Tarn Taran News: Punjab Police SHO arrested; ਵਰਦੀ ਦੀ ਆੜ ‘ਚ ਨਸ਼ਾ ਤਸਕਰੀ ਕਰਨ ਦੇ ਦੋਸ਼ਾਂ ਹੇਠ ਪੰਜਾਬ ਪੁਲਿਸ ਦੇ ਇੱਕ ਐਸਐਚਓ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜਮ ਐਸਐਚਓ ਦੀ ਪਹਿਚਾਣ ਥਾਣਾ ਖਾਲੜਾ ਵਿੱਚ ਤੈਨਾਤ ਸਬ ਇੰਸਪੈਕਟਰ ਸਾਹਿਬ ਸਿੰਘ ਵਜੋਂ ਹੋਈ ਹੈ। ਉਸਦੇ ਵਿਰੁਧ ਇਹ ਕਾਰਵਾਈ ਸੀਆਈਏ ਸਟਾਫ਼ ਵੱਲੋਂ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਸਾਰਾ ਮਾਮਲਾ ਲਿਆਉਣ ਤੋਂ ਬਾਅਦ ਕੀਤੀ ਗਈ ਹੈ।ਹਾਲਾਂਕਿ ਇਸ ਮਾਮਲੇ ਵਿਚ ਵੱਡੇ ਪੁਲਿਸ ਅਧਿਕਾਰੀ ਹਾਲੇ ਤੱਕ ਚੁੱਪ ਹਨ। ਦਸਿਆ ਜਾ ਰਿਹਾ ਕਿ ਮੁਲਜ਼ਮ ਐਸਐਚਓ ਕੋਲੋਂ 300 ਗ੍ਰਾਮ ਚਿੱਟਾ ਪਾਊਡਰ ਬਰਾਮਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ 👉DIG ਦੀ ਵੱਡੀ ਕਾਰਵਾਈ; SHO ਨੂੰ ਮੌਕੇ ‘ਤੇ ਕੀਤਾ Suspend, ਇਹ ਰਹੇ ਕਾਰਨ…
ਮੁਢਲੀ ਜਾਣਕਾਰੀ ਮੁਤਾਬਕ ਉਕਤ ਪੁਲਿਸ ਅਧਿਕਾਰੀ ਆਪਣੀ ਇੱਕ ਮਹਿਲਾ ਸਾਥੀ ਨਾਲ ਨਸ਼ਾ ਤਸਕਰੀ ਕਰਦਾ ਸੀ। ਉਹ ਪਿਛਲੇ ਸੱਤ ਸਾਲਾਂ ਤੋਂ ਜਿਆਦਾਤਰ ਸਮੇਂ ਇੱਥੇ ਹੀ ਤੈਨਾਤ ਰਿਹਾ ਹੈ। ਹਾਲਾਂਕਿ ਉਸਨੂੰ ਖੇਮਕਰਨ ਬਦਲ ਦਿੱਤਾ ਸੀ ਪ੍ਰੰਤੂ ਬਾਅਦ ਵਿਚ ਉਹ ਮੁੜ ਬਦਲੀ ਕਰਵਾ ਕੇ ਇੱਥੇ ਆ ਗਿਆ। ਥਾਣਾ ਖਾਲੜਾ ਪਾਕਿਸਤਾਨੀ ਸਰਹੱਦ ਦੇ ਬਿਲਕੁਲ ਹੀ ਨਜ਼ਦੀਕ ਹੈ। ਚਰਚਾ ਮੁਤਾਬਕ ਐਸਐਚਓ ਦੀ ਭੂਮਿਕਾ ਬਾਰੇ ਬੀਐਸਐਫ਼ ਨੂੰ ਜਾਣਕਾਰੀ ਮਿਲੀ ਸੀ ਕਿ ਉਹ ਪਾਕਿਸਤਾਨ ਤੋਂ ਨਸ਼ਿਆਂ ਦੀ ਆਈ ਖੇਪ ਦੇ ਮਾਮਲੇ ਵਿਚ ਸ਼ਾਮਲ ਸੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





