Punjab News: Punjab Flood News; ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ਵਿਚ ਲਗਾਤਾਰ ਮੀਂਹ ਅਤੇ ਹੜ੍ਹਾਂ ਕਾਰਨ ਸਥਿਤੀ ਗੰਭੀਰ ਹੁੰਦੀ ਜਾਪ ਰਹੀ ਹੈ। ਸੂਬੇ ਦੇ ਲਗਭਗ ਦੋ ਤਿਹਾਈ ਹਿੱਸੇ ਨੂੰ ਹੜ੍ਹਾਂ ਦੇ ਪਾਣੀ ਨੇ ਬੁਰੀ ਤਰ੍ਹਾਂ ਘੇਰ ਲਿਆ। ਸਥਿਤੀ ਨੂੰ ਦੇਖਦੇ ਹੋਏ, ਪੰਜਾਬ ਸਰਕਾਰ ਨੇ ਪੂਰੇ ਸੂਬੇ ਨੂੰ ਆਫ਼ਤ ਪ੍ਰਭਾਵਿਤ ਐਲਾਨ ਦਿੱਤਾ ਹੈ।ਸੂਬੇ ਦੇ ਵੱਖ ਵੱਖ ਵਿਭਾਗਾਂ ਨੁੰ ਜਾਰੀ ਹਿਦਾਇਤਾਂ ਤਹਿਤ ਹੁਣ ਜੰਗੀ ਪੱਧਰ ‘ਤੇ ਸਰਕਾਰੀ ਮਸ਼ੀਨਰੀ ਨੂੰ ਹੜ੍ਹ ਦੇ ਨੁਕਸਾਨ ਤੋਂ ਬਚਾਉਣ ਲਈ ਕੰਮ ਕਰਨ ਵਾਸਤੇ ਕਿਹਾ। ਮੁੱਖ ਸਕੱਤਰ ਕੇਏਪੀ ਸਿਨਹਾ ਵੱਲੋਂ ਜਾਰੀ ਪੱਤਰ ਵਿਚ ਸੂਬੇ ਨੂੰ ਆਫ਼ਤ ਪ੍ਰਭਾਵਿਤ ਐਲਾਨਦਿਆਂ ਸਮੂਹ ਸਰਕਾਰੀ ਕਰਮਚਾਰੀਆਂ ਤੇ ਅਧਿਕਾਰੀਆਂ ਦੀਆਂ ਛੁੱਟੀ ਰੱਦ ਕਰ ਦਿੱਤੀਆਂ ਹਨ।
ਇਹ ਵੀ ਪੜ੍ਹੋ Tarn Taran Police ਦੀ ਵੱਡੀ ਕਾਰਵਾਈ; AGTF ਨਾਲ ਮਿਲਕੇ ਲੰਡਾ ਹਰੀਕੇ ਦੇ ਦੋ ਸਾਥੀਆਂ ਨੂੰ ਕੀਤਾ ਗ੍ਰਿਫ਼ਤਾਰ
ਇਸਦੇ ਨਾਲ ਹੀ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਨਾਗਰਿਕਾਂ ਨੁੰ ਬਚਾਉਣ ਦੇ ਲਈ ਤੁਰੰਤ ਜਰੂਰੀ ਕਦਮ ਚੁੱਕਣ ਦੇ ਅਧਿਕਾਰ ਵੀ ਦਿੱਤੇ ਗਏ ਹਨ। ਜਿਕਰਯੋਗ ਹੈ ਕਿ ਪੰਜਾਬ ਦੇ ਵਿਚ ਹੁਣ ਤੱਕ ਸਾਢੇ ਤਿੰਨ ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ ਅਤੇ 30 ਲੋਕਾਂ ਦੀ ਗਈ ਜਾਨ ਚਲੀ ਗਈ। ਪੰਜਾਬ ਦੇ 1400 ਪਿੰਡ ਹੜ੍ਹਾਂ ਦੀ ਲਪੇਟ ‘ਚ ਆਏ । ਜਦੋਂਕਿ ਲੱਖਾਂ ਹੈਕਟੇਅਰ ਤੋਂ ਵੱਧ ਫ਼ਸਲੀ ਰਕਬੇ ਨੂੰ ਨੁਕਸਾਨ ਪਹੁੰਚਿਆ ਹੈ। ਪੰਜਾਬ ਦੇ ਮਾਲ ਤੇ ਮੁੜ ਵਸੇਬਾ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਵੀ ਇੱਕ ਬਿਆਨ ਜਾਰੀ ਕਰਕੇ ਦਸਿਆ ਹੈ ਕਿ ਪੰਜਾਬ ਦੇ ਕੁੱਲ 1400 ਪਿੰਡ ਹੜ੍ਹਾਂ ਦੀ ਮਾਰ ਹੇਠ ਹਨ।
ਇਹ ਵੀ ਪੜ੍ਹੋ Punjab flood; CM Mann ਨੇ ਜਤਾਈ ਉਮੀਦ; ਪੰਜਾਬ ਉਪਰ ਆਈ ਸੰਕਟ ਦੀ ਘੜੀ ‘ਚ ਦੇਸ਼ ਨਾਲ ਖੜ੍ਹੇਗਾ
ਇਨ੍ਹਾਂ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਗੁਰਦਾਸਪੁਰ ਜ਼ਿਲ੍ਹੇ ਦੇ (324 ਪਿੰਡ), ਅੰਮ੍ਰਿਤਸਰ (135), ਹੁਸ਼ਿਆਰਪੁਰ (119), ਕਪੂਰਥਲਾ (115), ਮਾਨਸਾ (108), ਫਿਰੋਜ਼ਪੁਰ (93), ਪਠਾਨਕੋਟ (82), ਫਾਜ਼ਿਲਕਾ (72), ਜਲੰਧਰ (62) ਅਤੇ ਤਰਨ ਤਾਰਨ ਦੇ (66) ਪਿੰਡ ਸ਼ਾਮਲ ਹਨ। ਇਸ ਤੋਂ ਇਲਾਵਾ ਮੋਗਾ ਵਿੱਚ 48 ਪਿੰਡ, ਰੂਪਨਗਰ ਵਿੱਚ 44, ਬਰਨਾਲਾ ਵਿੱਚ 34, ਲੁਧਿਆਣਾ ਵਿੱਚ 26, ਸ੍ਰੀ ਮੁਕਤਸਰ ਸਾਹਿਬ ਵਿੱਚ 23, ਪਟਿਆਲਾ ਵਿੱਚ 16, ਫ਼ਰੀਦਕੋਟ ਵਿੱਚ 15, ਸੰਗਰੂਰ ਵਿੱਚ 13 ਅਤੇ ਮਾਲੇਰਕੋਟਲਾ ਵਿੱਚ 5 ਪਿੰਡ ਪ੍ਰਭਾਵਿਤ ਹੋਏ ਹਨ।














