Thursday, January 1, 2026
WhatsApp Image 2025-12-31 at 11.41.57
WhatsApp Image 2025-12-31 at 11.42.17
Untitled design (2)
Untitled design (4)
WhatsApp Image 2025-12-31 at 12.52.35 (1)
WhatsApp Image 2025-12-31 at 11.45.06
previous arrow
next arrow

ਓਏ ਛੋਟੂ, ਦੇਖ ਪੰਜਾਬ ਪੁਲਿਸ ‘ਮੁਰਗੇ’ ਦੀ ਸੇਵਾ ਵੀ ਕਰਦੀ ਹੈ !

Date:

spot_img

ਬਠਿੰਡਾ, 25 ਜਨਵਰੀ: ਅਕਸਰ ਹੀ ਤੁਸੀਂ ਪੰਜਾਬ ਪੁਲਿਸ ਨੂੰ ਮੁਰਗੇ ਖਾਂਦੇ ਜਰੂਰ ਦੇਖਿਆ ਹੋਣਾ ਪ੍ਰੰਤੂ ਬਠਿੰਡਾ ਦੇ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਹੈ ਕਿ ਹੁਣ ਪੁਲਿਸ ਨੂੰ ਇੱਕ ਮੁਰਗੇ ਦੀ ਸੇਵਾ ਕਰਨੀ ਪੈ ਰਹੀ ਹੈ। ਜੀ ਹਾਂ, ਇਹ ਬਿਲਕੁਲ ਸੱਚ ਹੈ ਕਿਉਂਕਿ ਇੱਕ ਕੇਸ ਦੇ ਵਿੱਚ ਇਹ ਮੁਰਗਾ ਹੁਣ ਕੇਸ ਪ੍ਰੋਪਰਟੀ ਬਣ ਗਿਆ ਹੈ। ਜਿਸ ਦੀ ਕੇਸ ਚਲਦੇ ਹੋਣ ਤੱਕ ਕਾਨੂੰਨੀ ਤੌਰ ‘ਤੇ ਦੇਖ-ਭਾਲ ਕਰਨੀ ਬਹੁਤ ਜਰੂਰੀ ਹੈ। ਇਹ ਮਾਮਲਾ ਹੈ ਬਠਿੰਡੇ ਦੀ ਥਾਣਾ ਸਦਰ ਦੀ ਪੁਲਿਸ ਅਧੀਨ ਆਉਂਦੇ ਬੱਲੂਆਣਾ ਚੌਂਕੀ ਦਾ। ਇਸ ਚੌਂਕੀ ਦੀ ਪੁਲਿਸ ਨੇ ਦੋ ਦਿਨ ਪਹਿਲਾਂ ਇੱਕ ਗੁਪਤ ਸੂਚਨਾ ਦੇ ਆਧਾਰ ‘ਤੇ ਪਿੰਡ ਬੱਲੂਆਣਾ ਵਿੱਚ ਹੀ ਛਾਪੇਮਾਰੀ ਕੀਤੀ ਸੀ।

ਘਟੇਗੀ ਟ੍ਰੈਫਿਕ ਸਮੱਸਿਆ: ਬਠਿੰਡਾ ਦੀ ਭਾਗੂ ਰੋਡ ਹੋਵੇਗੀ 60 ਫੁੱਟ ਚੋੜੀ!

ਜਿੱਥੇ ਕੁਝ ਲੋਕ ਗੈਰ-ਕਾਨੂੰਨੀ ਤੌਰ ‘ਤੇ ਕੁੱਕੜਾਂ ਦੀ ਲੜਾਈ ਦੇ ਮੈਚ ਕਰਵਾ ਰਹੇ ਸਨ। ਇਸ ਦੌਰਾਨ ਮੌਕੇ ‘ਤੇ ਇਕ ਵਿਅਕਤੀ ਨੂੰ ਪੁਲਿਸ ਨੇ ਕਾਬੂ ਕਰ ਲਿਆ ਸੀ ਜਦੋਂ ਕਿ ਕੁਝ ਆਪਣੇ ਮੁਰਗੇ ਲੈ ਕੇ ਫਰਾਰ ਹੋਣ ਵਿੱਚ ਸਫਲ ਰਹੇ ਸਨ। ਪ੍ਰੰਤੂ ਇਸ ਮੈਚ ਦਾ ਜੇਤੂ ਇੱਕ ਮੁਰਗਾ ਜੋ ਕਿ ਜਖਮੀ ਹਾਲਤ ਵਿੱਚ ਸੀ, ਵੀ ਪੁਲਿਸ ਦੇ ਹੱਥ ਲੱਗਿਆ ਸੀ। ਇਸ ਸਬੰਧ ਵਿੱਚ ਪੁਲਿਸ ਨੇ The Prevention Curtly to Animals Act ਦੇ  Sec. 11 ਤਹਿਤ ਰਾਜਵਿੰਦਰ ਸਿੰਘ, ਜਗਸੀਰ ਸਿੰਘ ਅਤੇ ਗੁਰਜੀਤ ਸਿੰਘ ਵਿਰੁੱਧ ਪਰਚਾ ਦਰਜ ਕਰ ਲਿਆ ਸੀ। ਇਸ ਮੌਕੇ ਰਾਜਵਿੰਦਰ ਸਿੰਘ ਨੂੰ ਗ੍ਰਫਤਾਰ ਵੀ ਕਰ ਲਿਆ ਸੀ ਪ੍ਰੰਤੂ ਇਹ ਮੁਕੱਦਮਾ ਗੈਰ ਜਮਾਨਤੀ ਧਰਾਵਾਂ ਵਾਲਾ ਹੋਣ ਕਾਰਨ ਉਸ ਨੂੰ ਬਰਜਮਾਨਤ ਰਿਹਾ ਕਰ ਦਿੱਤਾ ਸੀ।

ਮਾਮਲਾ ਅਯੋਗ ਵਿਦਿਆਰਥੀਆਂ ਨੂੰ ਡਿਗਰੀਆਂ ਵੰਡਣ ਦਾ: ਆਦੇਸ਼ ਮੈਡੀਕਲ ਕਾਲਜ ਦੇ ਐਮਡੀ ਦੀ ਜ਼ਮਾਨਤ ਰੱਦ

ਪੁਲਿਸ ਅਧਿਕਾਰੀਆਂ ਮੁਤਾਬਿਕ ਇਸ ਮੌਕੇ ਜੇਤੂ ਮੁਰਗਿਆਂ ਦੇ ਮਾਲਕਾਂ ਨੂੰ ਦੇਣ ਲਈ ਰੱਖੀਆਂ ਹੋਈਆਂ 11 ਟਰਾਫੀਆਂ ਵੀ ਬਰਾਮਦ ਹੋਈਆਂ ਸਨ। ਇਸ ਕੇਸ ਦਾ ਮੁੱਖ ਧੁਰਾ ਮੁਰਗਾ ਜੋ ਕਿ ਪੁਲਿਸ ਨੇ ਮੌਕੇ ਤੋਂ ਬਰਾਮਦ ਹੋਇਆ ਦਿਖਾਇਆ ਹੈ, ਹੁਣ ਇਸ ਕੇਸ ਦੀ ਜਿੰਦਜਾਨ ਬਣ ਗਿਆ ਹੈ, ਕਿਉਂਕਿ ਪੁਲਿਸ ਨੂੰ ਗਵਾਹੀਆਂ ਦੇ ਵਿੱਚ ਇਹ ਮੁਰਗਾ ਅਦਾਲਤ ਵਿੱਚ ਪੇਸ਼ ਕਰਨਾ ਹੋਵੇਗਾ। ਜਿਸਦੇ ਚਲਦੇ ਉਸ ਦੀ ਸਾਂਭ ਸੰਭਾਲ ਵੀ ਬਹੁਤ ਜਰੂਰੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿਉਂਕਿ ਮੁਰਗੇ ਨੂੰ ਥਾਣੇ ਵਿੱਚ ਰੱਖਣਾ ਸੰਭਵ ਨਹੀਂ ਸੀ,  ਜਿਸਦੇ ਚਲਦੇ ਉਸਨੂੰ ਕਿਸੇ ਕੇਅਰਟੇਕਰ ਕੋਲ ਸੌਂਪ ਦਿੱਤਾ ਹੈ ਅਤੇ ਇਸ ਉਪਰ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ।

ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵੱਲੋਂ ਅਹਿਮ ਕਮੇਟੀ ਦਾ ਐਲਾਨ

ਉਧਰ ਇਸ ਮਾਮਲੇ ‘ਤੇ ਟਿੱਪਣੀ ਕਰਦਿਆਂ ਬਠਿੰਡਾ ਦੇ ਪ੍ਰਸਿੱਧ ਫੌਜਦਾਰੀ ਵਕੀਲ ਮਹਿੰਦਰ ਸਿੰਘ ਸਿੱਧੂ ਨੇ ਦੱਸਿਆ ਕਾਨੂੰਨਨ ਇਹ ਮੁਰਗਾ ਹੁਣ ਮਾਲਕ ਦੁਆਰਾ ਅਦਾਲਤ ਦੇ ਵਿੱਚੋਂ ਸਪੁਰਦਾਰੀ ਦੇ ਰਾਹੀਂ ਹੀ ਲਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਨਿਯਮਾਂ ਮੁਤਾਬਕ ਇਸ ਨੂੰ ਹੁਣ ਜਦ ਅਦਾਲਤ ਚਾਹੇ, ਹਰ ਪੇਸ਼ੀ ‘ਤੇ ਪੇਸ਼ ਕਰਨਾ ਜਰੂਰੀ ਹੋਵੇਗਾ ਕਿਉਂਕਿ ਇਸ ਕੇਸ ਦਾ ਮੁੱਖ ਧੁਰਾ ਹੀ ਇਹ ਮੁਰਗਾ ਹੈ ਅਤੇ ਗਵਾਹਾਂ ਨੂੰ ਇਸਦੀ ਸ਼ਨਾਖਤ ਕਰਨੀ ਪੈਣੀ ਹੈ। ਬਹਰਹਾਲ ਇਸ ਕੇਸ ਦਾ ਭਵਿੱਖ ਕੁਝ ਵੀ ਹੋਵੇ, ਇਸ ਘਟਨਾ ਦੀ ਪੂਰੇ ਇਲਾਕੇ ਦੇ ਵਿੱਚ ਚਰਚਾ ਬਣੀ ਹੋਈ ਹੈ।

 

LEAVE A REPLY

Please enter your comment!
Please enter your name here

Share post:

ADVERTISEMENT

spot_img

ADVERTISEMENT

spot_img

ADVERTISEMENT

spot_img

ADVERTISEMENT

spot_img

ADVERTISEMENT

spot_img
spot_img

Popular

More like this
Related

ਮੌਨਸੂਨ ਤੋਂ ਪਹਿਲਾਂ ਸਾਰੇ ਡ੍ਰੇਨਾਂ ਦੀ ਸਫਾਈ ਸਮੇ ਰਹਿੰਦੇ ਯਕੀਨੀ ਕੀਤੀ ਜਾਵੇ-ਮੁੱਖ ਮੰਤਰੀ

👉ਹੱੜ੍ਹ ਕੰਟੋਲ ਲਈ 637.25 ਕਰੋੜ ਰੁਪਏ ਦੀ 388 ਯੋਜਨਾਵਾਂ...

Bathinda Police ਵੱਲੋਂ CEIR ਪੋਰਟਲ ਦੀ ਮੱਦਦ ਨਾਲ ਗੁੰਮ ਹੋਏ 115 ਮੋਬਾਇਲ ਫੋਨ ਬਰਾਮਦ ਕਰਵਾ ਕੇ ਮਾਲਕਾਂ ਦੇ ਹਵਾਲੇ ਕੀਤੇ

Bathinda News: Bathinda Police (ਬਠਿੰਡਾ ਪੁਲਿਸ) ਵੱਲੋਂ ਐੱਸਐੱਸਪੀ ਅਮਨੀਤ...

Bathinda Police ਵੱਲੋਂ ਨਵਾਂ ਸਾਲ ਚੜ੍ਹਣ ਤੋਂ ਪਹਿਲਾਂ ਅੱਧਾ ਕਿਲੋ ਹੈਰੋਇਨ ਸਮੇਤ ਇੱਕ ਕਾਬੂ

Bathinda News: Bathinda Police (ਬਠਿੰਡਾ ਪੁਲਿਸ) ਵੱਲੋਂ ਨਸ਼ਾ ਤਸਕਰੀ...