ਮੁਬੰਈ, 13 ਜੂਨ: ਮਹਾਰਾਸ਼ਟਰ ਦੇ ਨਾਗਪੁਰ ‘ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ 16 ਸਾਲ ਦਾ ਬੱਚਾ ਮੋਬਾਇਲ ‘ਤੇ ਪਬਜੀ ਗੇਮ ਖੇਡਦੇ ਹੋਏ ਤਾਲਾਬ ਦੇ ਪੰਪ ਹਾਊਸ ‘ਚ ਡਿੱਗ ਗਿਆ। ਅਤੇ ਨੌਜ਼ਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਦੱਸਣਯੋਗ ਹੈ ਕਿ 11 ਜੂਨ ਨੂੰ ਪੁਲਕਿਤ ਨੇ ਆਪਣਾ 16ਵਾਂ ਜਨਮਦਿਨ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਮਨਾਇਆ ਸੀ। ਅਤੇ ਜਨਮ ਦਿਨ ਮਨਾਉਣ ਤੋਂ ਬਾਅਦ ਸਵੇਰੇ ਆਪਣੇ ਦੋਸਤ ਰਿਸ਼ੀ ਖੇਮਾਨੀ ਨਾਲ ਨਾਸ਼ਤਾ ਕਰਨ ਗਿਆ ਸੀ। ਪਰ ਦੁਕਾਨ ਬੰਦ ਹੋਣ ਕਾਰਨ ਉਹ ਨਾਗਪੁਰ ਦੇ ਅੰਬਾਜ਼ਰੀ ਤਲਾਅ ਨੇੜੇ ਪਹੁੰਚ ਗਿਆ।
ਹਰਿਆਣਾ ਦਾ ਦਾਅਵਾ, ਦਿੱਲੀ ਨੁੰ ਦਿੱਤਾ ਜਾ ਰਿਹਾ ਪੂਰਾ ਪਾਣੀ
ਪੁਲਕਿਤ ਮੋਬਾਈਲ ‘ਤੇ ਗੇਮ ਖੇਡਣ ‘ਚ ਇੰਨਾ ਮਗਨ ਹੋਇਆ ਪਿਆ ਸੀ ਕਿ ਸੈਰ ਕਰਦੇ ਹੋਏ ਅੰਬਾਜ਼ਰੀ ਦੇ ਛੱਪੜ ਦੇ ਪੰਪ ਹਾਊਸ ‘ਚ ਜਾ ਡਿੱਗਾ। ਇਹ ਦੇਖ ਕੇ ਦੋਸਤ ਨੇ ਘਟਨਾ ਦੀ ਸੂਚਨਾ ਪੁਲਸ ਅਤੇ ਫਾਇਰ ਵਿਭਾਗ ਨੂੰ ਦਿੱਤੀ। ਜਿਸ ਤੋਂ ਬਾਅਦ ਬਚਾਅ ਟੀਮ ਨੇ ਮੌਕੇ ‘ਤੇ ਪਹੁੰਚ ਕੇ ਪੁਲਕਿਤ ਦੀ ਲਾਸ਼ ਨੂੰ ਬਾਹਰ ਕੱਢਿਆ। ਜ਼ਿਕਰਯੋਗ ਹੈ ਕਿ ਪੁਲਕਿਤ ਨੇ ਹੁਣੇ ਜਿਹੇ ਹੀ 10ਵੀਂ ਦੀ ਪ੍ਰੀਖਿਆ ਪਾਸ ਕੀਤੀ ਸੀ। ਜਨਮਦਿਨ ਦੇ ਦਿਨ ਅਜਿਹਾ ਦੁਖਾਂਤ ਵਾਪਰ ਜਾਣ ਕਾਰਨ ਪਰਿਵਾਰ ਅਤੇ ਦੋਸਤ ਡੂੰਘੇ ਸਦਮੇ ਵਿਚ ਹਨ।
Share the post "PUBG ਗੇਮ ਨੇ ਲਈ ਇੱਕ ਹੋਰ ਬੱਚੇ ਦੀ ਜਾਨ, ਜਨਮ ਦਿਨ ਵਾਲੇ ਦਿਨ ਤਲਾਬ ਵਿਚ ਡਿੱਗਿਆ"