ਵਿਆਹ ਦੇ ਬੰਧਨ ਵਿੱਚ ਬੱਝੇ ਪੰਜਾਬ ਦੀ ਮੰਤਰੀ ਅਨਮੋਲ ਗਗਨ ਮਾਨ

Date:

spot_img

ਚੰਡੀਗੜ੍ਹ, 16 ਜੂਨ (ਸੁਖਜਿੰਦਰ ਮਾਨ): ਪੰਜਾਬ ਸਰਕਾਰ ਵਿਚ ਸੱਭਿਆਚਾਰ ਤੇ ਸ਼ੈਰ-ਸਪਾਟਾ ਵਿਭਾਗ ਦੀ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਅੱਜ ਐਤਵਾਰ ਨੂੰ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ। ਉਨ੍ਹਾਂ ਗੁਰਦੂਆਰਾ ਨਾਭਾ ਸਾਹਿਬ ਵਿਖੇ ਆਪਣੇ ਨਵੇਂ ਬਣੇ ਜੀਵਨ ਸਾਥੀ ਐਡਵੋਕੇਟ ਸ਼ਾਹਬਾਜ਼ ਸਿੰਘ ਸੋਹੀ ਦੇ ਨਾਲ ਸ੍ਰੀ ਗੁਰੂ ਗਰੰਥ ਸਾਹਿਬ ਦੀ ਹਾਜ਼ਰੀ ਵਿਚ ਲਾਵਾਂ ਲਈਆਂ। ਐਡਵੋਕੇਟ ਸ਼ਾਹਬਾਜ ਸੋਹੀ ਜੀਰਕਪੁਰ ਦੇ ਇੱਕ ਨਾਮਵਾਰ ਪ੍ਰਵਾਰ ਨਾਲ ਸਬੰਧਤ ਹਨ ਅਤੇ ਹੁਣ ਚੰਡੀਗੜ੍ਹ ਦੇ ਸੈਕਟਰ 3 ਵਿਚ ਆਪਣੇ ਪ੍ਰਵਾਰ ਨਾਲ ਰਹਿ ਰਿਹਾ।

ਉਪ ਚੋਣ:ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ’ਚ ਪ੍ਰਵਾਰ ਸਮੇਤ ਲਗਾਉਣਗੇ ਡੇਰਾ

ਅਨੰਦ ਕਾਰਜ ਦੀ ਰਸਮ ਤੋਂ ਬਾਅਦ ਹੁਣ ਜੀਰਕਪੁਰ ਦੇ ਹੀ ਇੱਕ ਮੈਰਿਜ ਪੈਲੇਸ ਵਿਚ ਸਮਾਗਮ ਰੱਖਿਆ ਗਿਆ ਹੈ, ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਹਿਤ ਕਈ ਵੱਡੀਆਂ ਹਸਤੀਆਂ ਪੁੱਜਣਗੀਆਂ। ਦਸਣਾ ਬਣਦਾ ਹੈ ਕਿ ਉੱਘੀ ਗਾਇਕਾ ਰਹੀ ਅਨਮੋਲ ਗਗਨ ਮਾਨ ਗਾਇਕੀ ਦੇ ਖੇਤਰ ਨੂੰ ਛੱਡ ਕੇ ਸਿਆਸਤ ਵਿਚ ਆ ਗਏ ਸਨ। ਉਨ੍ਹਾਂ ਨੂੰ ਆਮ ਆਦਮੀ ਪਾਰਟੀ ਨੇ ਸਾਲ 2022 ਵਿਚ ਖਰੜ ਹਲਕੇ ਤੋਂ ਟਿਕਟ ਦਿੱਤੀ, ਜਿੱਥੋਂ ਉਹ ਜਿੱਤ ਕੇ ਵਿਧਾਇਕ ਬਣੇ ਤੇ ਬਾਅਦ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਨ੍ਹਾਂ ਨੂੰ ਆਪਣੀ ਕੈਬਨਿਟ ਵਿਚ ਸ਼ਾਮਲ ਕਰ ਲਿਆ।

 

spot_img
spot_img

Share post:

Popular

More like this
Related

ਰਾਸ਼ਟਰੀ ਸਵੈ-ਇੱਛਤ ਖੂਨਦਾਨ ਦਿਵਸ: ਸਿਹਤ ਮੰਤਰੀ ਨੇ ਖੂਨਦਾਨੀਆਂ,ਐਨਜੀਓਜ਼ ਅਤੇ ਬਲੱਡ ਸੈਂਟਰਾਂ ਨੂੰ ਕੀਤਾ ਸਮਨਾਮਿਤ

👉ਕਾਲਜ ਵਿਦਿਆਰਾਥੀਆਂ ਨੂੰ ਸਾਲ ਵਿੱਚ ਘੱਟੋ-ਘੱਟ ਇੱਕ ਵਾਰ ਖੂਨਦਾਨ...

ਸ਼ਰਾਬੀਆਂ ਦੀ ਲੱਗ ਗਈਆਂ ਮੌਜਾਂ..! ਦਾਰੂ ਹੋਵੇਗੀ ਸਸਤੀ

ਜੇਕਰ ਤੁਸੀਂ ਮਹਿੰਗੀ ਸ਼ਰਾਬ ਖਰੀਦਣ ਦੇ ਸ਼ੌਕੀਨ ਹੋ, ਤਾਂ...