ਪੰਜਾਬਣ ਮਾਂ ਦੀ ਕੁੱਖ ’ਚੋਂ ਜਨਮ ਲੈਣ ਵਾਲੇ ਦੀ ਮਾਂ ਬੋਲੀ ਪੰਜਾਬੀ ਹੀ ਹੁੰਦੀ ਹੈ:ਮਨਜੀਤ ਪੁਰੀ

0
50
+1

👉ਵਿੱਦਿਅਕ ਅਦਾਰਿਆਂ ਵਿੱਚ ਪੰਜਾਬੀ ਬੋਲਣ ’ਤੇ ਪਾਬੰਦੀ ਦੁਖਦਾਇਕ:ਡੀ.ਪੀ.ਆਰ.ਓ.
Kotkapura News:ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਇਕਾਈ ਕੋਟਕਪੂਰਾ ਵਲੋਂ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਸੈਮੀਨਾਰ ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀ. ਸੈਕੰ. ਸਕੂਲ ਕੋਟਕਪੂਰਾ ਵਿਖੇ ਕਰਵਾਇਆ ਗਿਆ। ਮੁੱਖ ਵਕਤਾ ਵਜੋਂ ਪੁੱਜੇ ਮਨਜੀਤ ਪੁਰੀ ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਆਖਿਆ ਕਿ ਮਾਂ ਬੋਲੀ ਪੰਜਾਬੀ ਲਈ ਹਰ ਇਕ ਬਸ਼ਿੰਦੇ ਨੂੰ ਬਣਦੀ ਜਿੰਮੇਵਾਰੀ ਨਿਭਾਉਣ ਦੀ ਲੋੜ ਹੈ। ਉਹਨਾਂ ਦੱਸਿਆ ਕਿ ਅੰਗਰੇਜੀ, ਹਿੰਦੀ, ਉਰਦੂ ਸਮੇਤ ਹਰ ਤਰਾਂ ਦੀਆਂ ਭਾਸ਼ਾਵਾਂ ਦਾ ਗਿਆਨ ਉਹੀ ਵਿਅਕਤੀ ਹਾਸਲ ਕਰ ਸਕਦਾ ਹੈ, ਜੋ ਪਹਿਲਾਂ ਆਪਣੀ ਮਾਂ ਬੋਲੀ ਵਿੱਚ ਪੂਰੀ ਤਰਾਂ ਪ੍ਰਪੱਕ ਹੋਵੇ, ਕਿਉਂਕਿ ਆਪਣੀ ਮਾਂ ਬੋਲੀ ਨੂੰ ਵਿਸਾਰ ਕੇ ਕੋਈ ਵੀ ਪੰਜਾਬੀ ਹੋਰ ਭਾਸ਼ਾ ਵਿੱਚ ਸਫਲਤਾ ਪ੍ਰਾਪਤ ਨਹੀਂ ਸਕਦਾ। ਉਹਨਾਂ ਹੈਰਾਨੀ ਪ੍ਰਗਟਾਈ ਕਿ ਭਾਵੇਂ ਮਾਂ ਬੋਲੀ ਪੰਜਾਬੀ ਦੇ ਦੋਖੀਆਂ ਦੀ ਗਿਣਤੀ ਹਜਾਰਾਂ ਨਹੀਂ, ਬਲਕਿ ਲੱਖਾਂ ਵਿੱਚ ਹੈ ਪਰ ਸਭ ਤੋਂ ਵੱਧ ਦੁੱਖ ਦੀ ਗੱਲ ਇਹ ਹੈ ਕਿ ਸਾਡੇ ਆਪਣਿਆਂ ਨੇ ਹੀ ਸਭ ਤੋਂ ਵੱਧ ਮਾਂ ਬੋਲੀ ਨੂੰ ਢਾਹ ਲਾਈ ਹੈ। ਉਹਨਾਂ ਦਾਅਵਾ ਕੀਤਾ ਕਿ ਜੇਕਰ ਸਾਡੀ ਨਵੀਂ ਪੀੜ੍ਹੀ ਅਸਲ ਲਫ਼ਜ ਹੀ ਭੁੱਲ ਗਈ ਤਾਂ ਇਸ ਲਈ ਸਭ ਤੋਂ ਵੱਧ ਜਿੰਮੇਵਾਰ ਅਸੀਂ ਖੁਦ ਹੋਵਾਂਗੇ।

ਇਹ ਵੀ ਪੜ੍ਹੋ  ਸਰਕਾਰੀ ਹਾਈ ਸਕੂਲ ਬਾਂਡੀਵਾਲਾ ਦੇ ਵਿਦਿਆਰਥੀ ਜੈਵੀਰ ਸਹਾਰਨ ਨੇ RIMC ਦੀ ਪ੍ਰੀਖਿਆ ਪਾਸ ਕਰਕੇ ਇਤਿਹਾਸ ਰਚਿਆ

ਉਹਨਾ ਆਖਿਆ ਕਿ ਪੰਜਾਬ ਦੇ ਕਈ ਪਿੰਡਾਂ, ਸ਼ਹਿਰਾਂ, ਕਸਬਿਆਂ ਆਦਿ ਵਿਚ ਸਥਿੱਤ ਵਿੱਦਿਅਕ ਅਦਾਰਿਆਂ ਵਿੱਚ ਪੰਜਾਬੀ ਬੋਲਣ ’ਤੇ ਪਾਬੰਦੀ ਜਾਂ ਜੁਰਮਾਨੇ ਲਾਉਣ ਦੀਆਂ ਖਬਰਾਂ ਅਫਸੋਸਨਾਕ, ਦੁਖਦਾਇਕ ਅਤੇ ਨਿੰਦਣਯੋਗ ਹਨ। ਆਪਣੇ ਸੰਬੋਧਨ ਦੌਰਾਨ ਅਮਰੀਕ ਸਿੰਘ ਜਿਲਾ ਲੋਕ ਸੰਪਰਕ ਅਫਸਰ, ਫਿਲਮ ਅਦਾਕਾਰ ਰੰਗ ਹਰਜਿੰਦਰ ਅਤੇ ਪੰਜਾਬੀ ਕਵੀ ਪ੍ਰੀਤ ਜੱਗੀ ਨੇ ਦਾਅਵਾ ਕੀਤਾ ਕਿ ਪੰਜਾਬਣ ਮਾਂ ਦੀ ਕੁੱਖ ਵਿੱਚੋਂ ਜਨਮ ਲੈ ਕੇ ਪਹਿਲਾ ਸ਼ਬਦ ਪੰਜਾਬੀ ਵਿੱਚ ਮਾਂ ਕਹਿਣ ਵਾਲੇ ਹਰ ਪੰਜਾਬੀ ਦੀ ਮਾਂ ਬੋਲੀ ਪੰਜਾਬੀ ਹੈ। ਉਹਨਾਂ ਆਖਿਆ ਕਿ ਜੇਕਰ ਅਸੀਂ ਪੰਜਾਬ ਦੇ ਜੰਮਪਲ ਹੁੰਦਿਆਂ ਵੀ ਕਰੋਪੀ ਨੂੰ ਪ੍ਰਕੋਪ ਅਤੇ ਲੂਣ ਨੂੰ ਨਮਕ ਆਖਣਾ ਹੈ ਤਾਂ ਅਸੀਂ ਪੜ੍ਹੇ-ਲਿਖੇ ਜਾਂ ਮਾਡਰਨ ਹੋਣ ਦਾ ਢੋਂਗ ਕਰਦੇ ਹਾਂ ਤਾਂ ਅਸੀਂ ਵੀ ਪੰਜਾਬ ਦੇ ਦੋਖੀਆਂ ਵਿੱਚ ਸ਼ਾਮਲ ਹਾਂ। ਉਹਨਾਂ ਗੰਡਿਆਂ ਨੂੰ ਪਿਆਜ, ਖੰਡ ਨੂੰ ਚੀਨੀ, ਰੁੱਖ ਨੂੰ ਪੇਡ ਅਤੇ ਛੋਲਿਆਂ ਨੂੰ ਚਣੇ ਵਰਗੇ ਸ਼ਬਦ ਵਰਤਣ ਵਾਲੀਆਂ ਅਨੇਕਾਂ ਉਦਾਹਰਨਾ ਦਿੰਦਿਆਂ ਦੱਸਿਆ ਕਿ ਸਕੂਲਾਂ, ਕਾਲਜਾਂ, ਵਿਦਿਅਕ ਅਦਾਰਿਆਂ, ਧਾਰਮਿਕ ਅਸਥਾਨਾ, ਸਰਕਾਰੀ ਦਫਤਰਾਂ ਅਤੇ ਸੜਕਾਂ ’ਤੇ ਲੱਗੇ ਮੀਲ ਪੱਥਰਾਂ ਉਪਰ ਮਾਂ ਬੋਲੀ ਪੰਜਾਬੀ ਨਾਲ ਹੋ ਰਹੀ ਵਿਤਕਰੇਬਾਜੀ ਨੂੰ ਬਰਦਾਸ਼ਤ ਕਰਨਾ ਔਖਾ ਹੈ।

ਇਹ ਵੀ ਪੜ੍ਹੋ  ਪ੍ਰਤਾਪ ਬਾਜਵਾ ਦੇ ਦਾਅਵੇ ’ਤੇ ਪੰਜਾਬ ਦੀ ਸਿਆਸਤ ਭਖ਼ੀ, ਅਮਨ ਅਰੋੜਾ ਨੇ ਦਿੱਤਾ ਕਰਾਰ ਜਵਾਬ

ਉਹਨਾਂ ਦੱਸਿਆ ਕਿ ਵੱਖ ਵੱਖ ਸਰਕਾਰੀ ਅਦਾਰਿਆਂ ਜਿਵੇਂ ਕਿ ਬੈਂਕ, ਰੇਲਵੇ ਸਟੇਸ਼ਨ, ਡਾਕਖਾਨੇ ਆਦਿਕ ਦਫਤਰਾਂ ਵਿੱਚ ਅਧਿਕਾਰੀ ਤੇ ਕਰਮਚਾਰੀ ਜਿਆਦਾਤਰ ਹਿੰਦੀ ਜਾਂ ਅੰਗਰੇਜੀ ਨੂੰ ਤਰਜੀਹ ਦਿੰਦੇ ਹਨ ਤੇ ਜਾਂ ਮਾਂ ਬੋਲੀ ਪੰਜਾਬੀ ਦਾ ਮਿਲਗੋਭਾ ਕਰ ਦਿੰਦੇ ਹਨ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਪਿ੍ੰਸੀਪਲ ਪ੍ਰਭਜੋਤ ਸਿੰਘ ਸਮੇਤ ਮੁੱਖ ਮਹਿਮਾਨ ਡਾ ਮਨਜੀਤ ਸਿੰਘ ਢਿੱਲੋਂ ਅਤੇ ਵਿਸ਼ੇਸ਼ ਮਹਿਮਾਨ ਬਲਜੀਤ ਸਿੰਘ ਖੀਵਾ ਨੇ ਯੂਨੀਅਨ ਦੇ ਪ੍ਰਧਾਨ ਹਰਪ੍ਰੀਤ ਸਿੰਘ ਚਾਨਾ ਅਤੇ ਚੇਅਰਮੈਨ ਗੁਰਿੰਦਰ ਸਿੰਘ ਮਹਿੰਦੀਰੱਤਾ ਦੀ ਅਗਵਾਈ ਵਾਲੀ ਟੀਮ ਵਲੋਂ ਕੀਤੇ ਗਏ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ। ਉਹਨਾਂ ਦੱਸਿਆ ਕਿ ਸਮਾਗਮ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਪੀ.ਆਰ.ਓ. ਮਨਪ੍ਰੀਤ ਸਿੰਘ ਮਨੀ ਧਾਲੀਵਾਲ, ਓਮਕਾਰ ਗੋਇਲ, ਜਸਵੰਤ ਸਿੰਘ ਪੁਰਬਾ, ਕੇਵਲ ਕਿ੍ਸ਼ਨ ਮਿੱਤਲ, ਰਣਜੋਧ ਸਿੰਘ ਕੈਨੇਡਾ, ਨਰਿੰਦਰ ਬੈੜ, ਮੇਘ ਰਾਜ, ਮੋਹਰ ਗਿੱਲ, ਗੁਰਵਿੰਦਰ ਸਿੰਘ ਜਲਾਲੇਆਣਾ, ਪ੍ਰੇਮ ਚਾਵਲਾ, ਕੁਲਵੰਤ ਸਿੰਘ ਚਾਨੀ, ਮਾ ਸੋਮਨਾਥ ਅਰੋੜਾ, ਰਾਜਨ ਜੈਨ ਆਦਿ ਸਮੇਤ ਇਲਾਕੇ ਦੇ ਪੱਤਰਕਾਰਾਂ ਅਤੇ ਹੋਰ ਸ਼ਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

+1

LEAVE A REPLY

Please enter your comment!
Please enter your name here