍ਦਸ਼ਨ

Date:

spot_img

Bathinda News: 10 ਕੇਂਦਰੀ ਟ੍ਰੇਡ ਯੂਨੀਅਨ ਅਤੇ ਮੁਲਾਜ਼ਮ ਫੈਡਰੇਸ਼ਨਾਂ ਦੇ ਸੱਦੇ ‘ਤੇ 12 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਵਿੱਚ ਬਠਿੰਡਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੂਹਰੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ।ਜਿਸ ਵਿੱਚ ਮੁਲਾਜ਼ਮਾਂ, ਮਜ਼ਦੂਰਾਂ ਅਤੇ ਕਿਸਾਨਾਂ ਨੇ ਇੱਕਜੁੱਟਤਾ ਦਾ ਪ੍ਰਦਰਸ਼ਨ ਕੀਤਾ ਗਿਆ।ਇਸ ਇਕੱਠ ਨੂੰ ਸੰਬੋਧਨ ਆਗੂਆਂ ਨੇ ਕਰਦਿਆਂ ਕਿ ਕੱਚੇ ਕਾਮੇ ਪੱਕੇ ਕੀਤੇ ਜਾਣ,ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ,ਕਿਰਤ ਵਿਰੋਧੀ ਚਾਰ ਕੇਡ ਫੌਰੀ ਤੌਰ ਤੇ ਰੱਦ ਕੀਤੇ ਜਾਣ ਅਤੇ ਪੰਜਾਬ ਸਰਕਾਰ ਵੱਲੋਂ ਇਸ ਨੂੰ ਲਾਗੂ ਕਰਨ ਲਈ ਬਣਾਏ ਗਏ ਰੁਲਜ ਨੂੰ ਰੱਦ ਕੀਤਾ ਜਾਵੇ , ਪੈਨਸ਼ਨਰਾਂ ਉੱਪਰ 2.59 ਦਾ ਲਾਗੂ ਕੀਤਾ ਜਾਵੇ ,ਘੱਟੋ- ਘੱਟ ਉਜ਼ਰਤਾਂ 26000 ਰੁਪਏ ਮਹੀਨਾ ਕਰੋ,ਜੀ-ਰਾਮ ਜੀ ਕਾਨੂੰਨ ਰੱਦ ਕਰੋ ਮਨਰੇਗਾ ਕਾਨੂੰਨ ਬਹਾਲ ਕੀਤਾ,ਬਿਜਲੀ ਬਿੱਲ 2025 ਰੱਦ ਕੀਤਾ ਜਾਵੇ, ਨਵੀ ਸਿੱਖਿਆ ਨੀਤੀ 2020 ਰੱਦ ਕੀਤੀ ਜਾਵੇ, ਡੀ ਏ ਦੀਆਂ 16% ਬਕਾਇਆ ਜਾਰੀ ਕੀਤਾ ਜਾਵੇ,ਜਨਤਕ ਖੇਤਰ ਦਾ ਨਿੱਜੀਕਰਨ ਬੰਦ ਕਰੋ, ਸ਼ਾਂਤੀ ਕਾਨੂੰਨ ਅਤੇ ਪ੍ਰਮਾਣੂ ਊਰਜਾ ਪ੍ਰੋਜੈਕਟਾਂ ਲਈ ਬੀਜ ਕਾਨੂੰਨ 2025 ਵਾਪਸ ਲਿਆ ਜਾਵੇ। ਭਰਵੇਂ ਰੋਸ ਪ੍ਰਦਰਸ਼ਨ ਤੋਂ ਬਾਅਦ ਫੌਜੀ ਚੌਂਕ ਰੋਸ ਰੈਲੀ ਵੀ ਕੱਢੀ ਗਈ। ਜਿਥੇ ਇੱਕ ਮੰਗ ਪੱਤਰ ਕੇਂਦਰ ਸਰਕਾਰ ਨੂੰ ਭੇਜਣ ਲਈ ਨਾਇਬ ਤਹਿਸੀਲਦਾਰ ਪ੍ਰਿੰਸਪ੍ਰੀਤ ਸਿੰਘ ਨੂੰ ਦਿੱਤਾ ਗਿਆ।

ਇਹ ਵੀ ਪੜ੍ਹੋ  Bathinda ਦੇ ਮਲੋਟ ਰੋਡ ‘ਤੇ ਸੂਟਕੇਸ ‘ਚ ਮਿਲੀ ‘ਮੁਟਿਆਰ’ ਦੀ ਲਾਸ਼ ਦੀ ਹੋਈ ਪਹਿਚਾਣ; ਜਾਣੋਂ ਕਹਾਣੀ

ਅੱਜ ਦੇ ਇਸ ਇਕੱਠ ਨੂੰ ਗਗਨਦੀਪ ਸਿੰਘ ਭੁੱਲਰ, ਦਰਸ਼ਨ ਸਿੰਘ ਮੌੜ,ਹਰਨੇਕ ਸਿੰਘ ਗਹਿਰੀ, ਬਲਕਾਰ ਸਿੰਘ ਸੀ ਆਈ ਟੀ ਯੂ, ਜਤਿੰਦਰ ਕ੍ਰਿਸ਼ਨ, ਗੁਰਪ੍ਰੀਤ ਕੌਰ ਬੈਂਕ ਇੰਪਲਾਈਜ ਫੈਡਰੇਸ਼ਨ, ਪ੍ਰਕਾਸ਼ ਕੌਰ ਆਂਗਣਵਾੜੀ ਯੂਨੀਅਨ,ਨੰਦਨੀ ਦੇਵੀ ਮਿੱਡ ਡੇ ਮੀਲ ਯੂਨੀਅਨ, ਸੁਖਵਿੰਦਰ ਸਿੰਘ ਬਰਾੜ ਥਰਮਲ ਪੈਨਸ਼ਨ ਐਸੋਸੀਏਸ਼ਨ, ਬਲਰਾਜ ਮੌੜ ,ਗੁਰਮੇਲ ਸਿੰਘ,ਸਿਕੰਦਰ ਸਿੰਘ ਧਾਲੀਵਾਲ,ਜਸਵਿੰਦਰ ਡੀ ਟੀ ਐਫ,ਸਿੰਗਰਾ ਸਿੰਘ ਮਾਨ ਬੀ ਕੇ ਯੂ ਏਕਤਾ ਉਗਰਾਹਾਂ,ਮਹੀਪਾਲ ਦਿਹਾਤੀ ਮਜ਼ਦੂਰ ਸਭਾ, ਗੁਰਤੇਜ ਸਿੰਘ ਗਿੱਲ,ਸਿਕੰਦਰ ਧਾਲੀਵਾਲ ਜਮਹੂਰੀ ਕਿਸਾਨ ਸਭਾ,ਪ੍ਰਿਤਪਾਲ ਸਿੰਘ ਜਮਹੂਰੀ ਅਧਿਕਾਰ ਸਭਾ, ਗੁਰਵਿੰਦਰ ਸਿੰਘ ਪੰਨੂ ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ,ਸਵਰਨ ਪੂਹਲੀ ਕਿਰਤੀ ਕਿਸਾਨ ਯੂਨੀਅਨ, ਹਰਵਿੰਦਰ ਸਿੰਘ ਸੇਖੋਂ ਐਮ ਐਸ ਯੂ, ਰਜੇਸ਼ ਮੌੜ,ਧੰਨਾ ਸਿੰਘ,ਗੁਰਜਿੰਦਰ ਸਿੰਘ ਆਊਟਸੋਰਸ ਸਿਹਤ ਮੁਲਾਜ਼ਮ ਯੂਨੀਅਨ,ਚੰਦਰ ਸ਼ਰਮਾ ਕੀ ਐਸ ਯੂ (ਭੰਗਲ),ਅਮਰਜੀਤ ਹਨੀ,ਬੂਟਾ ਸਿੰਘ ਤੁੰਗਵਾਲੀ,ਮਿੱਠੂ ਸਿੰਘ ਘੁੱਦਾ,ਬਲਕਰਨ ਸਿੰਘ ਬਰਾੜ ਕੁੱਲ ਹਿੰਦ ਕਿਸਾਨ ਸਭਾ, ਬਲਕਾਰ ਸਿੰਘ ਪੀ ਆਰ ਟੀ ਸੀ, ਬੇਅੰਤ ਸਿੰਘ ਮਹਿਮਾ ਸਰਜਾ, ਬਲਦੇਵ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

Share post:

spot_img

Popular

More like this
Related

ਕਿਸਾਨਾਂ ਨੂੰ ਸਮੇਂ ‘ਤੇ ਗੁਣਵੱਤਾਪੂਰਣ ਬੀਜ ਉਪਲਬਧ ਕਰਾਉਣਾ ਸਰਕਾਰ ਦੀ ਪ੍ਰਾਥਮਿਕਤਾ:ਖੇਤੀਬਾੜੀ ਮੰਤਰੀ

👉ਵਿਭਾਗ ਦੀ ਹਾਈ ਪਾਵਰਡ ਪਰਚੇਜ਼ ਕਮੇਟੀ ਦੀ ਮੀਟਿੰਗ ਆਯੋਜਿਤ Haryana...

हरियाणा में ‘ज्ञान भारतम’ पांडुलिपि सर्वे;मुख्य सचिव ने दिया समयबद्ध सर्वेक्षण पर जोर

Haryana News:हरियाणा के मुख्य सचिव श्री अनुराग रस्तोगी ने...

बजट घोषणाओं पर एक महीने में ही तेज़ अमल

👉 मुख्यमंत्री नायब सिंह सैनी ने प्रशासनिक सचिवों के साथ...

ਸੂਬਾ ਸਰਕਾਰ ਲੋਕਾਂ ਦੀ ਭਲਾਈ ਲਈ ਵਚਨਬੱਧ: ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ

👉ਵੱਖ-ਵੱਖ ਵਿਕਾਸ ਕਾਰਜਾਂ ਦੇ ਰੱਖੇ ਨੀਂਹ ਪੱਥਰ 👉ਕਿਹਾ ; ਨੌਜਵਾਨਾਂ...