ਮੁਹਾਲੀ ਦੇ ਕੁੰਬੜਾਂ ’ਚ ਪੰਜਾਬੀ ਨੌਜਵਾਨ ਦੇ ਕ+ਤਲ ਕਰਨ ਵਾਲੇ ਪ੍ਰਵਾਸੀ ਪੰਜਾਬ ਪਲਿਸ ਨੇ ਚੁੱਕੇ

0
25

ਮੁਹਾਲੀ, 16 ਨਵੰਬਰ: ਦੋ ਦਿਨ ਪਹਿਲਾਂ ਮਾਮੂਲੀ ਗੱਲ ਨੂੰ ਲੈਕੇ ਹੋਈ ਕਹਾਸੁਣੀ ਦੌਰਾਨ ਬੇਰਹਿਮੀ ਨਾਲ ਇੱਕ ਪੰਜਾਬੀ ਨੌਜਵਾਨ ਦਾ ਕਤਲ ਕਰਨ ਅਤੇ ਦੂਜੇ ਨੂੰ ਗੰਭੀਰ ਰੂਪ ਵਿਚ ਜਖ਼ਮੀ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਮੁਲਜਮ ਚਾਰਾਂ ਪ੍ਰਵਾਸੀ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜਮਾਂ ਵਿਚੋਂ ਇੱਕ ਨੂੰ ਸੋਹਾਣਾ ਅਤੇ ਤਿੰਨ ਨੂੰ ਦਿੱਲੀ ਤੋਂ ਗ੍ਰਿਫਤਾਰ ਕਰਨ ਦੀ ਸੂਚਨਾ ਹੈ। ਇਸ ਮਾਮਲੇ ਵਿਚ ਮੁਹਾਲੀ ਇਲਾਕੇ ਵਿਚ ਗ੍ਰਿਫਤਾਰ ਕੀਤੇ ਮੁਲਜਮ ਦਾ ਨਾਂ ਗੌਰਵ ਦਸਿਆ ਜਾ ਰਿਹਾ ਜਦੋਂਕਿ ਬਾਕੀਆਂ ਦੇ ਪਹਿਚਾਣ ਪੁਲਿਸ ਵੱਲੋਂ ਨਹੀਂ ਦੱਸੀ ਗਈ ਹੈ। ਉਧਰ ਆਪਣੇ ਪੁੱਤਰ ਦਾ ਕਤਲ ਹੋਣ ਦੇ ਰੋਸ਼ ਵਜੋਂ ਏਅਰਪੋਰਟ ਰੋਡ ’ਤੇ ਲਾਸ਼ ਰੱਖ ਕੇ ਧਰਨੇ ’ਤੇ ਬੈਠੇ ਪ੍ਰਵਾਰ ਅਤੇ ਪਿੰਡ ਵਾਲਿਆਂ ਨੂੰ ਹੁਣ ਪੁਲਿਸ ਵੱਲੋਂ ਧਰਨਾਂ ਖ਼ਤਮ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋਮੰਦਭਾਗੀ ਖ਼ਬਰ:ਮੈਡੀਕਲ ਕਾਲਜ਼ ਦੇ ਬੱਚਾ ਵਾਰਡ ’ਚ ਅੱਗ ਲੱਗਣ ਕਾਰਨ 10 ਬੱਚਿਆਂ ਦੀ ਹੋਈ ਮੌ+ਤ

ਜਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਕੁੰਬੜਾ ਪਿੰਡ ਦੇ ਦੋ ਨੌਜਵਾਨ ਦਮਨ ਅਤੇ ਦਿਲਪੀ੍ਰਤ, ਜਿੰਨ੍ਹਾਂ ਦੀ ਉਮਰ ਸਿਰਫ਼ 17-18 ਸਾਲ ਦੇ ਕਰੀਬ ਸੀ, ਆਪਣੇ ਘਰ ਵੱਲ ਨੂੰ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਦੇ ਮੋਟਰਸਾਈਕਲ ਦੀ ਟੱਕਰ ਇੱਕ ਪ੍ਰਵਾਸੀ ਨੌਜਵਾਨ ਨਾਲ ਹੋ ਗਈ। ਇਸ ਗਲ ਨੂੰ ਲੈ ਕੇ ਦੋਨਾਂ ਦੀ ਕਹਾਸੁਣੀ ਹੋ ਗਈ ਤੇ ਉਹ ਪ੍ਰਵਾਸੀ ਨੌਜਵਾਨ ਆਪਣੇ ਕੁੱਝ ਸਾਥੀਆਂ ਨੂੰ ਬੁਲਾ ਲਿਆ।ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋਈ ਇਸ ਘਟਨਾ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਪ੍ਰਵਾਸੀ ਨੌਜਵਾਨ ਅਚਾਨਕ ਕਿਰਚਨੁਮਾ ਵਸਤੂ ਦਮਨ ਦੇ ਧੌਣ ’ਚ ਮਾਰਦਾ ਹੈ, ਜਿਸ ਕਾਰਨ ਉਹ ਜਖ਼ਮੀ ਹੋ ਕੇ ਡਿੱਗ ਪੈਂਦਾ ਹੈ ਤੇ ਇਸਤੋਂ ਬਾਅਦ ਉਹੀ ਪ੍ਰਵਾਸੀ ਨੌਜਵਾਨ ਦਿਲਪ੍ਰੀਤ ਦੇ ਅੱਖ ’ਤੇ ਇਹ ਕਿਰਚ ਮਾਰਦਾ ਹੈ, ਜਿਹੜੀ ਕਿ ਉਸਦੇ ਸਿਰ ਵਿਚ ਪਾਰ ਲੰਘ ਜਾਂਦੀ ਹੈ।

ਇਹ ਵੀ ਪੜ੍ਹੋਵਿਵਾਦਤ ਗਾਇਕ ਮਨਕੀਰਤ ਔਲਖ ਨੂੰ ਗੱਡੀ ’ਤੇ ਕਾਲੀ ਫ਼ਿਲਮ ਤੇ ਹੂਟਰ ਲਗਾ ਕੇ ਘੁੰਮਣਾ ਮਹਿੰਗਾ ਪਿਆ

ਜਦ ਇਹ ਦੋਨੋਂ ਪੰਜਾਬੀ ਨੌਜਵਾਨ ਸੜਕ ’ਤੇ ਤੜਪ ਰਹੇ ਹੁੰਦੇ ਹਨ ਤਾਂ ਪ੍ਰਵਾਸੀ ਨੌਜਵਾਨ ਫ਼ਰਾਰ ਹੋ ਜਾਂਦੇ ਹਨ। ਇਸ ਘਟਨਾ ਤੋਂ ਬਾਅਦ ਪਿੰਡ ਦੇ ਲੋਕਾਂ ਵਿਚ ਗੁੱਸੇ ਦੀ ਲਹਿਰ ਫੈਲ ਗਈ ਸੀ। ਵੱਡੀ ਗੱਲ ਇਹ ਹੈ ਕਿ ਕੁੰਬੜਾ ਪਿੰਡ ਵਿਚ ਮੂਲ ਪੰਜਾਬੀਆਂ ਦੀ ਵਸੋ ਸਿਰਫ਼ ਇੱਕ ਤਿਹਾਈ ਰਹਿ ਗਈ ਹੈ ਜਦਕਿ ਦੋ ਤਿਹਾਈ ਪ੍ਰਵਾਸੀ ਮਜਦੂਰਾਂ ਦਾ ਇੱਥੇ ਦਬਦਬਾ ਹੈ। ਘਟਨਾ ਕਾਰਨ ਮੁਲਜਮਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਪ੍ਰਵਾਰ ਅਤੇ ਪਿੰਡ ਵਾਲਿਆਂ ਨੇ ਦਮਨ ਦੀ ਲਾਸ਼ ਨੂੰ ਚੁੱਕ ਕੇ ਏਅਰਪੋਰਟ ਰੋਡ ’ਤੇ ਧਰਨਾਂ ਲਗਾ ਦਿੱਤਾ ਸੀ। ਜਿਸ ਕਾਰਨ ਜਿੱਥੇ ਇੱਥੇ ਗੁਜਰਨ ਵਾਲੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾਂ ਪਿਆ ਸੀ ਪ੍ਰੰਤੂ ਪੂਰੇ ਪੰਜਾਬ ਵਿਚ ਗੁੱਸੇ ਦੀ ਲਹਿਰ ਸੀ ਅਤੇ ਕਈ ਜਥੇਬੰਦੀਆਂ ਵੀ ਮੌਕੇ ’ਤੇ ਪੁੱਜੀਆਂ ਸਨ। ਜਿਸਤੋਂ ਬਾਅਦ ਹੁਣ ਪੁਲਿਸ ਨੇ ਮੁਲਜਮਾਂ ਨੂੰ ਫ਼ੜ ਲਿਆ ਹੈ।

 

 

LEAVE A REPLY

Please enter your comment!
Please enter your name here