spot_img
spot_img
spot_img

Punjab News : ਡਿਫਾਲਟਰ ਕਿਸਾਨਾਂ ਲਈ ਵੱਡੀ ਰਾਹਤ! ਮਾਨ ਸਰਕਾਰ ਲਿਆਵੇਗੀ ਨਵੀਂ ਸਕੀਮ

Date:

spot_img

Punjab News : ਪੰਜਾਬ ਸਰਕਾਰ ਵੱਲੋਂ ਡਿਫਾਲਟਰ ਕਿਸਾਨਾਂ ਲਈ ਇੱਕ ਵੱਡੀ ਰਾਹਤ ਦੀ ਤਿਆਰੀ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਜਲਦ ਹੀ ਇੱਕ ਨਵੀਂ ਸਕੀਮ ਦਾ ਐਲਾਨ ਕਰ ਸਕਦੇ ਹਨ, ਜਿਸ ਦਾ ਮਕਸਦ ਉਹਨਾਂ ਕਿਸਾਨਾਂ ਨੂੰ ਮੁੜ ਫ਼ਸਲੀ ਕਰਜ਼ੇ ਦੀ ਸਹੂਲਤ ਦੇਣਾ ਹੈ ਜੋ ਕਰਜ਼ਾ ਨਾ ਮੋੜ ਸਕਣ ਕਾਰਨ ਡਿਫਾਲਟਰ ਘੋਸ਼ਿਤ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਸਕੀਮ ਨੂੰ ਲਗਭਗ ਅੰਤਿਮ ਰੂਪ ਦਿੱਤਾ ਜਾ ਚੁੱਕਾ ਹੈ ਅਤੇ ਸਰਕਾਰ ਇਸਨੂੰ ਕਿਸਾਨਾਂ ਲਈ ਵੱਡੀ ਰਾਹਤ ਵਜੋਂ ਪੇਸ਼ ਕਰਨ ਦੀ ਤਿਆਰੀ ਵਿੱਚ ਹੈ।

ਇਹ ਵੀ ਪੜ੍ਹੋ 👉 ਪੰਜਾਬ ਕਾਂਗਰਸ ਹਾਈਕਮਾਂਡ ਦਾ ਵੱਡਾ ਫੈਸਲਾ, ਭੂਪੇਸ਼ ਬਘੇਲ ਨੇ ਤਸਵੀਰ ਕੀਤੀ ਸਾਫ਼

ਮੌਜੂਦਾ ਸਮੇਂ ਵਿੱਚ ਸਹਿਕਾਰੀ ਬੈਂਕਾਂ ਅਤੇ ਪੇਂਡੂ ਸਹਿਕਾਰੀ ਸਭਾਵਾਂ ਵੱਲੋਂ ਕਿਸਾਨਾਂ ਨੂੰ ਹਰ ਸੀਜ਼ਨ ਅਤੇ ਪ੍ਰਤੀ ਏਕੜ ਕਰੀਬ 25 ਹਜ਼ਾਰ ਰੁਪਏ ਤੱਕ ਦਾ ਫ਼ਸਲੀ ਕਰਜ਼ਾ ਦਿੱਤਾ ਜਾਂਦਾ ਹੈ, ਜਿਸਦਾ ਇਸਤੇਮਾਲ ਖਾਦਾਂ, ਬੀਜ ਅਤੇ ਹੋਰ ਖੇਤੀਬਾੜੀ ਖਰਚਿਆਂ ਲਈ ਕੀਤਾ ਜਾਂਦਾ ਹੈ। ਪਰ ਜੇਕਰ ਕੋਈ ਕਿਸਾਨ ਹਾੜ੍ਹੀ ਜਾਂ ਸਾਉਣੀ ਦੀ ਫਸਲ ਤੋਂ ਬਾਅਦ ਕਰਜ਼ਾ ਵਾਪਸ ਨਹੀਂ ਕਰਦਾ, ਤਾਂ ਉਹ ਡਿਫਾਲਟਰ ਬਣ ਜਾਂਦਾ ਹੈ ਅਤੇ ਅਗਲੀ ਫਸਲ ਲਈ ਉਸਨੂੰ ਨਵਾਂ ਕਰਜ਼ਾ ਨਹੀਂ ਮਿਲਦਾ। ਇਸ ਕਾਰਨ ਕਈ ਕਿਸਾਨ ਆਰਥਿਕ ਤੰਗੀ ਦਾ ਸਾਹਮਣਾ ਕਰਦੇ ਹਨ। ਹੁਣ ਪੰਜਾਬ ਸਰਕਾਰ ਅਜਿਹੇ ਕਿਸਾਨਾਂ ਦੇ ਰਾਹ ਆਸਾਨ ਕਰਨ ਲਈ ਨਵਾਂ ਫੈਸਲਾ ਲੈ ਸਕਦੀ ਹੈ, ਤਾਂ ਜੋ ਉਹ ਮੁੜ ਖੇਤੀਬਾੜੀ ਦੇ ਕੰਮ ਲਈ ਆਰਥਿਕ ਸਹਾਇਤਾ ਹਾਸਲ ਕਰ ਸਕਣ। ਕਿਸਾਨਾਂ ਨੂੰ ਹੁਣ ਸਰਕਾਰ ਦੇ ਅਧਿਕਾਰਿਕ ਐਲਾਨ ਦੀ ਉਡੀਕ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎️ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

spot_img

Popular

More like this
Related

ਬਾਦਸ਼ਾਹ ਦੇ ਕਲੱਬ ‘ਸਾਗੋ’ ‘ਤੇ ਪ੍ਰਸ਼ਾਸਨ ਦੀ ਵੱਡੀ ਕਾਰਵਾਈ

Chandigarh News : ਚੰਡੀਗੜ੍ਹ ਤੋਂ ਇਸ ਵੇਲੇ ਦੀ ਵੱਡੀ...

1984 ਦੇ ਸ਼ਹੀਦ ਸਿੰਘਾਂ ਦੀ ਯਾਦ ‘ਚ 4 ਜੂਨ ਤੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ

Amritsar News : ਸੱਚਖੰਡ ਸ੍ਰੀ ਦਰਬਾਰ ਸਾਹਿਬ 'ਚ 1984...

ਨਾਬਾਲਿਗ ਸਕੂਲੀ ਵਿਦਿਆਰਥਣ ਦੇ ਖੁਦਕਸ਼ੀ ਮਾਮਲੇ ‘ਚ ਸਿੱਖਿਆ ਮੰਤਰੀ ਦਾ ਵੱਡਾ Action

Amritsar News: ਇੱਕ ਨਾਬਾਲਿਗ ਸਕੂਲ ਵਿਦਿਆਰਥਣ ਵੱਲੋਂ ਆਪਣੇ ਸਕੂਲ...