ਬਰੈਂਪਟਨ ’ਚ ਪ੍ਰਦਰਸ਼ਨ ਦਾ ਮਾਮਲਾ: ਕੈਨੇਡਾ ਪੁਲਿਸ ਵੱਲੋਂ ਤਿੰਨ ਹਿੰਦੂ ਆਗੂ ਗ੍ਰਿਫਤਾਰ

0
26

ਬਰੈਂਪਟਨ, 8 ਨਵੰਬਰ: ਲੰਘੀ ਸੋਮਵਾਰ 4 ਨਵੰਬਰ ਨੂੰ ਇੱਥੇ ਦੇ ‘ਦ ਗੋਰ ਰੋਡ’ ਉੱਤੇ ਸਥਿਤ ਹਿੰਦੂ ਮਹਾਂ ਸਭਾ ਦੇ ਇੱਕ ਮੰਦਰ ਵਿੱਚ ਕਥਿਤ ਹਮਲੇ ਅਤੇ ਹੋਏ ਵੱਡੇ ਪ੍ਰਦਰਸ਼ਨ ਦੇ ਮਾਮਲੇ ਵਿਚ ਕੈਨੇਡਾ ਦੀ ਪੀਲ ਰੀਜ਼ਨਲ ਪੁਲਿਸ ਦੇ ਜਾਂਚਕਰਤਾਵਾਂ ਨੇ ਤਿੰਨ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਦਸਿਆ ਜਾ ਰਿਹਾ ਕਿ ਗ੍ਰਿਫਤਾਰ ਤਿੰਨੇ ਵਿਅਕਤੀ ਹਿੰਦੂ ਆਗੂ ਦੱਸੇ ਜਾਰਹੇ ਹਨ, ਜਿੰਨ੍ਹਾਂ ਉਪਰ ਦੂਜੇ ਭਾਈਚਾਰੇ ਦੇ ਵਿਰੁਧ ਭੜਕਾਉਣ ਦੇ ਦੋਸ਼ ਹਨ। ਇਸ ਸਬੰਧ ਵਿਚ ਕੈਨੇਡਾ ਪੁਲਿਸ ਵੱਲੋਂ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਹੈ ਤੇ ਨਾਲ ਹੀ ਆਪਣੇ ਸੋਸਲ ਅਕਾਉਂਟ ’ਤੇ ਇਸ ਘਟਨਾ ਸਬੰਧੀ ਬਿਆਨ ਵੀ ਜਾਰੀ ਕੀਤਾ ਗਿਆ ਹੈ। ਗ੍ਰਿਫਤਾਰ ਵਿਅਕਤੀਆਂ ਦੀ ਪਹਿਚਾਣ ਰਣੇਂਦਰ ਲਾਲ ਬੈਨਰਜੀ ਟੋਰਾਂਟੋ, ਕਿਚਨਰ ਦੇ 24 ਸਾਲਾ ਅਰਮਾਨ ਗਹਿਲੋਤ ਅਤੇ 22 ਸਾਲਾ ਅਰਪਿਤ ਸ਼ਾਮਲ ਹਨ। ਜਿਕਰਯੋਗ ਹੈ ਕਿ ਪੀਲ ਰੀਜਨਲ ਪੁਲਿਸ ਨੇ 3 ਅਤੇ 4 ਨਵੰਬਰ ਦੀਆਂ ਘਟਨਾਵਾਂ ਦੌਰਾਨ ਅਪਰਾਧ ਦੀਆਂ ਸਾਰੀਆਂ ਘਟਨਾਵਾਂ ਦੀ ਜਾਂਚ ਕਰਨ ਲਈ ਸਮਰਪਿਤ ਇੱਕ ਰਣਨੀਤਕ ਜਾਂਚ ਟੀਮ ਦਾ ਗਠਨ ਕੀਤਾ ਹੈ।

ਇਹ ਵੀ ਪੜ੍ਹੋਸੁਨੀਲ ਜਾਖ਼ੜ ਨੇ ਸੁਖ਼ਬੀਰ ਬਾਦਲ ਨੂੰ ਸਜ਼ਾ ਸੁਣਾਉਣ ਸਬੰਧੀ ਜਥੇਦਾਰ ਨੂੰ ਕੀਤੀ ਭਾਵਪੂਰਤ ਅਪੀਲ!

ਕੈਨੇਡਾ ਪੁਲਿਸ ਵੱਲੋਂ ਜਾਰੀ ਵੀਡੀਓ ਤੇ ਬਿਆਨ ਹੇਠਾਂ ਟੈਗ ਕੀਤੇ ਗਏ ਹਨ।

 

LEAVE A REPLY

Please enter your comment!
Please enter your name here