Monday, February 2, 2026

Punjab Congress ਦਾ ਕਾਟੋ-ਕਲੈਸ਼; ਹਾਈਕਮਾਂਡ ਨੇ ਅੱਜ ਦਿੱਲੀ ਤਲਬ ਕੀਤੀ ਸੂਬਾਈ ਲੀਡਰਸ਼ਿਪ

Date:

spot_img

Punjab News: Punjab Congress(ਪੰਜਾਬ ਕਾਂਗਰਸ) ‘ਚ ਦਿਨੋਂ-ਦਿਨ ਵਧ ਰਹੇ ਆਪਸੀ ਕਾਟੋ-ਕਲੈਸ਼ ਤੋਂ ਦੁਖੀ ਹਾਈਕਮਾਂਡ ਨੇ ਅੱਜ ਵੀਰਵਾਰ ਨੂੰ ਸੂਬਾਈ ਲੀਡਰਸ਼ਿਪ ਨੂੰ ਦਿੱਲੀ ਤਲਬ ਕਰ ਲਿਆ ਹੈ। ਪਹਿਲਾਂ ਇਹ ਮੀਟਿੰਗ ਭਲਕੇ ਹੋਣੀ ਸੀ ਪ੍ਰੰਤੂ ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਦੇ ਰੁਝੇਵਿਆਂ ਨੂੰ ਦੇਖਦਿਆਂ ਇੱਕ ਦਿਨ ਪਹਿਲਾਂ ਕਰ ਲਈ ਗਈ ਹੈ। ਸੂਚਨਾ ਮੁਤਾਬਕ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਵਿਜੇ ਇੰਦਰ ਸਿੰਗਲਾ (ਵਰਕਿੰਗ ਕਮੇਟੀ ਮੈਂਬਰ) ਨੂੰ ਮੀਟਿੰਗ ‘ਚ ਸ਼ਾਮਲ ਹੋਣ ਲਈ ਸ਼ਾਮ 4:30 ਵਜੇ ਬੁਲਾਇਆ ਗਿਆ ਹੈ।

ਇਹ ਵੀ ਪੜ੍ਹੋ MP Amritpal Singh ਨੇ ਬਜ਼ਟ ਸੈਸ਼ਨ ਵਿਚ ਸ਼ਾਮਲ ਹੋਣ ਲਈ ਮੁੜ ਮੰਗੀ ਪੈਰੋਲ,HC ਵਿਚ ਲਗਾਈ ਪਿਟੀਸ਼ਨ

ਇਹ ਮੀਟਿੰਗ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕੁਰਜਨ ਖੜਗੇ ਦੁਆਰਾ ਲਈ ਜਾਵੇਗੀ, ਜਿਸਦੇ ਵਿਚ ਵਿਸ਼ੇਸ ਤੌਰ ‘ਤੇ ਰਾਹੁਲ ਗਾਂਧੀ ਵੀ ਮੌਜੂਦ ਰਹਿਣਗੇ। ਇਸਤੋਂ ਇਲਾਵਾ ਪੰਜਾਬ ਕਾਂਗਰਸ ਦੇ ਇੰਚਾਰਜ਼ ਭੂਪੇਸ਼ ਬਘੇਲ ਅਤੇ ਸਹਿ ਇੰਚਾਰਜ਼ ਰਵਿੰਦਰ ਡਾਲਵੀ ਸਮੇਤ ਕੁੱਝ ਹੋਰ ਆਗੂ ਵੀ ਮੀਟਿੰਗ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਦੱਸਣਯੋਗ ਹੈ ਕਿ ਸਾਲ 2027 ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਮੁੱਖ ਮੰਤਰੀ ਬਣਨ ਦੇ ਲਈ ਪੰਜਾਬ ਦੇ ਅੱਧੀ ਦਰਜ਼ਨ ਕਾਂਰਗਸੀ ਆਗੂਆਂ ਵਿਚਕਾਰ ਦੋੜ ਲੱਗੀ ਹੋਈ ਹੈ।

ਇਹ ਵੀ ਪੜ੍ਹੋ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਪਾਵਨ ਅੰਗਾਂ ਦੀ ਬੇਅਦਬੀ ਕਰਨ ਵਾਲਾ ਨਾਬਾਲਿਗ ਗ੍ਰਿਫਤਾਰ

ਪਿਛਲੇ ਦਿਨੀਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੁਆਰਾ ਇੱਕ ਮੀਟਿੰਗ ਵਿਚ ਦਲਿਤਾਂ ਨੂੰ ਦਬਾਉਣ ਦੇ ਲਗਾਏ ਦੋਸ਼ਾਂ ਤੋਂ ਬਾਅਦ ਰਾਜਾ ਵੜਿੰਗ ਅਤੇ ਚੰਨੀ ਧੜੇ ਵਿੱਚ ਇਹ ਠੰਢੀ ਜੰਗ ਹੋਰ ਤੇਜ਼ ਹੋ ਗਈ ਹੈ। ਕਾਂਗਰਸ ਵਿਚ ਫੈਲੀ ਅਨੁਸ਼ਾਸ਼ਨਹੀਣਤਾ ਦੇ ਕਾਰਨ ਹਾਈਕਮਾਂਡ ਨੁੰ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦਾ ਭਵਿੱਖ ਧੁੰਧਲਾ ਦਿਖਾਈ ਦੇਣ ਲੱਗਿਆ ਹੈ,ਜਿਸ ਕਾਰਨ ਉਹ ਕਿਸੇ ਵੀ ਕੀਮਤ ‘ਤੇ ਪੰਜਾਬ ਕਾਂਗਰਸ ‘ਚ ਅਨੁਸ਼ਾਸਨ ਬਰਕਰਾਰ ਰੱਖਣਾ ਚਾਹੁੰਦੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

Share post:

spot_img

Popular

More like this
Related

Bathinda ਦੇ ਸਾਬਕਾ ਕੌਂਸਲਰ ਵਿਰੁਧ ਧੋਖਾਧੜੀ ਦਾ ਪਰਚਾ ਦਰਜ਼, ਜਾਣੋਂ ਮਾਮਲਾ

Bathinda News: Bathinda ਦੇ ਥਾਣਾ ਸਿਵਲ ਲਾਈਨ ਦੀ ਪੁਲਿਸ...

ਕੰਪਿਊਟਰ ਅਧਿਆਪਕਾਂ ਵੱਲੋਂ ਗੈਰ-ਵਿੱਦਿਅਕ ਡਿਊਟੀਆਂ ਦਾ ਵਿਰੋਧ; ਭਲਕੇ ਡੀ.ਸੀ. ਬਠਿੰਡਾ ਨੂੰ ਸੌਂਪਣਗੇ ਮੰਗ ਪੱਤਰ

Bathinda News:ਅੱਜ ਬਠਿੰਡਾ ਵਿਖੇ ਜ਼ਿਲ੍ਹੇ ਦੀਆਂ ਸਮੂਹ ਕੰਪਿਊਟਰ ਅਧਿਆਪਕ...