Chandigarh News: punjab election; ਅਗਲੇ ਸਾਲ ਦੇ ਸ਼ੁਰੂ ਵਿਚ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀਆਂ ਲਗਾਤਾਰ ਭਾਜਪਾ ਆਗੂਆਂ ਨਾਲ ਹੋ ਰਹੀਆਂ ਮੁਲਾਕਾਤਾਂ ਨੇ ਸੂਬੇ ਦੀ ਸਿਆਸਤ ਵਿਚ ਨਵੀਂ ਚਰਚਾ ਛੇੜ ਦਿੱਤੀ ਹੈ। ਹੁਣ ਤੱਕ ਵੋਟਾਂ ਦੇ ਮਾਮਲੇ ਵਿਚ ਨਿਰਲੇਪ ਰਹਿੰਦੇ ਆ ਰਹੇ ‘ਡੇਰਾ ਬਿਆਸ’ ਕੁੱਝ ਮਹੀਨੇ ਪਹਿਲਾਂ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠਿਆ ਨਾਲ ਪਟਿਆਲਾ ਜੇਲ੍ਹ ਵਿਚ ਕੀਤੀ ਮੁਲਾਕਾਤ ਸਮੇਂ ਚਰਚਾ ਵਿਚ ਆਏ ਸਨ। ਹੁਣ ਚੋਣਾਂ ਦੇ ਐਨ ਨਜ਼ਦੀਕ ਡੇਰਾ ਮੁਖੀ ਵੱਲੋਂ ਦੋ ਦਿਨਾਂ ਵਿਚ ਹੀ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਨਿੱਜੀ ਘਰ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਸਰਕਾਰੀ ਰਿਹਾਇਸ਼ ਵਿਚ ਕੀਤੀਆਂ ਮੁਲਾਕਾਤਾਂ ਨੇ ਸਿਆਸੀ ਗਲਿਆਰਿਆਂ ਵਿਚ ਹਲਚਲ ਪੈਦਾ ਕੀਤੀ ਹੈ।
ਦਸਣਾ ਜਰੂਰੀ ਹੈ ਕਿ ਵਿਧਾਨ ਸਭਾ ਚੋਣਾਂ ਲਈ ਨਾਇਬ ਸੈਣੀ ਵੱਲੋਂ ਹੀ ਅਸਿੱਧੇ ਤੌਰ ‘ਤੇ ਪੰਜਾਬ ਵਿਚ ਚੋਣ ਮੁਹਿੰਮ ਦੀ ਅਗਵਾਈ ਕੀਤੀ ਜਾ ਰਹੀ ਹੈ। ਡੇਰਾ ਮੁਖੀ ਆਮ ਤੌਰ ‘ਤੇ ਆਪਣੇ ਡੇਰੇ ਵਿਚ ਹੀ ਸਿਆਸੀ ਆਗੂਆਂ ਨੂੰ ਮਿਲਦੇ ਹਨ। ਪਿਛਲੇ ਦਿਨੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਗਟ ਸਿੰਘ ਵੀ ਉਨ੍ਹਾਂ ਨੂੰ ਡੇਰੇ ਵਿਚ ਮਿਲ ਕੇ ਆਏ ਹਨ। ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਵੋਟਾਂ ਵੇਲੇ ਡੇਰਾ ਸਿਰਸਾ ਦੇ ਵਿਚ ਸਿਆਸੀ ਆਗੂਆਂ ਦੀ ਵੀ ਵੱਡੀ ਚਹਿਲ-ਪਹਿਲ ਹੁੰਦੀ ਸੀ ਪ੍ਰੰਤੂ ਬਲਾਤਕਾਰ ਤੇ ਕਤਲ ਕੇਸ ਵਿਚ ਸਜ਼ਾ ਹੋਣ ਤੋਂ ਬਾਅਦ ਬਾਬਾ ਗੁਰਮੀਤ ਰਾਮ ਰਹੀਮ ਹਰਿਆਣਾ ਦੀ ਸੁਨਾਰੀਆ ਜੇਲ੍ਹ ਵਿਚ ਬੰਦ ਹੈ। ਉਂਝ ਜੇਲ੍ਹ ਵਿਚੋਂ ਵਾਰ-ਵਾਰ ਪੈਰੋਲ ਮਿਲਣ ਦੇ ਕਾਰਨ ਬਾਬਾ ਦੀ ਨਿਰਭਰਤਾ ਜਿਆਦਾਤਰ ਭਾਜਪਾ ‘ਤੇ ਹੀ ਰਹਿ ਗਈ ਹੈ।
ਇਹ ਵੀ ਪੜ੍ਹੋ 👉Big News; MP Amritpal Singh ਨੂੰ ਮਿਲੀ ਜ਼ਮਾਨਤ, ਇਸ ਦਿਨ ਆਉਣਗੇ ਪੰਜਾਬ!
ਗੌਰਤਲਬ ਹੈ ਕਿ ਡੇਰਿਆਂ ਦੀ ਸਿਆਸਤ ਵਿਚ ਦੂਜੀਆਂ ਪਾਰਟੀਆਂ ਦੇ ਮੁਕਾਬਲੇ ਭਾਜਪਾ ਜਿਆਦਾ ਅੱਗੇ ਹੈ। ਪੰਜਾਬ ਦੇ ਵਿਚ ਵੱਡਾ ਪ੍ਰਭਾਵ ਰੱਖਣ ਵਾਲੇ ਡੇਰਾ ਬੱਲਾਂ ਵਿਚ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਵੱਡੇ ਆਗੂ ਫ਼ੇਰੀ ਪਾ ਚੁੱਕੇ ਹਨ। ਇਸੇ ਤਰ੍ਹਾਂ ਚੋਣਾਂ ਨਜ਼ਦੀਕ ਆਉਂਦੇ ਹੀ ਪੰਜਾਬ ਵਿਚ ਡੇਰਾ ਬਿਆਸ ਦੇ ਮੁਖੀ ਦੀ ਭਾਜਪਾ ਨਾਲ ਨੇੜਤਾ ਹੋਣ ਦਾ ‘ਪ੍ਰਭਾਵ’ ਬਣ ਰਿਹਾ। ਹਾਲਾਂਕਿ ਡੇਰਾ ਮੁਖੀ ਗੁਰਿੰਦਰ ਸਿੰਘ ਦੀ ਅਕਾਲੀ ਆਗੂ ਬਿਕਰਮ ਸਿੰਘ ਮਜੀਠਿਆ ਨਾਲ ਵੀ ਨੇੜਲੀ ਰਿਸ਼ਤੇਦਾਰੀ ਦੱਸੀ ਜਾ ਰਹੀ ਹੈ। ਪੰਜਾਬ ਵਿਚ ਚੱਲ ਰਹੀ ਸਿਆਸੀ ‘ਖੁੰਢ-ਚਰਚਾ’ ਮੁਤਾਬਕ ਡੇਰਾ ਬਿਆਸ ਮੁਖੀ ਦੀਆਂ ਭਾਜਪਾ ਆਗੂਆਂ ਨਾਲ ਮੁਲਾਕਾਤ ਸੂਬੇ ਵਿਚ ਅਕਾਲੀ-ਭਾਜਪਾ ਨੂੰ ਨੇੜੇ ਲਿਆਉਣ ਵਿਚ ਵੱਡਾ ਯੋਗਦਾਨ ਪਾ ਰਹੀਆਂ ਹਨ। ਹਾਲਾਂਕਿ ਡੇਰੇ ਦੇ ਪ੍ਰਬੰਧਕ ਤੇ ਖੁਦ ਡੇਰਾ ਮੁਖੀ ਵੀ ਇਨ੍ਹਾਂ ਮੁਲਾਕਾਤ ਨੁੰ ਸਿਸ਼ਟਾਚਾਰ ਤੇ ਸਮਾਜਿਕ ਮੇਲਜੋਲ ਦੱਸ ਰਹੇ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













