ਮਾਣ ਵਾਲੀ ਗੱਲ; PAU ਦੁਨੀਆਂ ਦੀਆਂ ਪਹਿਲੀਆਂ 100 ਖੇਤੀਬਾੜੀ ਯੂਨੀਵਰਸਿਟੀ ਦੇ ਕਲੱਬ ‘ਚ ਹੋਈ ਸ਼ਾਮਲ

Date:

spot_img

👉ਕੌਮਾਂਤਰੀ ਪੱਧਰ ਦੀ ਦਰਜ਼ਾਬੰਦੀ ‘ਚ ਸ਼ਾਮਲ ਹੋਣ ਵਾਲੀ ਭਾਰਤ ਦੀ ਬਣੀ ਪਹਿਲੀ ਯੂਨੀਵਰਸਿਟੀ
Ludhiana News: PAU ਨੇ ਦੁਨੀਆ ਦੀਆਂ ਚੋਟੀ ਦੀਆਂ 100 ਖੇਤੀਬਾੜੀ ਸੰਸਥਾਵਾਂ ਦੀ ਤਾਜ਼ਾ ਜਾਰੀ ਐਜੂਰੈਂਕ 2025 ਸੂਚੀ ਵਿੱਚ ਖੇਤੀਬਾੜੀ ਵਿਗਿਆਨ ਵਿੱਚ 93ਵਾਂ ਸਥਾਨ ਪ੍ਰਾਪਤ ਕਰਕੇ ਸੰਸਾਰ ਪੱਧਰ ਤੇ ਵਡੇਰਾ ਸਨਮਾਨ ਹਾਸਿਲ ਕੀਤਾ ਹੈ। ਦੁਨੀਆ ਭਰ ਦੀਆਂ 4407 ਸੰਸਥਾਵਾਂ ਵਿੱਚੋਂ ਪੀ ਏ ਯੂ ਭਾਰਤ ਦੀ ਇਕਲੌਤੀ ਰਾਜ ਖੇਤੀਬਾੜੀ ਯੂਨੀਵਰਸਿਟੀ ਹੈ ਜੋ ਇਸ ਉੱਚ ਸੂਚੀ ਵਿੱਚ ਸ਼ਾਮਲ ਹੈ। ਇਹ ਦਰਜਾਬੰਦੀ ਪੀ ਏ ਯੂ ਦੀ ਉੱਚਤਾ ਅਤੇ ਮਿਆਰ ਨੂੰ ਇਕ ਵਾਰ ਫਿਰ ਸਾਬਿਤ ਕਰਦੀ ਹੈ।ਜ਼ਿਕਰਯੋਗ ਹੈ ਕਿ ਐਜੂਰੈਂਕ ਇੱਕ ਸੁਤੰਤਰ ਗਲੋਬਲ ਰੈਂਕਿੰਗ ਪਲੇਟਫਾਰਮ ਹੈ ਜੋ ਖੇਤੀ ਖੋਜ ਦੀ ਵਿਹਾਰਕਤਾ ਅਤੇ ਅਕਾਦਮਿਕ ਪ੍ਰਭਾਵ ਵਰਗੇ ਮਾਪਦੰਡਾਂ ਦੇ ਅਧਾਰ ਤੇ 14,000 ਤੋਂ ਵੱਧ ਸੰਸਥਾਵਾਂ ਦਾ ਮੁਲਾਂਕਣ ਕਰਦਾ ਹੈ। ਪੀ ਏ ਯੂ ਦਾ ਸਿਖਰਲੀਆਂ 100 ਸੰਸਥਾਵਾਂ ਵਿੱਚ ਸ਼ਾਮਿਲ ਹੋਣਾ ਵਿਸ਼ਵ ਪੱਧਰ ਤੇ ਖੇਤੀਬਾੜੀ ਖੋਜ ਅਤੇ ਸਿੱਖਿਆ ਵਿੱਚ ਇਸ ਯੂਨੀਵਰਸਿਟੀ ਦੇ ਵਧ ਰਹੇ ਪ੍ਰਭਾਵ ਦਾ ਸੂਚਕ ਹੈ।

ਇਹ ਵੀ ਪੜ੍ਹੋ  ਲਾਪਰਵਾਹੀ ਕਰਨ ਵਾਲੀ ਸਿਵਲ ਹਸਪਤਾਲ ਦੀ ਮਹਿਲਾ ਡਾਕਟਰ ਮੁਅੱਤਲ

ਧਿਆਨ ਰਹੇ ਕਿ ਏਸ਼ੀਆ ਤੋਂ ਸਿਰਫ਼ 22 ਸੰਸਥਾਵਾਂ ਨੇ ਖੇਤੀਬਾੜੀ ਵਿਗਿਆਨ ਵਿੱਚ ਵਿਸ਼ਵ ਪੱਧਰੀ ਚੋਟੀ ਦੇ 100 ਵਿੱਚ ਜਗ੍ਹਾ ਬਣਾਈ। ਇਹਨਾਂ ਵਿੱਚੋਂ ਤੇਰਾਂ ਚੀਨ ਤੋਂ ਹਨ, ਦੋ ਜਾਪਾਨ ਤੋਂ ਅਤੇ ਇਜ਼ਰਾਈਲ, ਸਿੰਗਾਪੁਰ, ਮਲੇਸ਼ੀਆ, ਇੰਡੋਨੇਸ਼ੀਆ, ਪਾਕਿਸਤਾਨ ਅਤੇ ਭਾਰਤ ਤੋਂ ਇੱਕ-ਇੱਕ ਸੰਸਥਾ ਸ਼ਾਮਿਲ ਹੈ। ਭਾਰਤ ਦੀ ਨੁਮਾਇੰਦਗੀ ਇਸ ਸ਼੍ਰੇਣੀ ਵਿੱਚ ਸਿਰਫ਼ ਦੋ ਖੇਤੀਬਾੜੀ ਸੰਸਥਾਵਾਂ ਦੁਆਰਾ ਕੀਤੀ ਗਈ। ਇਨ੍ਹਾਂ ਵਿਚ ਭਾਰਤੀ ਖੇਤੀਬਾੜੀ ਖੋਜ ਸੰਸਥਾ ਨਵੀਂ ਦਿੱਲੀ, 47ਵੇਂ ਸਥਾਨ ‘ਤੇ ਅਤੇ ਪੀ ਏ ਯੂ 93ਵੇਂ ਸਥਾਨ ‘ਤੇ ਰਹੇ। ਜਦੋਂ ਕਿ ਭਾਰਤੀ ਖੇਤੀ ਖੋਜ ਸੰਸਥਾ ਬਾਰੇ ਦੱਸਣਯੋਗ ਹੈ ਕਿ ਇਹ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦੇ ਅਧੀਨ ਇੱਕ ਰਾਸ਼ਟਰੀ ਸੰਸਥਾ ਹੈ। ਇਸ ਲਿਹਾਜ਼ ਨਾਲ ਪੀ ਏ ਯੂ ਵਿਸ਼ਵ ਪੱਧਰ ਤੇ ਇਸ ਮਾਨਤਾ ਨੂੰ ਪ੍ਰਾਪਤ ਕਰਨ ਵਾਲੀ ਇਕਲੌਤੀ ਰਾਜ ਖੇਤੀਬਾੜੀ ਯੂਨੀਵਰਸਿਟੀ ਹੈ। ਯੂਨੀਵਰਸਿਟੀ ਨੂੰ ਸਿੱਖਿਆ ਮੰਤਰਾਲੇ ਦੇ ਰਾਸ਼ਟਰੀ ਸੰਸਥਾਗਤ ਦਰਜਾਬੰਦੀ ਫਰੇਮਵਰਕ (ਐੱਨ ਆਈ ਆਰ ਐੱਫ) ਦੁਆਰਾ ਲਗਾਤਾਰ ਦੋ ਸਾਲਾਂ, 2023 ਅਤੇ 2024 ਲਈ ਭਾਰਤ ਦੀਆਂ ਸਾਰੀਆਂ ਰਾਜ ਖੇਤੀਬਾੜੀ ਯੂਨੀਵਰਸਿਟੀਆਂ ਵਿੱਚੋਂ ਸਿਖਰਲਾ ਦਰਜਾ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ  ਮੁਹਾਲੀ ਸ਼ਹਿਰ ਦੀਆਂ ਸੜਕਾਂ ‘ਤੇ ਭਾਰੀ ਵਾਹਨਾਂ ਦੇ ਦਾਖਲੇ ਉਪਰ ਲੱਗ ਸਕਦੀ ਹੈ ਪਾਬੰਦੀ,ਪ੍ਰਸ਼ਾਸਨ ਕਰ ਰਿਹਾ ਵਿਚਾਰਾਂ

ਪੀਏਯੂ ਦੇ ਵਾਈਸ-ਚਾਂਸਲਰ, ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਇਹ ਅੰਤਰਰਾਸ਼ਟਰੀ ਦਰਜਾਬੰਦੀ ਪੀਏਯੂ ਦੀ ਖੋਜ, ਅਕਾਦਮਿਕ ਅਤੇ ਪਸਾਰ ਕਾਰਜਾਂ ਲਈ ਵਚਨਬੱਧਤਾ, ਵਿਗਿਆਨਕ ਪਹੁੰਚ ਅਤੇ ਅਣਥੱਕ ਮਿਹਨਤ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਵਿਸ਼ਵਵਿਆਪੀ ਮਾਨਤਾ ਨਾ ਸਿਰਫ਼ ਯੂਨੀਵਰਸਿਟੀ ਲਈ ਇੱਕ ਮੀਲ ਪੱਥਰ ਹੈ, ਸਗੋਂ ਰਾਸ਼ਟਰੀ ਪੱਧਰ ਤੇ ਮਾਣ ਦਾ ਇੱਕ ਪਲ ਵੀ ਹੈ।1962 ਵਿੱਚ ਸਥਾਪਿਤ ਹੋਈ ਪੀ ਏ ਯੂ ਭਾਰਤ ਨੇ ਖੇਤੀਬਾੜੀ ਵਿਚ ਗੁਣਾਤਮਕ ਯੋਗਦਾਨ ਪਾ ਕੇ ਹਰੀ ਕ੍ਰਾਂਤੀ ਦੇ ਰੂਪ ਵਿਚ ਦੇਸ਼ ਦੇ ਭੋਜਨ ਸੁਰੱਖਿਆ ਦ੍ਰਿਸ਼ਟੀਕੋਣ ਨੂੰ ਆਕਾਰ ਦਿੱਤਾ ਹੈ। ਮੌਜੂਦਾ ਸਮੇਂ ਪੀ ਏ ਯੂ ਵਿਚ ਵਾਤਾਵਰਨ ਪੱਖੀ ਅਤੇ ਟਿਕਾਊ ਖੇਤੀਬਾੜੀ ਅਤੇ ਖੇਤੀਬਾੜੀ-ਭੋਜਨ ਖੇਤਰ ਲਈ ਸਮਰੱਥਾ ਨਿਰਮਾਣ ਵਿੱਚ ਨਵੀਨਤਾਵਾਂ ਦੇ ਖੇਤਰ ਵਿਚ ਕਾਰਜ ਜਾਰੀ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

CM Nayab Singh Saini ने स्वीडन में एरिक्सन और Truecaller हेडक्वॉर्टर का किया दौरा

👉संचार की नवीनतम तकनीकों, आपातकालीन रोबोटिक्स एवं स्पैम कॉल...