ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਆਪਣਾ 16ਵਾਂ ਸਥਾਪਨਾ ਦਿਵਸ ਇੱਕ ਸ਼ਾਨਦਾਰ ਸਮਾਰੋਹ ਨਾਲ ਮਨਾਇਆ

0
29
0

Bathinda News: ਪੰਜਾਬ ਕੇਂਦਰੀ ਯੂਨੀਵਰਸਿਟੀ,ਬਠਿੰਡਾ ਨੇ ਆਪਣੇ 16ਵੇਂ ਸਥਾਪਨਾ ਦਿਵਸ ਨੂੰ ਇੱਕ ਸ਼ਾਨਦਾਰ ਸਮਾਰੋਹ ਨਾਲ ਮਨਾਇਆ। ਇਹ ਸਮਾਰੋਹ ਯੂਨੀਵਰਸਿਟੀ ਦੇ ਚਾਂਸਲਰ ਪ੍ਰੋ. ਜਗਬੀਰ ਸਿੰਘ ਦੀ ਅਗਵਾਈ ਅਤੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾਰੀ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ, ਅਧਿਆਪਕਾਂ, ਖੋਜਾਰਥੀਆਂ ਅਤੇ ਕਰਮਚਾਰੀਆਂ ਨੂੰ ਵਿਭਿੰਨ ਖੇਤਰਾਂ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ (ਬੀਐਫਯੂਐਚਐਸ), ਫ਼ਰੀਦਕੋਟ ਦੇ ਮਾਨਯੋਗ ਵਾਈਸ-ਚਾਂਸਲਰ ਪ੍ਰੋ. ਰਾਜੀਵ ਸੂਦ ਸਨ।ਆਪਣੇ ਸਥਾਪਨਾ ਦਿਵਸ ਸੰਬੋਧਨ ਵਿੱਚ, ਪ੍ਰੋ. ਰਾਜੀਵ ਸੂਦ ਨੇ ਸੀ.ਯੂ. ਪੰਜਾਬ ਦੀ ਪਿਛਲੇ 16 ਸਾਲਾਂ ਵਿੱਚ ਵਿਦਿਆ ਅਤੇ ਖੋਜ ਦੇ ਖੇਤਰ ਵਿੱਚ ਪ੍ਰਾਪਤ ਕੀਤੀਆਂ ਵੱਡੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਭਾਰਤ ਦੀ ਪ੍ਰਾਚੀਨ ਗੁਰੂਕੁਲ ਪ੍ਰਣਾਲੀ ਦੀ ਮਹੱਤਤਾ ਉੱਤੇ ਚਾਨਣ ਪਾਇਆ ਅਤੇ ਪਿਛਲੀਆਂ ਦੋ ਸਦੀਆਂ ਦੌਰਾਨ ਪੱਛਮੀ ਸਿੱਖਿਆ ਵੱਲ ਵਧਦੇ ਰੁਝਾਨ ਕਾਰਨ ਭਾਰਤੀ ਸਮਾਜ ਦੀ ਆਪਣੀਆਂ ਜੜ੍ਹਾਂ ਤੋਂ ਦੂਰੀ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਯੂਨੀਵਰਸਿਟੀ ਵੱਲੋਂ ਨਵੀਂ ਸਿੱਖਿਆ ਨੀਤੀ (ਐਨਈਪੀ-2020) ਦੇ ਅਧੀਨ ਅੰਤਰਅਨੁਸ਼ਾਸਨੀ ਅਤੇ ਅਨੁਭਵ ਅਧਾਰਤ ਅਧਿਐਨ ਅਤੇ ਹੁਨਰ ਵਿਕਾਸ ਉੱਤੇ ਦਿੱਤੇ ਜਾ ਰਹੇ ਜ਼ੋਰ ਦੀ ਪ੍ਰਸੰਸਾ ਕੀਤੀ।
ਪ੍ਰੋ. ਸੂਦ ਨੇ ਯੋਗ, ਆਯੁਰਵੇਦ, ਅਤੇ ਹੋਮਿਓਪੈਥੀ ਵਰਗੀਆਂ ਭਾਰਤੀ ਪ੍ਰਾਚੀਨ ਗਿਆਨ ਪ੍ਰਣਾਲੀਆਂ ਦੀ ਮਹੱਤਤਾ ਉੱਤੇ ਵੀ ਵਿਸ਼ੇਸ਼ ਜ਼ੋਰ ਦਿੱਤਾ, ਜਿਨ੍ਹਾਂ ਨੇ ਕੋਵਿਡ-19 ਮਹਾਂਮਾਰੀ ਦੌਰਾਨ ਅਹਿਮ ਭੂਮਿਕਾ ਨਿਭਾਈ।

ਇਹ ਵੀ ਪੜ੍ਹੋ  ਲਿਵ-ਇਨ-ਰਿਲੇਸ਼ਨ ਦੇ ਵੱਧ ਰਹੇ ਮਾਮਲੇ ਸਮਾਜ ਲਈ ਚਿੰਤਾਜਨਕ-ਰਾਜ ਲਾਲੀ ਗਿੱਲ

ਉਨ੍ਹਾਂ ਕਿਹਾ ਕਿ ਬਾਬਾ ਫਰੀਦ ਯੂਨੀਵਰਸਿਟੀ, ਆਧੁਨਿਕ ਸਬੂਤ-ਅਧਾਰਿਤ ਅਧਿਐਨ ਪ੍ਰਣਾਲੀਆਂ ਨੂੰ ਭਾਰਤੀ ਪਰੰਪਰਾਗਤ ਵਿਦਿਆ ਪ੍ਰਣਾਲੀਆਂ ਨਾਲ ਇਕੱਠੇ ਜੋੜ ਕੇ ‘ਇੰਟੀਗ੍ਰੇਟਿਡ ਮੈਡਿਸਨ’ ਵਿਭਾਗ ਦੀ ਸਥਾਪਨਾ ਵੱਲ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਨੇ ਸੀ.ਯੂ. ਪੰਜਾਬ ਅਤੇ ਬੀ.ਐਫ.ਯੂ.ਐੱਚ.ਐੱਸ. ਵਿਚਕਾਰ ਹੋਏ ਸਮਝੌਤਾ ਪੱਤਰ (ਐਮਓਯੂ) ਉੱਤੇ ਵੀ ਖੁਸ਼ੀ ਪ੍ਰਗਟ ਕੀਤੀ, ਜੋ ਕਿ ਖੇਤੀਬਾੜੀ ਅਤੇ ਸਿਹਤ ਖੇਤਰ ਦੀਆਂ ਸਮੱਸਿਆਵਾਂ ਦੇ ਨਵੇਂ ਹੱਲ ਲੱਭਣ ਵਿੱਚ ਮਦਦਗਾਰ ਹੋਵੇਗਾ।ਇਸ ਸਮਾਗਮ ਵਿੱਚ ਯੂਨੀਵਰਸਿਟੀ ਦੇ ਨਵੇਂ ਲੋਗੋ ਦਾ ਉਦਘਾਟਨ ਅਤੇ ਯੂਨੀਵਰਸਿਟੀ ਬਾਰੇ ਇੱਕ ਦਸਤਾਵੇਜ਼ੀ ਵੀਡੀਓ ਦਾ ਵੀ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ਪਿਛਲੇ 16 ਸਾਲਾਂ ਦੀਆਂ ਪ੍ਰਾਪਤੀਆਂ ਦੀ ਝਲਕ ਪੇਸ਼ ਕੀਤੀ ਗਈ।ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾਰੀ ਨੇ ਆਪਣੇ ਸੰਬੋਧਨ ਵਿੱਚ, ਯੂਨੀਵਰਸਿਟੀ ਦੇ ਮੋਢੀ ਵਾਈਸ ਚਾਂਸਲਰ ਪ੍ਰੋ. ਜੈ ਰੂਪ ਸਿੰਘ ਅਤੇ ਪਿਛਲੇ ਵਾਈਸ ਚਾਂਸਲਰ ਪ੍ਰੋ. ਆਰ. ਕੇ. ਕੋਹਲੀ ਦੀ ਪ੍ਰਸੰਸਾ ਕਰਦੇ ਹੋਏ, ਯੂਨੀਵਰਸਿਟੀ ਦੀ ਨੈਕ A+ ਰੈਂਕਿੰਗ ਅਤੇ ਐਨਆਈਆਰਐਫ (ਯੂਨੀਵਰਸਿਟੀ ਸ਼੍ਰੇਣੀ) ਵਿੱਚ 83ਵੀਂ ਰੈਂਕ ਪ੍ਰਾਪਤ ਕਰਨ ਤੇ ਖੁਸ਼ੀ ਜ਼ਾਹਰ ਕੀਤੀ। ਪ੍ਰੋ. ਤਿਵਾਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ Viksit Bharat @2047 ਦੇ ਵਿਜ਼ਨ ਦੇ ਉਦੇਸ਼ਾਂ ਨਾਲ ਮਿਲਦੀ-ਜੁਲਦੀ ਸਿੱਖਿਆ ਪ੍ਰਣਾਲੀ ਲਈ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਅਧਿਆਪਕਾਂ ਨੂੰ ਆਧੁਨਿਕ ਢੰਗ ਨਾਲ ਆਪਣੇ-ਆਪ ਨੂੰ ਨਵੀਨੀਕਰਨ ਕਰਨ ਅਤੇ ਅਜੋਕੀ ਲਰਨਿੰਗ ਪ੍ਰਣਾਲੀ ਦੇ ਅਨੁਕੂਲ ਬੇਹਤਰ ਬਣਾਉਣ ਦੀ ਅਪੀਲ ਕੀਤੀ ਅਤੇ ਗੈਰ-ਅਧਿਆਪਕ ਕਰਮਚਾਰੀਆਂ ਨੂੰ ਯੂਨੀਵਰਸਿਟੀ ਵਿੱਚ ਵਧੀਆ ਪ੍ਰਸ਼ਾਸਨਕ ਸਹੂਲਤਾਂ ਉਪਲਬਧ ਕਰਵਾਉਣ ਲਈ ਉਤਸ਼ਾਹਿਤ ਕੀਤਾ।ਯੂਨੀਵਰਸਿਟੀ ਦੇ ਚਾਂਸਲਰ ਪ੍ਰੋ. ਜਗਬੀਰ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਨ ਦੌਰਾਨ ਯੂਨੀਵਰਸਿਟੀ ਦੇ 16 ਸਾਲ ਪੂਰੇ ਹੋਣ ‘ਤੇ ਵਧਾਈ ਦਿੱਤੀ।

ਇਹ ਵੀ ਪੜ੍ਹੋ  ਅਨੌਖੀ ਲੁੱਟ-ਖੋਹ; ਗੰਡਾਸੇ ਦੀ ਨੌਕ ‘ਤੇ ਕਾਰ ਖੋਹੀ, ਦੇਖੋ ਵੀਡਿਓ

ਉਨ੍ਹਾਂ ਪੰਜਾਬ ਅਤੇ ਸਪਤ ਸਿੰਧੂ ਖੇਤਰ ਦੇ ਵਿਦਿਅਕ ਯੋਗਦਾਨ ਦੀ ਇਤਿਹਾਸਿਕ ਮਹੱਤਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਸੀ.ਯੂ. ਪੰਜਾਬ ਆਉਣ ਵਾਲੇ ਸਮਿਆਂ ਵਿੱਚ ਵਿਦਿਆ ਅਤੇ ਖੋਜ ਦੇ ਖੇਤਰ ਵਿੱਚ ਵਿਸ਼ਵ ਪੱਧਰ ‘ਤੇ ਗਿਆਨ ਦੀ ਰੋਸ਼ਨੀ ਵਜੋਂ ਉਭਰੇਗਾ।ਇਸ ਸਮਾਰੋਹ ਦੌਰਾਨ ਯੂਨੀਵਰਸਿਟੀ ਦੇ ਵਿਦਿਆਰਥੀਆਂ, ਰਿਸਰਚ ਸਕਾਲਰਾਂ, ਫੈਕਲਟੀ ਅਤੇ ਸਟਾਫ਼ ਮੈਂਬਰਾਂ ਨੂੰ ਉਨ੍ਹਾਂ ਦੀ ਸ਼ਾਨਦਾਰ ਸਾਲਾਨਾ ਕਾਰਗੁਜ਼ਾਰੀ ਲਈ ਵਿਸ਼ੇਸ਼ ਪੁਰਸਕਾਰ ਅਤੇ ਪ੍ਰਸੰਸਾ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਅੰਜਲੀ (ਈਵੀਐਸਟੀ ਵਿਭਾਗ) ਨੂੰ ਸਰਵੋਤਮ ਪੀਐਚਡੀ ਵਿਦਿਆਰਥੀ ਲਈ ਚਾਂਸਲਰ ਅਵਾਰਡ ਪ੍ਰਾਪਤ ਹੋਇਆ, ਜਦੋਂ ਕਿ ਅਨੁਘਾ ਐਮਐਸ (ਗਣਿਤ ਅਤੇ ਅੰਕੜਾ ਵਿਭਾਗ) ਅਤੇ ਵੈਸ਼ਨਵੀ ਵਿਜਯਨ (ਭੌਤਿਕ ਵਿਗਿਆਨ ਵਿਭਾਗ) ਨੂੰ ਸਰਵੋਤਮ ਪੀਜੀ ਵਿਦਿਆਰਥੀ ਅਤੇ ਪੀਜੀ ਵਿਦਿਆਰਥਣ ਵਜੋਂ ਵਾਈਸ-ਚਾਂਸਲਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਪ੍ਰੋ: ਸਿਸਾਦੇਬਾ ਪਾਨੀ (ਸਿੱਖਿਆ ਵਿਭਾਗ) ਨੂੰ ਸਰਵੋਤਮ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸੰਦੀਪ ਕੁਮਾਰ ਅਤੇ ਨਰਾਇਣ ਸੁਨਾਰ ਨੂੰ ਪ੍ਰਬੰਧਕੀ ਸ਼੍ਰੇਣੀ ਵਿੱਚ ਸਰਵੋਤਮ ਨਾਨ-ਟੀਚਿੰਗ ਕਰਮਚਾਰੀ ਦਾ ਐਵਾਰਡ ਮਿਲਿਆ, ਜਦਕਿ ਤਕਨੀਕੀ ਵਰਗ ਵਿੱਚ ਪੁਨੀਤ ਜੱਸਲ ਅਤੇ ਦੀਪਕ ਸ਼ਰਮਾ ਨੂੰ ਸਨਮਾਨ ਮਿਲਿਆ। ਸ਼੍ਰੀ ਸੁਭਾਸ਼ ਚੰਦਰ ਨੂੰ ਸਹਾਇਕ ਸਟਾਫ ਸ਼੍ਰੇਣੀ ਵਿੱਚ ਸਰਵੋਤਮ ਨਾਨ-ਟੀਚਿੰਗ ਕਰਮਚਾਰੀ ਦਾ ਪੁਰਸਕਾਰ ਮਿਲਿਆ। ਇਸ ਮੌਕੇ ਡਾ. ਨਰੇਸ਼ ਸਿੰਗਲਾ (ਆਰਥਿਕ ਅਧਿਐਨ ਵਿਭਾਗ) ਅਤੇ ਡਾ. ਅੱਛੇ ਲਾਲ ਸ਼ਰਮਾ (ਭੌਤਿਕ ਵਿਗਿਆਨ ਵਿਭਾਗ) ਨੇ ਸਮਾਜਿਕ ਵਿਗਿਆਨ ਅਤੇ ਵਿਗਿਆਨ ਸ਼੍ਰੇਣੀਆਂ ਵਿੱਚ ਸੀ.ਯੂ. ਪੰਜਾਬ ਆਊਟਸਟੈਂਡਿੰਗ ਰਿਸਰਚ ਐਵਾਰਡ ਪ੍ਰਾਪਤ ਕੀਤਾ। ਡਾ. ਸੂਰਿਆਨਾਰਾਇਣ (ਐੱਚ.ਜੀ.ਐੱਮ.ਐੱਮ. ਵਿਭਾਗ) ਨੂੰ ਇਹ ਪੁਰਸਕਾਰ 1 ਕਰੋੜ ਤੋਂ ਉਪਰ ਦੀ ਖੋਜ ਗ੍ਰਾਂਟ ਲਿਆਉਣ ਲਈ ਮਿਲਿਆ।

ਇਹ ਵੀ ਪੜ੍ਹੋ  ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਐਡਵੋਕੇਟ ਧਾਮੀ ਨਾਲ ਕੀਤੀ ਮੁਲਾਕਾਤ, ਮੁੜ ਅਸਤੀਫਾ ਵਾਪਸ ਲੈਣ ਲਈ ਕਿਹਾ

29 ਫੈਕਲਟੀ ਮੈਂਬਰਾਂ ਨੇ ਉੱਚ-ਪ੍ਰਭਾਵੀ ਰਸਾਲਿਆਂ ਵਿੱਚ ਖੋਜ ਪ੍ਰਕਾਸ਼ਿਤ ਕਰਨ ਲਈ ਖੋਜ ਅਵਾਰਡ ਪ੍ਰਾਪਤ ਕੀਤੇ। ਇਨ੍ਹਾਂ ਵਿੱਚ ਡਾ. ਅੱਛੇ ਲਾਲ ਸ਼ਰਮਾ, ਡਾ. ਪੁਨੀਤ ਕੁਮਾਰ, ਡਾ. ਜੇ.ਐਸ. ਭੱਟੀ, ਡਾ. ਬਾਲਚੰਦਰਨ ਵੇਲਿੰਗਿਰੀ, ਡਾ. ਕੇ.ਕੇ. ਹਲਦਾਰ, ਡਾ. ਹਰੀ ਕੇ.ਰੈਡੀ, ਡਾ. ਸੁਰੇਸ਼ ਥਰੇਜਾ, ਡਾ. ਸੁਨੀਲ ਕੇ.ਸਿੰਘ, ਡਾ. ਅਸ਼ੋਕ ਕੁਮਾਰ, ਡਾ. ਅੰਜਨਾ ਮੁਨਸ਼ੀ, ਡਾ. ਰਾਜ ਕੁਮਾਰ, ਡਾ. ਪੀ.ਕੇ. ਸਾਹੂ, ਡਾ. ਵਿਕਰਮ ਦੀਪ ਮੋਂਗਾ, ਡਾ. ਵਿਕਾਸ ਜੈਤਕ, ਡਾ. ਅਕਲੰਕ ਜੈਨ , ਡਾ. ਪਰਦੀਪ ਕੁਮਾਰ, ਡਾ. ਵਰਿੰਦਰ ਸਿੰਘ, ਡਾ. ਵਿਨੈ ਕੇ. ਬਾਰੀ, ਡਾ. ਉਮਾ ਸ਼ੰਕਰ, ਡਾ. ਵਿਨੋਦ ਕੁਮਾਰ, ਡਾ. ਬਲਜਿੰਦਰ ਸਿੰਘ, ਡਾ. ਰਣਧੀਰ ਸਿੰਘ, ਡਾ. ਸ਼ਰੂਤੀ ਕੰਗ, ਡਾ. ਮੁਕੇਸ਼ ਸਿੰਘ, ਡਾ. ਅਮਿਤ ਸਿੰਘ, ਡਾ. ਸਬਿਆਸਾਚੀ ਸੈਨਾਪਤੀ, ਡਾ. ਉੱਜਵਲ, ਡਾ. ਪ੍ਰੀਤਮ ਚੰਦ, ਅਤੇ ਡਾ ਵਾਮਦੇਵ ਪਾਠਕ, ਡਾ. ਨਰੇਸ਼ ਸਿੰਗਲਾ ਅਤੇ ਡਾ. ਸੰਦੀਪ ਕੌਰ ਨੂੰ 7+ ਸਕੋਪਸ-ਇੰਡੈਕਸਡ ਪੇਪਰ ਪ੍ਰਕਾਸ਼ਿਤ ਕਰਨ ਲਈ ਵਿਸ਼ੇਸ਼ ਪੁਰਸਕਾਰ ਦਿੱਤਾ ਗਿਆ। ਪੀ.ਐਚ.ਡੀ. ਫਾਰਮਾਕੋਲੋਜੀ ਵਿਭਾਗ ਤੋਂ ਵਿਦਵਾਨ ਸਨੇਹਾ ਕੁਮਾਰੀ ਅਤੇ ਪੀਐਸਐਨਪੀ ਵਿਭਾਗ ਤੋਂ ਕੈਲਾਸ਼ ਅਤੇ ਦੇਬਜਾਨੀ ਚੱਕਰਵਰਤੀ ਨੇ ਸ਼ਾਨਦਾਰ ਖੋਜ ਯੋਗਦਾਨ ਲਈ ਖੋਜ ਪੁਰਸਕਾਰ ਪ੍ਰਾਪਤ ਕੀਤਾ।ਅੰਤ ਵਿੱਚ, ਇਹ ਸਮਾਗਮ ਇੱਕ ਸੱਭਿਆਚਾਰਕ ਪ੍ਰੋਗਰਾਮ ਦੇ ਨਾਲ ਸਮਾਪਤ ਹੋਇਆ, ਜਿਸ ਵਿੱਚ ਗੀਤ-ਸੰਗੀਤ, ਨਾਟਕ, ਡਾਂਸ, ਅਤੇ ਸਮਾਜਿਕ ਵਿਸ਼ਿਆਂ ‘ਤੇ ਆਧਾਰਿਤ ਵਿਸ਼ੇਸ਼ ਪੇਸ਼ਕਾਰੀਆਂ ਸ਼ਾਮਲ ਸਨ। ਯੂਨੀਵਰਸਿਟੀ ਰਜਿਸਟਰਾਰ ਡਾ. ਵਿਜੇ ਸ਼ਰਮਾ ਨੇ ਰਸਮੀ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਸਮਾਗਮ ਵਿੱਚ ਅਧਿਆਪਕਾਂ, ਵਿਦਿਆਰਥੀਆਂ, ਅਤੇ ਕਰਮਚਾਰੀਆਂ ਦੀ ਸ਼ਿਰਕਤ ਨੇ ਸੀ.ਯੂ. ਪੰਜਾਬ ਦੀ ਯਾਤਰਾ ਵਿੱਚ ਇੱਕ ਹੋਰ ਮਹੱਤਵਪੂਰਨ ਪੰਨਾ ਜੋੜ ਦਿੱਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

0

LEAVE A REPLY

Please enter your comment!
Please enter your name here