WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਮੁਕਤਸਰ

ਪੰਜਾਬ ਸਰਕਾਰ ਨੇ ਪਹਿਲੀ ਵਾਰ ਵਿਸ਼ਵ ਜ਼ੂਨੋਸਿਸ ਦਿਵਸ ਮੌਕੇ ਕਰਵਾਇਆ ਗਿਆ ਰਾਜ ਪੱਧਰੀ ਸਮਾਗਮ

ਜਾਨਵਰਾਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਪ੍ਰਤੀ ਵਧੇਗੀ ਜਾਗਰੂਕਤਾ: ਸ: ਖੁੱਡੀਆਂ
ਸ੍ਰੀ ਮੁਕਤਸਰ ਸਾਹਿਬ, 6 ਜੁਲਾਈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅੱਜ ਪਹਿਲੀ ਵਾਰ ਸੂਬੇ ਵਿਚ ਵਿਸਵ ਜ਼ੂਨੋਸਿਸ ਦਿਵਸ ਰਾਜ ਪੱਧਰ ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਪ੍ਰਧਾਨਗੀ ਹੇਠ ਇੱਥੇ ਮਨਾਇਆ ਗਿਆ। ਡੀਏਵੀ ਪਬਲਿਕ ਸਕੂਲ ਵਿਚ ਕਰਵਾਏ ਸਮਾਗਮ ਦੌਰਾਨ ਬੋਲਦਿਆਂ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਇਸ ਸਮਾਗਮ ਨੂੰ ਰਾਜ ਪੱਧਰ ਤੇ ਮਨਾਉਣ ਦਾ ਉਦੇਸ਼ ਹੈ ਕਿ ਲੋਕਾਂ ਵਿਚ ਅਤੇ ਖਾਸ ਕਰਕੇ ਪਸ਼ੂ ਪਾਲਕਾਂ ਵਿਚ ਜਾਨਵਰਾਂ ਤੋਂ ਮਨੁੱਖ ਨੂੰ ਅਤੇ ਮਨੁੱਖ ਤੋਂ ਜਾਨਵਰਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਇਹ ਦਿਹਾੜਾ ਹਰ ਸਾਲ ਵੱਖ ਵੱਖ ਥਾਵਾਂ ਤੇ ਮਨਾਇਆ ਜਾਵੇਗਾ।

ਬਠਿੰਡਾ ਪੁਲਿਸ ਨੇ ਇੱਕ ਹਫਤੇ ਵਿੱਚ 21 ਮੁਕੱਦਮੇ ਦਰਜ਼ ਕਰਕੇ 35 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ:ਐਸਐਸਪੀ

ਸ: ਖੁੱਡੀਆਂ ਨੇ ਕਿਹਾ ਕਿ ਇਸ ਸਮੇਂ ਜਦ ਖੇਤਾਂ ਦੇ ਅਕਾਰ ਲਗਾਤਾਰ ਘੱਟ ਰਹੇ ਹਨ ਅਤੇ ਅਸੀਂ ਫਸਲਾਂ ਦੇ ਝਾੜ ਦੀ ਵੀ ਉੱਚਤਮ ਸੀਮਾ ਪ੍ਰਾਪਤ ਕਰ ਲਈ ਤਾਂ ਪਸ਼ੂ ਪਾਲਣ ਆਮਦਨ ਵਾਧੇ ਲਈ ਸਾਡੇ ਕਿਸਾਨਾਂ ਲਈ ਇਕ ਪ੍ਰਮੁੱਖ ਬਦਲ ਸਾਬਿਤ ਹੋ ਸਕਦਾ ਹੈ। ਪਰ ਪਸ਼ੂ ਪਾਲਣ ਦੇ ਕਿੱਤੇ ਵਿਚ ਮੁਨਾਫਾ ਤਦ ਹੋਰ ਵੀ ਵੱਧ ਜਾਂਦਾ ਹੈ ਜਦ ਅਸੀਂ ਵਿਗਿਆਨਕ ਤਰੀਕੇ ਨਾਲ ਪਸ਼ੁ ਪਾਲਣ ਦਾ ਕਿੱਤਾ ਕਰੀਏ। ਉਨ੍ਹਾਂ ਨੇ ਕਿਹਾ ਕਿ ਇਸ ਤਰਾਂ ਦੇ ਅਯੋਜਨ ਸਮਾਜ ਤੇ ਪਸ਼ੁ ਪਾਲਕਾਂ ਵਿਚ ਚੇਤਨਤਾ ਪੈਦਾ ਕਰਣਗੇ।ਪਸ਼ੂ ਪਾਲਣ ਮੰਤਰੀ ਨੇ ਕਿਹਾ ਕਿ ਜੇਕਰ ਜਰੂਰੀ ਸਾਵਧਾਨੀਆਂ ਰੱਖ ਕੇ ਪਸ਼ੂ ਪਾਲਣ ਕੀਤਾ ਜਾਵੇ ਤਾਂ ਜੁਨੋਟਿਕ ਬਿਮਾਰੀਆਂ ਦੇ ਪਸਾਰ ਨੁੰ ਰੋਕਿਆ ਜਾ ਸਕਦਾ ਹੈ ਅਤੇ ਇਸ ਤਰਾਂ ਦੀਆਂ ਬਿਮਾਰੀਆਂ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ।

ਸਪੀਕਰ ਸੰਧਵਾਂ ਨੇ ਯੂ.ਕੇ. ਦੀਆਂ ਆਮ ਚੋਣਾਂ ਵਿੱਚ ਜਿੱਤ ਦਰਜ ਕਰਨ ਵਾਲੇ 10 ਪੰਜਾਬੀਆਂ ਨੂੰ ਦਿੱਤੀ ਵਧਾਈ

ਇਸ ਤੋਂ ਪਹਿਲਾਂ ਬੋਲਦਿਆਂ ਸ੍ਰੀ ਮੁਕਤਸਰ ਸਾਹਿਬ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਇਹ ਸਮਾਗਮ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਉਣ ਲਈ ਪਸ਼ੂ ਪਾਲਣ ਮੰਤਰੀ ਦਾ ਧੰਨਵਾਦ ਕਰਦਿਆਂ ਨੌਜਵਾਨਾਂ ਨੂੰ ਕਿਰਤ ਨਾਲ ਜੁੜਨ ਅਤੇ ਆਪਣੇ ਕੰਮ ਖੁਦ ਕਰਨ ਲਈ ਅੱਗੇ ਆਊਣਾ ਦਾ ਸੱਦਾ ਦਿੱਤਾ । ਵਿਭਾਗ ਦੇ ਡਾਇਰੈਕਟਰ ਡਾ: ਜੀਐਸ ਬੇਦੀ ਨੇ ਇਸਤੋਂ ਪਹਿਲਾਂ ਸਭ ਨੂੰ ਜੀ ਆਇਆਂ ਨੂੰ ਆਖਦਿਆਂ ਵਿਭਾਗ ਦੀਆਂ ਪ੍ਰਾਪਤੀਆਂ ਦੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਡਾ: ਪਰਵਿੰਦਰ ਕੌਰ (ਡਿਪਟੀ ਡਾਇਰੈਕਟਰ ਆਰਡੀਡੀਐਲ) ਅਤੇ ਡਾ: ਜਸਬੀਰ ਸਿੰਘ (ਡਾਇਰੈਕਟਰ ਸੈਂਟਰ ਫਾਰ ਵਨ ਹੈਲਥ) ਨੇ ਜੁਨੋਟਿਕ ਬਿਮਾਰੀਆਂ ਸਬੰਧੀ, ਡਾ: ਹਰਕੀਤਰਨ ਸਿੰਘ ਨੇ ਅਜਿਹੀਆਂ ਬਿਮਾਰੀਆਂ ਦੇ ਇਲਾਜ ਬਾਰੇ ਡਾ: ਹਰਵੀਨ ਕੌਰ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਮੋਗਾ ਨੇ ਵਿਸ਼ਵ ਜੁਨੋਸਿਸ ਦਿਵਸ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ।

ਪੰਜਾਬ ‘ਚ ਜ਼ਮੀਨ-ਜਾਇਦਾਦਾਂ ਦੀਆਂ ਰਜਿਸਟਰੀਆਂ ਤੋਂ ਜੂਨ ਮਹੀਨੇ ’ਚ ਆਮਦਨ ਵਿਚ 42 ਫੀਸਦੀ ਹੋਇਆ ਵਾਧਾ: ਜਿੰਪਾ

ਇਸ ਮੌਕੇ ਪਸ਼ੂ ਪਾਲਕਾਂ ਨੂੰ ਸਵਾਲ ਪੁੱਛ ਕੇ ਸਹੀ ਜਵਾਬ ਦੇਣ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜੁਆਇੰਟ ਡਾਇਰੈਕਟਰ ਡਾ ਸ਼ਾਮ ਸਿੰਘ, ਸਹਾਇਕ ਡਾਇਰੈਕਟਰ ਡਾ ਪਰਮਪਾਲ ਸਿੰਘ ਡਿਪਟੀ ਡਾਇਰੈਕਟ ਡਾ: ਗੁਰਦਿੱਤ ਸਿੰਘ, ਡਾ ਰਾਜੀਵ ਛਾਬੜਾ, , ਐਸਵੀਓ ਡਾ: ਮਨਦੀਪ ਸਿੰਘ, ਡਾ ਕੇਵਲ ਸਿੰਘ, ਡਾ ਗਰਦਾਸ ਸਿੰਘ, ਡਾ ਵਿਪਨ ਬਰਾੜ, ਚੇਅਰਮੈਨ ਰਛਪਾਲ ਸਿੰਘ ਖੁੱਡੀਆਂ, ਸਿਮਰਜੀਤ ਸਿੰਘ ਲੱਖੇਵਾਲੀ, ਇਕਬਾਲ ਸਿੰਘ ਵੜਿੰਗ, ਤੇਜਪਾਲ ਸਿੰਘ ਤੋਜੀ ਲੰਬੀ, ਪ੍ਰਿੰਸੀਪਲ ਡੀਏਵੀ ਸਕੂਲ ਵਰਸ਼ਾ ਸਚਦੇਵਾ, ਬਲਰਾਜ ਸਿੰਘ ਭੁੱਲਰ ਵੀ ਹਾਜਰ ਸਨ।

 

Related posts

ਜਾਣੋ, ਕਿਉਂ ਡਿੰਪੀ ਢਿੱਲੋਂ ਨੇ ਅਪਣੇ ਕੱਟੜ ਵਿਰੋਧੀ ਰਾਜਾ ਵੜਿੰਗ ਤੋਂ ਮੰਗੀ ਮੁਆਫ਼ੀ

punjabusernewssite

ਡਿੰਪੀ ਢਿੱਲੋਂ ਅੱਜ ਹੋਣਗੇ AAP ਵਿਚ ਸ਼ਾਮਲ,CM Bhagwant Mann ਵਿਸ਼ੇਸ ਤੌਰ‘ਤੇ ਪੁੱਜ ਰਹੇ ਹਨ ਗਿੱਦੜਬਾਹਾ

punjabusernewssite

ਲੰਬੀ ਹਲਕੇ ਤੋਂ ਪਹਿਲੀ ਵਾਰ ਗਰਜ਼ੇ ਸਾਬਕਾ ਮੁੱਖ ਮੰਤਰੀ: ਆਪ ਨੂੰ ਵੋਟਾਂ ਨਾ ਪਾਉਣ ਕੀਤੀ ਅਪੀਲ

punjabusernewssite