ਰਾਜਸਥਾਨ ‘ਚ ਰੇਲਵੇ ਟ੍ਰੈਕ ‘ਤੇ ਹੋਏ ਧਮਾਕੇ ਦੇ ਮਾਮਲੇ ਵਿਚ ਪੰਜਾਬੀ ‘ਮੁੰਡਾ-ਕੁੜੀ’ ਗ੍ਰਿਫਤਾਰ

Date:

spot_img

Gurdaspur News: ਲੰਘੀ 3 ਨਵੰਬਰ ਨੂੰ ਰਾਜਸਥਾਨ ਦੇ ਸ਼੍ਰੀਗੰਗਾਨਗਰ ਵਿੱਚ ਹੋਏ ਰੇਲਵੇ ਟ੍ਰੈਕ ਧਮਾਕੇ ਦੇ ਮਾਮਲੇ ਵਿੱਚ ਰਾਜਸਥਾਨਕ ਪੁਲਿਸ ਨੇ ਇੱਕ ਪੰਜਾਬੀ ‘ਮੁੰਡੇ-ਕੁੜੀ’ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਹਿਚਾਣ ਮਹਿਕਦੀਪ ਕੌਰ (21 ਸਾਲ) ਅਤੇ ਦਵਿੰਦਰ ਸਿੰਘ (23 ਸਾਲ) ਵਜੋਂ ਹੋਈ ਹੈ, ਜੋਕਿ ਗੁਰਦਾਸਪੁਰ ਦੇ ਰਹਿਣ ਵਾਲੇ ਹਨ। ਮੁਢਲੀ ਜਾਂਚ ਮੁਤਾਬਕ ਮੁਲਜਮਾਂ ਦੇ ਪਾਕਿਸਤਾਨੀ ਲਿੰਕ ਵੀ ਸਾਹਮਣੇ ਆਇਆ ਹੈ, ਜਿਸਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਮਹਿਕਦੀਪ ਕੌਰ ਦੇ ਕੋਲੋਂ ਦੋ ਹਥਿਆਰ ਅਤੇ ਧਮਾਕੇ ਬਦਲੇ ਮਿਲੇ 30,000 ਰੁਪਏ ਵੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।

ਇਹ ਵੀ ਪੜ੍ਹੋ 👉Parvinder Singh Jhota ਨਮਿੱਤ ਅੰਤਿਮ ਅਰਦਾਸ ਅੱਜ, ਤਖ਼ਤ ਸਾਹਿਬ ‘ਤੇ ਹੋਵੇਗਾ ਸ਼ਰਧਾਂਜਲੀ ਸਮਾਗਮ

ਜਿਕਰਯੋਗ ਹੈ ਕਿ 3 ਨਵੰਬਰ ਦੀ ਰਾਤ ਕਰੀਬ ਪੌਣੇ ਦਸ ਵਜੇ ਅਨੂਪਗੜ੍ਹ-ਸੂਰਤਗੜ੍ਹ ਰੇਲਵੇ ਲਾਈਨ ‘ਤੇ 48 ਜੀਬੀ-ਬੀ ਪਿੰਡ ਧਮਾਕਾ ਹੋਇਆ ਸੀ, ਜਿਸਦੇ ਨਾਲ ਰੇਲ ਪਟੜੀ ਵਿਚਕਾਰ ਇੱਕ ਵੱਡਾ ਟੋਆ ਪੈ ਗਿਆ ਅਤੇ ਪਟੜੀ ਹੇਠਾਂ ਪਾਏ ਦੋ ਸਲੀਪਰਾਂ ਨੂੰ ਵੀ ਨੁਕਸਾਨ ਪੁੱਜਿਆ। ਗਨੀਮਤ ਇਹ ਰਹੀ ਕਿ ਇਸ ਧਮਾਕੇ ਤੋਂ ਕੁੱਝ ਸਮਾਂ ਪਹਿਲਾਂ ਹੀ ਇੱਥੋਂ ਇੱਕ ਯਾਤਰੀ ਰੇਲਗੱਡੀ ਲੰਘੀ ਸੀ। ਇਸ ਘਟਨਾ ਤੋਂ ਬਾਅਦ ਰਾਜਸਥਾਨ ਅੱਤਵਾਦ ਵਿਰੋਧੀ ਦਸਤੇ (ਏਟੀਐਸ) ਅਤੇ ਸ਼੍ਰੀਗੰਗਾਨਗਰ ਪੁਲਿਸ ਦੀਆਂ ਸਾਂਝੀਆਂ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਗਈ।

ਇਹ ਵੀ ਪੜ੍ਹੋ 👉Bathinda ਵਿੱਚ ਸਾਹ ਲੈਣਾ ਵੀ ਹੋਇਆ ਔਖਾ, AQI ਖ਼ਤਰਨਾਕ ਸ਼੍ਰੇਣੀ ਵਿਚ ਪੁੱਜਿਆ

ਜਾਂਚ ਦੌਰਾਨ ਇਸ ਘਟਨਾ ਵਿਚ ਵਰਤੇ ਇੱਕ ਮੋਟਰਸਾਈਕਲ ਬਾਰੇ ਪਤਾ ਲੱਗਿਆ। ਇਸਤੋਂ ਬਾਅਦ ਪੁਲਿਸ ਨੇ ਮੁਲਜਮਾਂ ਦੇ ਠਹਿਰਾਅ ਵਾਲੇ ਹੋਟਲ ਨੂੰ ਲੱਭਿਆ ਤੇ ਮੁੜ ਪੈੜ੍ਹ ਨੱਪਦੇ ਹੋਏ ਟੀਮ ਗੁਰਦਾਸਪੁਰ ਤੱਕ ਪੁੱਜ ਗਈ, ਜਿੱਥੇ ਸ਼ਨੀਵਾਰ ਦੋਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਸੁਰੱਖਿਆ ਏਜੰਸੀਆਂ ਹੁਣ ਧਮਾਕੇ ਪਿੱਛੇ ਸਾਜ਼ਿਸ਼, ਫੰਡਿੰਗ ਅਤੇ ਨੈੱਟਵਰਕ ਬਾਰੇ ਜਾਣਕਾਰੀ ਇਕੱਠੀ ਕਰ ਰਹੀਆਂ ਹਨ।ਜਾਂਚ ਏਜੰਸੀਆਂ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਕੀ ਮੁਲਜ਼ਮਾਂ ਦਾ ਇਰਾਦਾ ਰੇਲਗੱਡੀ ਨੂੰ ਨਿਸ਼ਾਨਾ ਬਣਾਉਣਾ ਸੀ ਜਾਂ ਸਿਰਫ਼ ਇਲਾਕੇ ਵਿੱਚ ਦਹਿਸ਼ਤ ਫੈਲਾਉਣਾ ਸੀ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img
spot_img

Share post:

Popular

More like this
Related

CM Bhagwant Singh Mann ਨੇ ਧੂਰੀ ਵਿਖੇ ਛਠ ਮਹਾਂਪਰਵ ਦੇ ਜਸ਼ਨਾਂ ਵਿੱਚ ਕੀਤੀ ਸ਼ਿਰਕਤ

👉* ਸਾਡੀ ਸਰਕਾਰ ਵੱਲੋਂ ਪੂਰੇ ਪੰਜਾਬ ਵਿੱਚ ਛਠ ਮਹਾਂਪਰਵ...

ਵੋਟਿੰਗ ਮਸ਼ੀਨਾਂ ਦੀ ਕੀਤੀ ਗਈ ਫਸਟ ਲੈਵਲ ਚੈਕਿੰਗ

Bathinda News: ਪੰਜਾਬ ਰਾਜ ਵਿੱਚ ਵਿਧਾਨ ਸਭਾ ਚੋਣਾਂ-2027 ਦੇ...