ਚੰਡੀਗੜ੍ਹ, 5 ਸਤੰਬਰ: ਉੱਤਰੀ ਭਾਰਤ ਦੀ ਨਾਮਵਰ ਵਿਦਿਅਕ ਸੰਸਥਾਵਾਂ ਮੰਨੀ ਜਾਂਦੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ’ਚ ਅੱਜ ਹੋਈਆਂ ਵਿਦਿਆਰਥੀ ਕੌਂਸਲ ਦੀਆਂ ਸਲਾਨਾ ਚੋਣਾਂ ਦੇ ਵਿਚ ਅਜਾਦ ਉਮੀਦਵਾਰ ਵਜੋਂ ਅਨੁਰਾਗ ਦਲਾਲ ਪ੍ਰਧਾਨ ਦੀ ਚੋਣ ਜਿੱਤਣ ਵਿਚ ਸਫ਼ਲ ਰਹੇ ਹਨ। ਉਨ੍ਹਾਂ ਸਖ਼ਤ ਮੁਕਾਬਲੇ ਵਿਚ ਆਮ ਆਦਮੀ ਪਾਰਟੀ ਦੇ ਵਿਦਿਆਰਥੀ ਵਿੰਗ ਪ੍ਰਿੰਸ ਚੌਧਰੀ ਨੂੰ ਹਰਾਇਆ। ਚੋਣ ਨਤੀਜਿਆਂ ਦੇ ਮੁਤਾਬਕ ਅਨੁਰਾਗ ਦਲਾਲ ਨੂੰ 3434, ਪ੍ਰਿੰਸ ਚੌਧਰੀ ਨੂੰ 3129, ਏਵੀਪੀਬੀ ਦੀ ਅਰਪਿਤਾ ਮਲਿਕ ਨੂੰ 1114 ਅਤੇ ਐਨਐਸਯੂਆਈ ਦੇ ਰਾਹੁਲ ਨੈਨ ਨੂੰ ਸਿਰਫ਼ 497 ਵੋਟਾਂ ਹੀ ਮਿਲੀਆਂ। ਹਾਲਾਂਕਿ ਉਪ ਪ੍ਰਧਾਨ ਦੀ ਚੋਣ ਵਿਚ ਐਨਐਸਯੂਆਈ ਦੇ ਅਰਚਿਤ ਗਰਗ ਜਿੱਤ ਪ੍ਰਾਪਤ ਕਰਨ ਵਿਚ ਸਫ਼ਲ ਰਹੇ।
ਰਾਜਸਥਾਨ ਪੁਲਿਸ ’ਚ ਔਰਤਾਂ ਲਈ 33 ਫ਼ੀਸਦੀ ਹੋਇਆ ਰਾਖਵਾਂਕਰਨ
ਜਦੋਂਕਿ ਸੈਕਟਰੀ ਦੇ ਵਿਚ ਇਨਸੋ ਦੇ ਵਿਨੀਤ ਪਾਲ ਅਤੇ ਜੁਆਇੰਟ ਸੈਕਟਰੀ ਦੀ ਪੋਸਟ ਲਈ ਏਵੀਪੀਬੀ ਜਸਵਿੰਦਰ ਰਾਣਾ ਨੇ ਜਿੱਤ ਪ੍ਰਾਪਤ ਕੀਤੀ ਹੈ। ਗੌਰਤਲਬ ਹੈ ਕਿ ਨਵੇਂ ਬਣੇ ਪ੍ਰਧਾਨ ਅਨੁਰਾਗ ਦਲਾਲ ਅਤੇ ਹੋਰਨਾਂ ਵੱਲੋਂ ਨਿਰੋਲ ਵਿਦਿਆਰਥੀਆਂ ਦੇ ਹਿੱਤਾਂ ਲਈ ਕੁੱਝ ਦਿਨ ਪਹਿਲਾਂ ਹੀ ਡੈਮੋਕਰੇਟਿਕ ਸਟੂਡੈਂਟ ਫਰੰਟ ਬਣਾਇਆ ਸੀ, ਜਿਸ ਵਿਚ ਜਿਆਦਾਤਰ ਐਨਐਸਯੂਆਈ ਦੇ ਅਹੁੱਦੇਦਾਰ ਨਾਲ ਜੁੜੇ ਸਨ। ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਪਹਿਲੀ ਵਾਰ ਪ੍ਰਧਾਨਗੀ ਦੇ ਲਈ ਤਿੰਨ ਲੜਕੀਆਂ ਸਹਿਤ ਕੁੱਲ ਅੱਠ ਉਮੀਦਵਾਰ ਚੋਣ ਮੈਦਾਨ ਵਿਚ ਡਟੇ ਹੋਏ ਸਨ ਤੇ ਇਸ ਵਾਰ ਕੁੱਲ ਵੋਟਾਂ 15,854 ਹਜ਼ਾਰ ਸਨ। ਉਧਰ ਨਵੇਂ ਬਣੇ ਪ੍ਰਧਾਨ ਅਨੁਰਾਗ ਦਲਾਲ ਨੇ ਕਿਹਾ ਕਿ ਉਹ ਸਿਆਸਤ ਦੇ ਨਾਲ ਜੁੜਣ ਦੀ ਬਜਾਏ ਵਿਦਿਆਰਥੀ ਹਿੱਤਾਂ ਲਈ ਡਟਣਗੇ।