WhatsApp Image 2024-10-26 at 19.49.35
WhatsApp Image 2024-10-30 at 17.40.47
980x 450 Pixel Diwali ads
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 07.25.43
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਵਪਾਰ

ਪੰਜਾਬ ਕਾਂਗਰਸ ਦੇ MPs ਨੇ MSME ਸੈਕਟਰ ਦੀ ਰੱਖਿਆ ਲਈ ਫਾਇਨੈਂਸ ਐਕਟ 2023 ਦੀ ਧਾਰਾ 43b(h) ਦੀ ਤੁਰੰਤ ਵਾਪਸੀ ਦੀ ਮੰਗ ਕੀਤੀ

9 Views

ਰਾਜਾ ਵੜਿੰਗ ਨੇ ਸੰਸਦ ਵਿੱਚ ਲੁਧਿਆਣੇ ਦੀ ਉਦਯੋਗਿਕ ਮੰਗਾਂ ਨੂੰ ਉੱਠਾਇਆ
ਲੁਧਿਆਣਾ, 10 ਅਗਸਤ:ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਸੰਸਦ ਦੀ ਇਮਾਰਤ ਦੇ ਬਾਹਰ ਫਾਇਨੈਂਸ ਐਕਟ 2023 ਦੀ ਧਾਰਾ 43B(h)ਦੀ ਤੁਰੰਤ ਵਾਪਸੀ ਦੀ ਮੰਗ ਕੀਤੀ। ਇਹ ਸੋਧ, ਜੋ ਕਿ MSME ਐਕਟ 2006 ਦੇ ਤਹਿਤ ਰਜਿਸਟਰ ਕੀਤੇ ਗਏ ਛੋਟੇ ਅਤੇ ਲਘੂ ਵੈਂਡਰਾਂ ਨੂੰ ਕੀਤੀਆਂ ਗਈਆਂ ਅਦਾਇਗੀਆਂ ਨਾਲ ਸੰਬੰਧਤ ਹੈ ਇਸ ਨਾਲ ਐੱਮਐੱਸਐਮਈ ਸੈਕਟਰ ਖ਼ਾਸ ਤੌਰ ‘ਤੇ ਲੁਧਿਆਣਾ ਪੰਜਾਬ ਵਿੱਚ ਇਸ ਦਾ ਨਕਾਰਾਤਮਕ ਪ੍ਰਭਾਵ ਪਿਆ ਹੈ। ਵੜਿੰਗ ਨੇ ਆਪਣੇ ਸਾਥੀ ਕਾਂਗਰਸੀ ਸੰਸਦ ਮੈਂਬਰਾਂ ਚਰਨਜੀਤ ਸਿੰਘ ਚੰਨੀ, ਗੁਰਜੀਤ ਸਿੰਘ ਔਜਲਾ, ਸੁਖਜਿਦਰ ਸਿੰਘ ਰੰਧਾਵਾ ਅਤੇ ਡਾ. ਅਮਰ ਸਿੰਘ ਦੇ ਨਾਲ ਇਸ ਸੋਧ ਕਾਰਨ ਛੋਟੇ ਕਾਰੋਬਾਰਾਂ ਉੱਤੇ ਪੈ ਰਹੇ ਵਿੱਤੀ ਦਬਾਅ ‘ਤੇ ਗੰਭੀਰ ਚਿੰਤਾ ਜ਼ਾਹਿਰ ਕੀਤੀ।

ਕੇਂਦਰੀ ਮੰਤਰੀ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ, ਦਿੱਤੀ ਇਹ ਚੇਤਾਵਨੀ

ਵੜਿੰਗ ਨੇ ਕਿਹਾ ” MSME ਸੈਕਟਰ ਖ਼ਾਸ ਕਰਕੇ ਲੁਧਿਆਣਾ ਵਿੱਚ ਇਸ ਸੋਧ ਕਾਰਨ ਬੇਮਿਸਾਲ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਕਾਰੋਬਾਰ ਆਪਣੇ ਨਗਦ ਪ੍ਰਵਾਹ ਨੂੰ ਸੰਭਾਲਣ ਲਈ ਵਧੇਰੇ ਕੈਸ਼ ‘ਤੇ ਨਿਰਭਰ ਕਰਦੇ ਹਨ ਅਤੇ ਹੁਣ ਉਨ੍ਹਾਂ ਦੀ ਵਜੂਦਗੀ ਖ਼ਤਰੇ ਵਿੱਚ ਪੈ ਗਈ ਹੈ।ਉਹਨਾਂ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਨਿਖੇਧੀ ਕੀਤੀ ਅਤੇ ਦੋਸ਼ ਲਾਇਆ ਕਿ ਉਹ ਵੱਡੇ ਵਪਾਰਾਂ ਨੂੰ ਛੋਟੇ ਕਾਰੋਬਾਰਾਂ ਦੇ ਖਰਚ ‘ਤੇ ਫ਼ਾਇਦਾ ਪਹੁੰਚਾ ਰਹੇ ਹਨ।ਧਾਰਾ 43B(h) ਵਿੱਚ ਕੀਤੀ ਗਈ ਸੋਧ ਇਹ ਸ਼ਰਤ ਰੱਖਦੀ ਹੈ ਕਿ ਜੇ ਛੋਟੇ ਅਤੇ ਲਘੂ ਵੈਂਡਰਾਂ ਨੂੰ ਕੀਤਾ ਗਿਆ ਭੁਗਤਾਨ MSME ਐਕਟ 2006 ਦੀ ਧਾਰਾ 15 ਵਿੱਚ ਨਿਰਧਾਰਿਤ ਮਿਆਦ ਦੇ ਅੰਦਰ ਨਾ ਕੀਤਾ ਗਿਆ ਤਾਂ ਲਘੂ ਵਪਾਰੀ ਉਸ ਨੂੰ ਆਪਣੇ ਖ਼ਰਚ ‘ਚ ਨਹੀੰ ਪਾ ਸਕੇਗਾ ਜਿਸ ਨਾਲ ਉਸ ਨੂੰ ਵੱਧ ਟੈਕਸ ਦੇਣਾ ਪਵੇਗਾ। “ਇਹ ਨੀਤੀ ਅਪ੍ਰਤੱਖ ਤੌਰ ‘ਤੇ ਖਰੀਦਦਾਰਾਂ ਨੂੰ ਆਪਣੀਆਂ ਕੱਚੇ ਮਾਲ ਅਤੇ ਸਮਾਨ ਨੂੰ ਮੱਧਮ ਅਤੇ ਵੱਡੇ ਉਦਯੋਗਾਂ ਤੋਂ ਸਪਲਾਈ ਕਰਨ ਲਈ ਉਤਸ਼ਾਹਿਤ ਕਰ ਰਹੀ ਹੈ,

ਮੈਡਲ ਜਿੱਤ ਕੇ ਵਾਪਸ ਆਏ ਹਾਕੀ ‘ਖਿਡਾਰੀਆਂ’ ਦਾ ਦੇਸ ਪਰਤਣ ’ਤੇ ਸਾਹੀ ਸਵਾਗਤ

ਜਿਸ ਨਾਲ ਸਾਡੇ ਛੋਟੇ ਕਾਰੋਬਾਰ ਹੋਰ ਸੰਕਟ ਵਿੱਚ ਧਕੇਲ ਦਿੱਤੇ ਜਾ ਰਹੇ ਹਨ। ‘ਸੂਟ-ਬੂਟ’ ਸਰਕਾਰ ਨੂੰ ਸਾਡੇ ਛੋਟੇ ਕਾਰੋਬਾਰੀਆਂ ਦੀ ਮਦਦ ਕਰਨ ਲਈ ਆਉਣ ਦੀ ਜ਼ਰੂਰਤ ਹੈ।ਵੜਿੰਗ ਨੇ ਇਸਦੇ ਨਾਲ ਹੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਦੁਆਰਾ ਪੰਜਾਬ ਦੌਰੇ ਦੌਰਾਨ ਦਿੱਤੇ ਗਏ ਭਰੋਸੇ ਦਾ ਵੀ ਜ਼ਿਕਰ ਕੀਤਾ ਕਿ ਉਹ ਇਸ ਸੋਧ ਨੂੰ ਵਾਪਸ ਲੈਣਗੇ। “ਨਿਰਮਲਾ ਸੀਤਾਰਾਮਨ ਨੇ ਪੰਜਾਬ ਚੋਣ ਪ੍ਰਚਾਰ ਦੌਰਾਨ ਇਹ ਸੋਧ ਵਾਪਸ ਲੈਣ ਦਾ ਭਰੋਸਾ ਦਿੱਤਾ ਸੀ। ਪਰ ਹੁਣ ਉਹ ਮੈਨੂੰ MSME ਮੰਤਰੀ ਨੂੰ ਮਿਲਣ ਲਈ ਕਹਿ ਰਹੇ ਹਨ। ਮੈਂ ਉਨ੍ਹਾਂ ਨੂੰ ਮਿਲ ਕੇ MSME ਕਾਰੋਬਾਰਾਂ ਦੀਆਂ ਮੰਗਾਂ ਸਾਹਮਣੇ ਰੱਖਾਂਗਾ, ਪਰ ਇਹ ਸਿਰਫ ਇਹ ਦੱਸਦਾ ਹੈ ਕਿ ਕਿਵੇਂ ਭਾਜਪਾ ਦੇ ਨੇਤਾ ਉਨ੍ਹਾਂ ਲੋਕਾਂ ਤੋਂ ਦੂਰ ਹਨ, ਜੋ ਕਿ ਅਸਲ ਵਿੱਚ ਉਨ੍ਹਾਂ ਦੀਆਂ ਨੀਤੀਆਂ ਨਾਲ ਪ੍ਰਭਾਵਿਤ ਹੋ ਰਹੇ ਹਨ। ਉਹ ਆਪਣੇ ਦਫ਼ਤਰਾਂ ਵਿੱਚ ਬੈਠ ਕੇ ਸੋਧ ਕਰਦੇ ਹਨ ਜੋ ਪੂਰੇ ਦੇਸ਼ ਨੂੰ ਨਕਾਰਾਤਮਕ ਤੌਰ ‘ਤੇ ਪ੍ਰਭਾਵਿਤ ਕਰ ਰਹੇ ਹਨ ਜਦਕਿ ਉਹ ਆਪ ਇਸ ਤੋਂ ਬੇਖਬਰ ਹਨ।

 

Related posts

ਪ੍ਰਾਈਵੇਟ ਬੱਸ ਅਪਰਟਰਾਂ ਨੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਕਾਲੀ ਦੀਵਾਲੀ ਮਨਾਉਣ ਦੇ ਲਗਾਏ ਪੋਸਟਰ

punjabusernewssite

ਗੁਰਸੇਵਕ ਮੌੜ ਬਣੇ ਪੈਟਰੋਲੀਅਮ ਡੀਲਰਜ ਐਸੋਸੀਏਸ਼ਨ ਦੇ ਪ੍ਰਧਾਨ, ਭੋਡੀਪੁਰਾ ਉੱਪ ਪ੍ਰਧਾਨ ਨਿਯੁਕਤ

punjabusernewssite

ਵੇਰਕਾ ਵਲੋਂ ਭਵਿੱਖ ਚ ਲੱਸੀ, ਖੀਰ ਤੇ ਹੋਰਨਾਂ ਪ੍ਰੋਡੈਕਟਾਂ ਨੂੰ ਕੀਤਾ ਜਾਵੇਗਾ ਸ਼ੁਗਰ ਫਰੀ : ਐਸਪੀ ਸਿੰਘ

punjabusernewssite