Punjabi Khabarsaar
ਮੁਲਾਜ਼ਮ ਮੰਚ

ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਬਠਿੰਡਾ ਵੱਲੋਂ ਬਠਿੰਡਾ ਸ਼ਹਿਰ ਅੰਦਰ ਕੱਢਿਆ ਗਿਆ ਚੇਤਨਾ ਮਾਰਚ

ਬਠਿੰਡਾ, 24 ਮਈ : ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਬਠਿੰਡਾ ਵੱਲੋਂ 5 ਮਈ ਦੀ ਸੂਬਾ ਕੰਨਵੈਨਸ਼ਨ ਦੇ ਫੈਸਲੇ ਦੇ ਤਹਿਤ ਅੱਜ ਬਠਿੰਡਾ ਸ਼ਹਿਰ ਅੰਦਰ ਵੱਖ ਵੱਖ ਬਜ਼ਾਰਾਂ ਵਿੱਚ ਚੇਤਨਾ ਮਾਰਚ ਕੱਢਿਆ ਗਿਆ। ਇਸ ਮੌਕੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਹੀ ਨਹੀਂ ਪੰਜਾਬ ਦੀ ਸਰਕਾਰ ਵੱਲੋਂ ਵੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਘੱਟ ਨਹੀਂ ਗੁਜਾਰੀ ਹੈ। ਐਡਹਾਕ ਦੇ ਮੁਲਾਜ਼ਮਾਂ ਨੂੰ ਰੈਗੂਲਰ ਤਨਖਾਹ ਸਕੇਲਾਂ ਤੇ ਲਿਆ ਕੇ ਪੱਕੇ ਤੌਰ ਤੋਂ ਕੱਚੇ ਕੀਤਾ ਗਿਆ ਹੈ। ਇਸੇ ਤਰ੍ਹਾਂ ਨਾਲ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਨੋਟੀਫਿਕੇਸ਼ਨ ਕਰਕੇ ਉਸ ਦੇ ਅਧਾਰ ਤੇ ਗੁਆਂਢੀ ਰਾਜਾਂ ਵਿੱਚ ਚੋਣ ਪ੍ਰਚਾਰ ਸਮੇਂ ਉਸ ਨੂੰ ਰਾਜਨੀਤਕ ਹਿੱਤਾਂ ਲਈ ਵਰਤਿਆ ਗਿਆ। ਜਦ ਕਿ ਮੁਲਾਜ਼ਮਾਂ ਦਾ ਮਸਲਾ ਉਸੇ ਤਰ੍ਹਾਂ ਅਣਗੌਲਿਆ ਹੀ ਛੱਡ ਦਿੱਤਾ ਗਿਆ।ਪੈਨਸ਼ਨਰਾਂ ਤੇ ਛੇਵੇਂ ਪੇ ਕਮਿਸ਼ਨ ਦੀਆਂ ਹਦਾਇਤਾਂ ਦੇ ਅਨੁਸਾਰ 2.59 ਦਾ ਗੁਣਾਂਕ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ। ਇਸੇ ਤਰ੍ਹਾਂ 225 ਮਹੀਨਿਆਂ ਦੇ ਡੀ ਏ ਦੇ ਬਕਾਏ ਬਾਰੇ ਕੋਈ ਗੱਲ ਨਹੀਂ ਕੀਤੀ ਗਈ।1-1-2016 ਤੋਂ ਲਾਗੂ ਹੋਏ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਮੁਲਾਜ਼ਮਾਂ ਦੇ ਕਰੋੜਾਂ ਰੁਪਏ ਤਨਖਾਹ ਬਕਾਇਆ ਬਾਰੇ ਕੋਈ ਗੱਲ ਨਹੀਂ ਕੀਤੀ ਜਾ ਰਹੀ।

ਬਠਿੰਡਾ ’ਚ ਗਉਭਗਤਾਂ ਨੇ ਚੱਕਾ ਜਾਮ ਕਰਕੇ ਪ੍ਰਸਾਸ਼ਨ ਦੇ ਫੂਕੇ ਪੁਤਲੇ, ਦੇਰ ਰਾਤ ਜਾਗਿਆ ਪ੍ਰਸਾਸ਼ਨ

ਨਵ ਨਿਯੁਕਤ ਮੁਲਾਜ਼ਮਾਂ ਨੂੰ ਸਰਕਾਰ ਵੱਲੋਂ ਇੱਕ ਅੜਬ ਵਤੀਰਾ ਵਰਤਦੇ ਹੋਏ ਕੇਂਦਰ ਦੇ ਸਕੇਲਾਂ ਨਾਲ ਨੂੜਿਆ ਜਾ ਰਿਹਾ ਹੈ। ਮੁਲਾਜ਼ਮਾਂ ਦਾ 200 ਰੁਪਏ ਜਜੀਆ ਟੈਕਸ ਕੱਟਣਾ ਅਜੇ ਤੱਕ ਬੰਦ ਨਹੀਂ ਕੀਤਾ ਗਿਆ।ਇਸ ਸਬੰਧੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ।ਪਰ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਲਿਖਤੀ ਰੂਪ ਵਿੱਚ ਮੀਟਿੰਗਾਂ ਦਾ ਸੱਦਾ ਦੇ ਕੇ ਵੀ ਮੀਟਿੰਗਾਂ ਨਹੀਂ ਕੀਤੀਆਂ ਗਈਆਂ।ਜਿਸ ਕਾਰਨ ਮੁਲਾਜ਼ਮ/ਪੈਨਸ਼ਨਰ ਮੰਗਾਂ ਦਾ ਹੱਲ ਨਹੀਂ ਹੋ ਸਕਿਆ।ਇਸ ਚੇਤਨਾ ਮਾਰਚ ਨੂੰ ਗਗਨਦੀਪ ਸਿੰਘ ਭੁੱਲਰ ਸੂਬਾ ਕਨਵੀਨਰ, ਮਨਜੀਤ ਸਿੰਘ ਧੰਜਲ, ਦਰਸ਼ਨ ਸਿੰਘ ਮੌੜ,ਬਲਰਾਜ ਸਿੰਘ ਮੌੜ, ਜਤਿੰਦਰ ਕ੍ਰਿਸ਼ਨ,ਲਛਮਣ ਸਿੰਘ ਮਲੂਕਾ, ਸੁਰਜੀਤ ਸਿੰਘ ਖਿੱਪਲ, ਜਸਵਿੰਦਰ ਸਿੰਘ,ਉਮੈਦ ਸਿੰਘ,ਜੋਨੀ ਸਿੰਗਲਾ ਆਦਿ ਆਗੂਆਂ ਨੇ ਸੰਬੋਧਨ ਕੀਤਾ ਇਸ ਤੋਂ ਇਲਾਵਾ ਪੁਰਾਣੀ ਪੈਨਸ਼ਨ ਬਹਾਲੀ ਕਮੇਟੀ ਵੱਲੋਂ ਸਾਥੀ ਜਗਸੀਰ ਸਹੋਤਾ, ਜਮਹੂਰੀ ਅਧਿਕਾਰ ਸਭਾ ਵੱਲੋਂ ਸਾਥੀ ਪ੍ਰਿਤਪਾਲ ਸਿੰਘ ਸੀਨੀਅਰ ਸਿਟੀਜਨ ਵੱਲੋਂ ਸਾਥੀ ਗੁਰਦਰਸ਼ਨ ਸਿੰਘ ਹਾਜ਼ਰ ਸਨ।

Related posts

BLO ਯੂਨੀਅਨ ਇਕਾਈ ਦਾ ਵਫ਼ਦ ਮੁਸ਼ਕਲਾਂ ਦੇ ਹੱਲ ਲਈ ਏਡੀਸੀ ਡੀ ਨੂੰ ਮਿਲਿਆ

punjabusernewssite

ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਬਠਿੰਡਾ ਦੀ ਹੋਈ ਮੀਟਿੰਗ, ਮੰਤਰੀ ਦੇ ਨਾਂ ਏ ਡੀ ਸੀ ਨੂੰ ਦਿੱਤਾ ਮੰਗ ਪੱਤਰ

punjabusernewssite

16 ਫ਼ਰਵਰੀ ਨੂੰ ਦੇਸ ਵਿਆਪੀ ਹੜਤਾਲ ਮੌਕੇ ਠੇਕਾ ਮੁਲਾਜ਼ਮਾਂ ਵੱਲੋੰ ਰੈਲੀਆਂ/ਮੁਜ਼ਾਹਰੇ ਕਰਕੇ ਫੂਕੇ ਜਾਣਗੇ ਕੇਂਦਰ ਅਤੇ ਸੂਬਾ ਸਰਕਾਰ ਦੇ ਪੁਤਲੇ

punjabusernewssite