Thursday, April 16, 2026
spot_img
spot_img

ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤਾ ਸੂਰਜਕੁੰਡ ਮੇਲੇ ਦਾ ਦੌਰਾ

Date:

spot_img

👉ਕਲਾ ਅਤੇ ਸਭਿਆਚਾਰ ਦਾਅਮੁੱਲ ਸੰਗਮ ਹੇ ਸੂਰਜਕੁੰਡ ਮੇਲਾ-ਗਜੇਂਦਰ ਸ਼ੇਖਾਵਤ
👉ਥੀਮ ਸਟੇਟ ਉੜੀਸਾ ਦੇ ਪੈਵੇਲਿਅਨ ਦਾ ਕੀਤਾ ਦੌਰਾ, ਹਰਿਆਣਾ ਪੈਵੇਲਿਅਨ ਵਿਚ ਦੋਵਾਂ ਨੇ ਬਨਵਾਈ ਹਰਿਆਣਾ ਪੱਗੜੀਆਂ
Haryana News:ਫਰੀਦਾਬਾਦ ਵਿਚ ਪ੍ਰਬੰਧਿਤ 38ਵੇਂ ਸੂਰਜਕੁੰਡ ਕ੍ਰਾਫਟ ਮੇਲੇ ਵਿਚ ਕੇਂਦਰੀ ਸਭਿਆਚਾਰ ਅਤੇ ਸੈਰ-ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸ਼ਿਰਕਤ ਕੀਤੀ। ਇਸ ਦੌਰਾਨ ਹਰਿਆਣਾ ਦੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਵੀ ਮੌਜੂਦ ਰਹੇ। ਮੁੱਖ ਮਹਿਮਾਨ ਤੇ ਹੋਰ ਵਿਸ਼ੇਸ਼ ਮਹਿਮਾਨਾਂ ਨੇ ਮੇਲੇ ਵਿਚ ਵਿਧੀਵਤ ਰੂਪ ਨਾਲ ਰੀਬਨ ਕੱਟ ਕੇ ਉਦਘਾਟਨ ਕੀਤਾ। ਇਸ ਦੇ ਬਾਅਦ ਉਨ੍ਹਾਂ ਨੇ ਇੱਕ-ਇੱਕ ਕਰ ਕੇ ਮੇਲੇ ਦੇ ਸਟਾਲ ਦਾ ਅਵਲੋਕਨ ਕੀਤਾ।

ਇਹ ਵੀ ਪੜ੍ਹੋ ਪੰਜਾਬ ਰਾਜ ਭਵਨ ਨੇ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਤਣਾਅ ਪ੍ਰਬੰਧਨ ਅਤੇ ਨਸ਼ੇ ਦੀ ਲੱਤ ਬਾਰੇ ਸੰਮੇਲਨ ਕਰਵਾਇਆ

ਸਾਰੀ ਮਹਿਮਾਨਾਂ ਨੇ ਸੱਭ ਤੋਂ ਪਹਿਲਾਂ ਥੀਮ ਸਟੇਟ ਉੜੀਸਾ ਦੇ ਪੈਵੇਲਿਅਨ ਦਾ ਦੌਰਾ ਕੀਤਾ। ਇਸ ਦੌਰਾਨ ਇੱਥੇ ਪ੍ਰਦਰਸ਼ਿਤ ਕੀਤੇ ਗਏ ਪੂਰੀ ਦੇ ਭਗਵਾਨ ਜਗਨਨਾਥ ਰੱਥ ਦੇ ਸਵਰੂਪ ਦਰਸ਼ਨ ਦੇ ਕੀਤੇ। ਉਨ੍ਹਾਂ ਇੱਥੇ ਸ਼ੀਸ਼ ਨਵਾਇਆ ਅਤੇ ਹੱਥ ਜੋੜ ਕੇ ਦੇਸ਼ ਤੇ ਸੂਬੇ ਦੀ ਸੁੱਖ ਤੇ ਖੁਸ਼ਹਾਲੀ ਦੀ ਕਾਮਨਾ ਕੀਤੀ। ਇਸ ਦੇ ਬਾਅਦ ਉਨ੍ਹਾਂ ਨੇ ਭਗਵਾਨ ਜਗਨਨਾਥ, ਬਲਰਾਮ ਅਤੇ ਸੁਭਦਰਾ ਦੀ ਮੂਰਤੀ ਦੇ ਅੱਗੇ ਨਮਨ ਕੀਤਾ। ਉਨ੍ਹਾਂ ਨੇ ਪੈਵੇਲਿਅਨ ਦੀ ਸ੧ਾਵਟ ਤੇ ਇੱਥੇ ਪ੍ਰਦਰਸ਼ਿਤ ਉੜੀਸਾ ਦੇ ਸਟਾਲ ਦਾ ਵੀ ਅਵਲੋਕਨ ਕੀਤਾ।ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਕੈਬੀਨੇਟ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਹਰਿਆਣਾ ਪੈਵੇਲਿਅਨ ਦਾ ਦੌਰਾ ਕੀਤਾ। ਇੱਥੇ ਉਨ੍ਹਾਂ ਨੇ ਹਰਿਆਣਵੀਂ ਪੱਗੜੀ ਬੰਧਵਾਈ ਅਤੇ ਪੈਵੇਲਿਅਨ ਦੀ ਸਾਜ-ਸਜਾਵਟ ਦੀ ਵੀ ਸ਼ਲਾਘਾ ਕੀਤੀ।

ਇਹ ਵੀ ਪੜ੍ਹੋ  10,000 ਰੁਪਏ ਰਿਸ਼ਵਤ ਲੈੰਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

ਇਸ ਦੇ ਬਾਅਦ ਉਨ੍ਹਾਂ ਨੇ ਹਰਿਆਣਾ ਆਪਣਾ ਘਰ ਪੈਵੇਲਿਅਨ ਦਾ ਅਵਲੋਕਨ ਕੀਤਾ। ਉਨ੍ਹਾਂ ਨੇ ਮੱਧ ਪ੍ਰਦੇਸ਼ ਦੇ ਪੈਵੇਲਿਅਨ ਦਾ ਵੀ ਦੌਰਾ ਕੀਤਾ। ਉਨ੍ਹਾਂ ਨੇ ਇੱਥੇ ਪ੍ਰਦਰਸ਼ਨੀਆਂ ਦਾ ਅਵਲੋਕਨ ਕੀਤਾ ਅਤੇ ਮੱਧ ਪ੍ਰਦੇਸ਼ ਵਿਚ ਕੁਨੋ ਨੈਸ਼ਨਲ ਪਾਰਕ ਵਿੱਚ ਲਿਆਈ ਗਏ ਚੀਚਿਆਂ ਦੀ ਝਾਂਕੀ ਦੀ ਸ਼ਲਾਘਾ ਕੀਤੀ।ਕੇਂਦਰੀ ਮੰਤਰੀ ਨੇ ਸੂਰਜਕੁੰਡ ਮੇਲੇ ਨੂੰ ਦੇਖ ਕੇ ਇੱਥੇ ਦੇ ਇੰਤਜਾਮ ਅਤੇ ਵਿਵਸਥਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਹਰਿਆਣਾ ਸਰਕਾਰ ਨੈ ਬੇਹੱਦ ਸੁੰਦਰ ਵਿਵਸਥਾ ਕੀਤੀ ਹੈ। ਇਹ ਮੇਲਾ ਕਲਾ ਅਤੇ ਸਭਿਆਚਾਰ ਦਾ ਵਿਲੱਖਣ ਸੰਗਮ ਹੈ। ਇਸ ਤਰ੍ਹਾਂ ਦੇ ਪ੍ਰਬੰਧ ਆਉਣ ਵਾਲੀ ਨੌਜੁਆਨ ਪੀੜੀ ਨੂੰ ਸਾਡੇ ਸਭਿਆਚਾਰ ਨਾਲ ਰੁਬਰੂ ਹੋਣ ਦਾ ਮੌਕਾ ਦਿੰਦੇ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਰਿਜ਼ਨਲ ਸੈਂਟਰ ਬਠਿੰਡਾ ਦੀ MA (Eng) ਦੀ ਵਿਦਿਆਰਥਣ ਨੂੰ 41ਵੇਂ ਕਨਵੋਕੇਸ਼ਨ ‘ਤੇ ਮਿਲਿਆ ਗੋਲਡ ਮੈਡਲ

Bathinda News: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ 41ਵੇਂ ਕਨਵੋਕੇਸ਼ਨ 'ਤੇ...

ਅੰਮ੍ਰਿਤਸਰ ਵਿੱਚ ਨੌਜਵਾਨ ਦਾ ਗੋਲੀਆਂ ਮਾਰ ਕੇ ਕ+ਤ+ਲ

Amritsar News:ਬੀਤੀ ਰਾਤ ਜਿਲਾ ਅੰਮ੍ਰਿਤਸਰ ਦੇ ਪਿੰਡ ਭੁੱਲਰ ਵਿੱਚ...

SSD Girls College ਵੱਲੋਂ ਸਿਹਤ ਸੰਬੰਧੀ ਮੁੱਦਿਆਂ ‘ਤੇ ਇੱਕ ਵਿਸ਼ੇਸ਼ ਗਿਆਨ ਲੈਕਚਰ ਦਾ ਆਯੋਜਨ

Bathinda News: SSD Girls College ਵੱਲੋਂ ਪ੍ਰਿੰਸੀਪਲ ਡਾ. ਨੀਰੂ...

Punjab Police ਨੂੰ ਮਿਲੀ ਵੱਡੀ ਸਫ਼ਲਤਾ; 4 ਹੈਂਡ ਗ੍ਰਨੇਡ ਅਤੇ 2 ਵਿਦੇਸ਼ੀ ਪਿਸਤੌਲਾਂ ਸਮੇਤ 1 ਕਾਬੂ

👉ਚੰਡੀਗੜ੍ਹ ਭਾਜਪਾ ਦਫ਼ਤਰ 'ਤੇ ਹੋਏ ਗ੍ਰਨੇਡ ਹਮਲੇ ਦੇ ਨਾਲ...