ਪੰਜਾਬ ਰਾਜ ਭਵਨ ਨੇ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਤਣਾਅ ਪ੍ਰਬੰਧਨ ਅਤੇ ਨਸ਼ੇ ਦੀ ਲੱਤ ਬਾਰੇ ਸੰਮੇਲਨ ਕਰਵਾਇਆ

0
100
+1

👉ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਵਾਈਸ ਚਾਂਸਲਰਾਂ ਨੂੰ ਕੈਂਪਸਾਂ ਨੂੰ ਨਸ਼ਾ ਮੁਕਤ ਕਰਨ ਦਾ ਸੱਦਾ
👉ਨਸ਼ਿਆਂ ਵਿਰੁੱਧ ਜੰਗ ਨੂੰ ਜ਼ਮੀਨੀ ਪੱਧਰ ‘ਤੇ ਅੱਗੇ ਵਧਾਉਣ ਦੀ ਲੋੜ ’ਤੇ ਦਿੱਤਾ ਜ਼ੋਰ
Chandigarh News:ਸਾਲ 2047 ਤੱਕ ਵਿਕਸਤ ਭਾਰਤ ਦੇ ਸੁਨਹਿਰੀ ਸੁਪਨੇ ਨੂੰ ਸਾਕਾਰ ਕਰਨਾ ਇੱਕ ਮਜਬੂਤ ਤੇ ਹੁਨਰਮੰਦ ਨੌਜਵਾਨ ਪੀੜੀ ਦੇ ਮੋਢਿਆਂ ‘ਤੇ ਨਿਰਭਰ ਹੈ, ਜਿਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੀ ਭਰਪੂਰ ਊਰਜਾ ਨੂੰ ਸਮਾਜ ਅਤੇ ਰਾਸ਼ਟਰ ਦੀ ਭਲਾਈ ’ਤੇ ਲਗਾਉਣ ਹਿੱਤ ਸਕਾਰਾਤਮਕ ਦਿਸ਼ਾ ਦੇਣ ਦੀ ਲੋੜ ਹੈ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ ਦੇ ਪ੍ਰਸਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਇੱਥੇ ਪੰਜਾਬ ਰਾਜ ਭਵਨ ਵਿਖੇ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਤਣਾਅ ਪ੍ਰਬੰਧਨ ਅਤੇ ਨਸ਼ਿਆਂ ਦੀ ਲੱਤ ਬਾਰੇ ਕਰਵਾਏ ਸੰਮੇਲਨ ਵਿੱਚ ਉਦਘਾਟਨੀ ਭਾਸ਼ਣ ਦਿੰਦਿਆਂ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਕੀਤਾ।ਨਸ਼ਿਆਂ ਦੇ ਖਾਤਮੇ ਲਈ ਇੱਕਜੁੱਟ ਅਤੇ ਠੋਸ ਕਾਰਵਾਈ ਦਾ ਸਪੱਸ਼ਟ ਸੱਦਾ ਦਿੰਦੇ ਹੋਏ, ਰਾਜਪਾਲ ਨੇ ਬੱਚਿਆਂ ਨੂੰ ਤਣਾਅ ਮੁਕਤ ਬਣਾਉਣ ਦੀ ਮਹੱਤਤਾ ‘ਤੇ ਜੋਰ ਦਿੱਤਾ, ਜੋ ਉਨਾਂ ਦੀ ਸ਼ਖ਼ਸੀਅਤ ‘ਤੇ ਸਕਾਰਾਤਮਕ ਪ੍ਰਭਾਵ ਪਾਉਣ ਵਿੱਚ ਬਹੁਤ ਮਦਦ ਕਰਦਾ ਹੈ।

ਇਹ ਵੀ ਪੜ੍ਹੋ  ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਸੂਬਾ ਸਰਕਾਰ ਦੀ ਨਿਵੇਕਲੀ ਪਹਿਲਕਦਮੀ; 1200 ਪੁਰਾਣੇ ਡੀਜ਼ਲ ਆਟੋ ਨੂੰ ਇਲੈਕਟ੍ਰਿਕ ਆਟੋ ‘ਚ ਬਦਲਿਆ: ਡਾ: ਰਵਜੋਤ ਸਿੰਘ

ਪੰਜਾਬ ਨੂੰ ਨਸ਼ਿਆਂ ਦੇ ਮਕੜਜਾਲ ਤੋਂ ਨਿਜਾਤ ਦਿਵਾਉਣ ਵਿੱਚ ਵਿਿਦਅਕ ਸੰਸਥਾਵਾਂ ਦੀ ਭੂਮਿਕਾ ‘ਤੇ ਜੋਰ ਦਿੰਦੇ ਹੋਏ, ਸ੍ਰੀ ਕਟਾਰੀਆ ਨੇ ਕਿਹਾ ਕਿ ਬੱਚਿਆਂ ਨੂੰ ਭਵਿੱਖ ਦੇ ਨੇਤਾ ਅਤੇ ਰੋਲ ਮਾਡਲ ਬਣਨ ਦੀ ਦਿਸ਼ਾ ਵੱਲ ਸੇਧ ਦੇਣ ਲਈ ਅਕਾਦਮਿਕ ਸੰਸਥਾਵਾਂ ਵਿੱਚ ਪਾਠਕ੍ਰਮ ਤੋਂ ਇਲਾਵਾ ਹੋਰਨਾਂ ਗਤੀਵਿਧੀਆਂ ਵਿੱਚ ਸ਼ਾਮਲ ਕਰਨ ‘ਤੇ ਜੋਰ ਦਿੱਤਾ ਜਾਣਾ ਚਾਹੀਦਾ ਹੈ।ਉਨਾਂ ਨੇ ਕੁਝ ਦੇਸਾਂ ਵੱਲੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਰਾਹੀਂ ਭਾਰਤ ਦੀ ਖੁਸ਼ਹਾਲੀ ਤੇ ਤਰੱਕੀ ’ਚ ਅੜਿੱਕਾ ਢਾਉਣ ਵਾਲੇ ਨਾਪਾਕ ਇਰਾਦਿਆਂ ਤੋਂ ਸਾਵਧਾਨ ਰਹਿਣ ਦੀ ਲੋੜ ‘ਤੇ ਵੀ ਜੋਰ ਦਿੱਤਾ। ਸ੍ਰੀ ਗੁਲਾਬ ਚੰਦ ਕਟਾਰੀਆ ਨੇ ਦੱਸਿਆ ਕਿ ਐਨ.ਡੀ.ਪੀ.ਐਸ ਐਕਟ ਨੂੰ ਪੂਰੀ ਤਾਕਤ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ ਅਤੇ ਤਸੱਲੀ ਪ੍ਰਗਟਾਈ ਕਿ ਇਸ ਐਕਟ ਦੇ ਤਹਿਤ ਪੰਜਾਬ ਰਾਜ ਵਿੱਚ ਪੂਰੇ ਦੇਸ਼ ਵਿੱਚ ਸਭ ਤੋਂ ਵੱਧ 85 ਫੀਸਦ ਸਜਾ ਦਰ ਹੈ।ਆਪਣੇ ਸਮਾਪਤੀ ਭਾਸ਼ਣ ਵਿੱਚ, ਰਾਜਪਾਲ ਨੇ ਜੋਰ ਦੇ ਕੇ ਕਿਹਾ ਕਿ ਨਸ਼ਿਆਂ ਦੀ ਵਰਤੋਂ ਨਾਲ ਨਜਿੱਠਣ ਲਈ ਸਿਰਫ ਸਮਾਗਮ ਹੀ ਨਹੀਂ ਕਰਵਾਏ ਜਾਣੇ ਚਾਹੀਦੇ ਬਲਕਿ ਜ਼ਮੀਨੀ ਪੱਧਰ ’ਤੇ ਸਰਗਰਮੀ ਨਾਲ ਕੰਮ ਕੀਤਾ ਜਾਣਾ ਚਾਹੀਦਾ ਹੈ। ਉਨਾਂ ਨੇ ਵਾਈਸ ਚਾਂਸਲਰਾਂ ਨੂੰ ਅਪੀਲ ਕੀਤੀ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਉਨਾਂ ਦੇ ਕੈਂਪਸ ਨਸ਼ਾ ਮੁਕਤ ਹੋਣ।

ਇਹ ਵੀ ਪੜ੍ਹੋ  ਪੰਜਾਬ ਦੇ ਕਿਰਤੀਆਂ ਦੀ ਭਲਾਈ ਲਈ ਸਰਕਾਰ ਵੱਲੋਂ ਮਹੱਤਵਪੂਰਨ ਪਹਿਲਕਦਮੀ

ਉਨਾਂ ਅੱਗੇ ਸੁਝਾਅ ਦਿੱਤਾ ਕਿ ਜੇਕਰ ਕੈਂਪਸ ਸੱਚਮੁੱਚ “ਨਸ਼ਾ ਮੁਕਤ’’ ਹੈ ਤਾਂ ਇਸਨੂੰ “ਨਸ਼ਾ ਮੁਕਤ“ ਵਜੋਂ ਪ੍ਰਚਾਰਿਆ ਜਾਣਾ ਚਾਹੀਦਾ ਹੈ, ਅਤੇ ਜੇਕਰ ਨਹੀਂ, ਤਾਂ ਉਸ ਦਰਜੇ ਨੂੰ ਪ੍ਰਾਪਤ ਹੋਣ ਤੱਕ ਯਤਨ ਤੇਜ ਕੀਤੇ ਜਾਣੇ ਚਾਹੀਦੇ ਹਨ।ਇਸ ਤੋਂ ਪਹਿਲਾਂ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਪੰਜਾਬ, ਡਾ. ਬਲਬੀਰ ਸਿੰਘ ਨੇ ਕਿਹਾ ਕਿ ਨਸ਼ਿਆਂ ਦੇ ਪ੍ਰਵਾਹ ਨੂੰ ਰੋਕਣ ਲਈ ਸਪਲਾਈ ਚੇਨ ਨੂੰ ਤੋੜਨ ਦੀ ਲੋੜ ਹੈ ਕਿਉਂਕਿ ਪੰਜਾਬ ਨਸ਼ਾ ਪੈਦਾ ਨਹੀਂ ਕਰਦਾ ਅਤੇ ਮਹਿਜ਼ ਨਸ਼ੇ ਦੇ ਲਾਂਘੇ ਦਾ ਜ਼ਰੀਆ ਹੈ। ਉਨਾਂ ਕਿਹਾ ਕਿ ਨੌਜਵਾਨਾਂ ਨੂੰ ਹੁਨਰ ਅਤੇ ਉਦਯੋਗਿਕ ਮੰਗ-ਕੇਂਦ੍ਰਿਤ ਸਿੱਖਿਆ ਦੇਣ ਦੀ ਲੋੜ ਹੈ। ਇਸ ਤੋਂ ਇਲਾਵਾ ਸੂਖਮ ਵਿੱਤ ਦੀ ਵਰਤੋਂ ਨੌਜਵਾਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਉਨਾਂ ਨੂੰ ਆਪਣੇ ਉੱਦਮਾਂ ਵਿੱਚ ਜਾਣ ਲਈ ਪ੍ਰੇਰਿਤ ਕੀਤਾ ਜਾ ਸਕੇ ਕਿਉਂਕਿ ਜਿਆਦਾਤਰ ਬੇਰੁਜ਼ਗਾਰ ਨੌਜਵਾਨ ਹੀ ਨਸ਼ਿਆਂ ਦੇ ਰਾਹ ਪੈਂਦੇ ਹਨ । ਔਰਤਾਂ ਅਤੇ ਬੱਚਿਆਂ ਨੂੰ ਨਸ਼ਿਆਂ ਅਤੇ ਅਪਰਾਧ ਦੇ ਸਭ ਤੋਂ ਵੱਧ ਪੀੜਤ ਦੱਸਦੇ ਹੋਏ, ਮੰਤਰੀ ਨੇ ਨਵੀਨਕਾਰੀ ਵਿਿਦਅਕ ਤਕਨੀਕਾਂ ਅਤੇ ਸੁਰੂਆਤੀ ਪੱਧਰ ‘ਤੇ ਬੱਚਿਆਂ ਤੱਕ ਇਨਾਂ ਦੀ ਆਸਾਨ ਪਹੁੰਚ ਦੀ ਵਕਾਲਤ ਕੀਤੀ।ਪੰਜਾਬ ਦੇ ਡੀਜੀਪੀ, ਸ੍ਰੀ ਗੌਰਵ ਯਾਦਵ ਨੇ ਸਰਹੱਦ ਪਾਰੋਂ ਪਾਕਿਸਤਾਨ ਵੱਲੋਂ ਚਲਾਏ ਜਾ ਰਹੇ ਨਾਰਕੋ ਅੱਤਵਾਦ ਅਤੇ ਇਸ ਨਾਲ ਨਜਿੱਠਣ ਲਈ ਰਾਜ ਪੁਲਿਸ ਦੁਆਰਾ ਚੁੱਕੇ ਗਏ ਕਦਮਾਂ ‘ਤੇ ਚਾਨਣਾ ਪਾਇਆ।

ਇਹ ਵੀ ਪੜ੍ਹੋ  ਮੋਹਿੰਦਰ ਭਗਤ ਨੇ ਆਜ਼ਾਦੀ ਘੁਲਾਟੀਆਂ ਲਈ ਭਲਾਈ ਸਕੀਮਾਂ ਅਤੇ ਵਿਭਾਗੀ ਬਜਟ ਦਾ ਲਿਆ ਜਾਇਜ਼ਾ

ਡੀਜੀਪੀ ਨੇ ਇਹ ਵੀ ਦੱਸਿਆ ਕਿ ਪੰਜਾਬ ਵਿੱਚ ਨਸ਼ਾ ਤਸਕਰਾਂ ਦੀ 387 ਕਰੋੜ ਰੁਪਏ ਦੀ ਜਾਇਦਾਦ ਫਰੀਜ਼ ਕੀਤੀ ਹੋਈ ਹੈ।ਇਸ ਮੌਕੇ ਨੈਸਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਐਂਡ ਨਿਊਰੋਸਾਇੰਸਿਜ ਬੰਗਾਲੁਰੂ ਦੀ ਡਾਇਰੈਕਟਰ ਪ੍ਰੋ. ਡਾ. ਪ੍ਰਤਿਮਾ ਮੂਰਤੀ ਨੇ ਸਮੱਸਿਆ ਨੂੰ ਸਮਝਣ ਅਤੇ ਨਜਿੱਠਣ ਦੇ ਤਰੀਕਿਆਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਤੋਂ ਇਲਾਵਾ ਪ੍ਰੋ. ਡਾ. ਸੀਮਾ ਮਹਿਰੋਤਰਾ ਨੇ ਵੀ ਉੱਚ ਸਿੱਖਿਆ ਪ੍ਰਾਪਤ ਵਿਿਦਆਰਥੀਆਂ ਵਿੱਚ ਮਾਨਸਿਕ ਤੰਦਰੁਸਤੀ ਬਾਰੇ ਵਿਚਾਰ ਪੇਸ਼ ਕੀਤੇ।ਇਸ ਮੌਕੇ ਪੰਜਾਬ ਯੂਨੀਵਰਸਿਟੀ ਚੰਡੀਗੜ ਤੋਂ ਪ੍ਰੋ. ਰੇਣੂ ਵਿਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਪ੍ਰੋ. ਐਸ.ਐਸ. ਗੋਸਲ, ਚੰਡੀਗੜ ਯੂਨੀਵਰਸਿਟੀ ਤੋਂ ਡਾ. ਮਨਪ੍ਰੀਤ ਮੰਨਾ, ਚਿਤਕਾਰਾ ਯੂਨੀਵਰਸਿਟੀ ਤੋਂ ਡਾ. ਸੰਧੀਰ ਸਰਮਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪ੍ਰੋ. ਕਰਮਜੀਤ ਸਿੰਘ ਨੇ ਵੀ ਨਸ਼ਿਆਂ ਦੀ ਵਰਤੋਂ ਅਤੇ ਰੋਕਥਾਮ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਤੋਂ ਇਲਾਵਾ ਸਟੇਟ ਪ੍ਰੋਗਰਾਮ ਅਫਸਰ, ਮਾਨਸਿਕ ਸਿਹਤ ਅਤੇ ਨਸ਼ਾਮੁਕਤੀ, ਪੰਜਾਬ, ਡਾ. ਸੰਦੀਪ ਭੋਲਾ ਨੇ ਵੀ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਅਤੇ ਰੋਕਥਾਮ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜਪਾਲ ਦੇ ਵਧੀਕ ਮੁੱਖ ਸਕੱਤਰ – ਕੇ. ਸਿਵਾ ਪ੍ਰਸਾਦ, ਰਾਜਪਾਲ ਦੇ ਪ੍ਰਮੁੱਖ ਸਕੱਤਰ – ਵਿਵੇਕ ਪ੍ਰਤਾਪ ਸਿੰਘ,ਸਾਗਰ ਸੇਤੀਆ ਆਈ.ਏ.ਐਸ., ਜੀ.ਐਨ.ਡੀ.ਯੂ. ਅੰਮ੍ਰਿਤਸਰ ਦੇ ਸਾਬਕਾ ਵੀ.ਸੀ. ਡਾ. ਜਸਪਾਲ ਸਿੰਘ ਸੰਧੂ ਅਤੇ ਲਲਿਤ ਜੈਨ ਡਾਇਰੈਕਟਰ ਜਨਗਣਨਾ ਅਤੇ ਨਾਗਰਿਕਤਾ, ਗ੍ਰਹਿ ਮੰਤਰਾਲਾ ਸਾਮਲ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

+1

LEAVE A REPLY

Please enter your comment!
Please enter your name here