ਬਠਿੰਡਾ ‘ਚ ਗੋਲੀ ਲੱਗਣ ਕਾਰਨ ਪੰਜਾਬ ਪੁਲਿਸ ਦੇ ਹੌਲਦਾਰ ਦੀ ਹੋਈ ਮੌ+ਤ

0
123
+3

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ, ਆਤਮ ਹੱਤਿਆ ਜਾਂ ਅਚਾਨਕ ਵਾਪਰੀ ਘਟਨਾ ?
ਬਠਿੰਡਾ, 7 ਅਕਤੂਬਰ: ਬਠਿੰਡਾ ਦੇ ਥਾਣਾ ਸਦਰ ਰਾਮਪੁਰਾ ਵਿਖੇ ਤੈਨਾਤ ਇੱਕ ਹੌਲਦਾਰ ਦੀ ਅੱਜ ਦੁਪਹਿਰ ਗੋਲੀ ਲੱਗਣ ਕਾਰਨ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਹੌਲਦਾਰ ਦੀ ਪਹਿਚਾਣ ਸੁਖਪਾਲ ਸਿੰਘ ਦੇ ਤੌਰ ‘ਤੇ ਹੋਈ ਹੈ ਜੋ ਕਿ ਥਾਣੇ ਦੇ ਵਿੱਚ ਬਤੌਰ ਮਾਲ ਮੁਨਸ਼ੀ ਵਜੋਂ ਕੰਮ ਕਰਦਾ ਸੀ । ਪੁਲਿਸ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਮੌਕੇ ‘ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਆਪ ਆਗੂ ਦਾ ਦਿਨ-ਦਿਹਾੜੇ ਗੋ+ਲੀਆਂ ਮਾਰ ਕੀਤਾ ਕਤ+ਲ

ਹਾਲੇ ਤੱਕ ਇਹ ਗੱਲ ਸਪਸ਼ਟ ਨਹੀਂ ਹੋ ਸਕੀ ਕਿ ਇਹ ਆਤਮਹੱਤਿਆ ਦਾ ਮਾਮਲਾ ਹੈ ਜਾਂ ਫਿਰ ਅਚਾਨਕ ਵਾਪਰੀ ਘਟਨਾ। ਸਿਵਿਲ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਮ੍ਰਿਤਕ ਹੌਲਦਾਰ ਦੇ ਦਿਲ ਵਾਲੇ ਪਾਸੇ ਛਾਤੀ ਵਿੱਚ ਸਿੱਧੀ ਗੋਲੀ ਲੱਗੀ ਹੋਈ ਹੈ ਅਤੇ ਜ਼ਿਆਦਾ ਖੂਨ ਵਗਣ ਕਾਰਨ ਉਸਦੀ ਮੌਤ ਹੋ ਗਈ ਹੈ। ਇਹ ਵੀ ਦੱਸਿਆ ਜਾ ਰਿਹਾ ਕਿ ਇਹ ਗੋਲੀ ਏ ਕੇ 47 ਰਾਈਫਲ ਦੇ ਵਿੱਚੋਂ ਚੱਲੀ ਹੋ ਸਕਦੀ ਹੈ। ਫਿਲਹਾਲ ਪੁਲਿਸ ਵਿਭਾਗ ਦੇ ਉੱਚ ਅਧਿਕਾਰੀ ਇਸ ਮਾਮਲੇ ਵਿੱਚ ਜਾਂਚ ਚੱਲਦੀ ਹੋਣ ਦਾ ਹਵਾਲਾ ਦੇ ਕੇ ਕੁਝ ਵੀ ਕਹਿਣ ਤੋਂ ਬਚਦੇ ਨਜ਼ਰ ਆ ਰਹੇ ਹਨ।

 

+3

LEAVE A REPLY

Please enter your comment!
Please enter your name here