ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਦਿੱਤੀ ਵਧਾਈ

Date:

spot_img

ਬਠਿੰਡਾ, 17 ਮਾਰਚ: ਮਹਰੂਮ ਗਾਇਕ ਸੁਖਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਘਰ ਆਈਆਂ ਖੁਸ਼ੀਆਂ ‘ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਲਕੌਰ ਸਿੰਘ ਨੂੰ ਵਧਾਈ ਦਿੱਤੀ ਹੈ। ਅੱਜ ਆਪਣੇ ਸਾਥੀਆਂ ਨਾਲ ਸਥਾਨਕ ਜਿੰਦਲ ਹਾਰਟ ਕੇਅਰ ਹਸਪਤਾਲ ਦੇ ਵਿੱਚ ਪੁੱਜੇ ਰਾਜਾ ਵੜਿੰਗ ਨੇ ਬਲਕੌਰ ਸਿੰਘ ਦਾ ਮੂੰਹ ਮਿੱਠਾ ਕਰਵਾਇਆ। ਉਨਾਂ ਕਿਹਾ ਕਿ ਬੇਸ਼ੱਕ ਸਿੱਧੂ ਮੂਸੇਵਾਲਾ ਦੇ ਬੇਵਕਤੀ ਜਾਣ ਨਾਲ ਪਰਵਾਰ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ ਪਰੰਤੂ ਵਹਿਗੁਰੂ ਨੇ ਪਰਵਾਰ ਦੀ ਮੁੜ ਸੁਣਵਾਈ ਕਰਦਿਆਂ ਸੁਭਦੀਪ ਦੇ ਰੂਪ ਵਿੱਚ ਛੋਟੇ ਭਰਾ ਨੂੰ ਭੇਜਿਆ ਹੈ।

ਸਿੱਧੂ ਮੂਸੇਵਾਲਾ ਦੇ ਛੋਟੇ ਵੀਰ ਨੇ ਲਿਆ ਜਨਮ, ਘਰ ਚ ਗੂੰਜੀ ਕਿਲਕਾਰੀਆਂ

ਇਸ ਮੌਕੇ ਉਨ੍ਹਾਂ ਹਸਪਤਾਲ ਦੇ ਡਾਕਟਰ ਰਾਜੇਸ਼ ਜਿੰਦਲ ਅਤੇ ਆਈਵੀਐਫ ਦੀ ਮਾਹਰ ਡਾਕਟਰ ਰਜਨੀ ਜਿੰਦਲ ਸਹਿਤ ਪੂਰੇ ਹਸਪਤਾਲ ਦੀ ਟੀਮ ਦਾ ਵੀ ਧੰਨਵਾਦ ਕੀਤਾ। ਇਸ ਦੌਰਾਨ ਉਨ੍ਹਾਂ ਦੇ ਨਾਲ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ, ਸਾਬਕਾ ਪ੍ਰਧਾਨ ਅਰੁਣ ਵਧਾਵਨ, ਬਲਾਕ ਪ੍ਰਧਾਨ ਬਲਰਾਜ ਸਿੰਘ ਪੱਕਾ, ਡਿਪਟੀ ਮੇਅਰ ਮਾਸਟਰ ਹਰਮਿੰਦਰ ਸਿੰਘ ਸਿੱਧੂ, ਸਾਬਕਾ ਮੇਅਰ ਬਲਵੰਤ ਰਾਏ ਨਾਥ, ਕੌਂਸਲਰ ਗੁਰਪ੍ਰੀਤ ਬੰਟੀ ਆਦਿ ਹਾਜ਼ਰ ਸਨ।

ਯੂਥ ਆਗੂ ਬਲਜੀਤ ਸਿੰਘ

spot_img
spot_img

Share post:

Popular

More like this
Related

Bhagwant Mann Govt ਨੇ ਟ੍ਰਿਪਲ ਐੱਚ ਸਕ੍ਰੀਨਿੰਗ ਨੂੰ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਹਿੱਸਾ ਬਣਾਇਆ

👉ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿੱਚ ਐੱਚ.ਆਈ.ਵੀ., ਹੈਪੇਟਾਈਟਸ-ਬੀ ਅਤੇ ਹੈਪੇਟਾਈਟਸ-ਸੀ...