ਪੰਜਾਬੀ ਗਾਇਕ ਤੇ ਐਕਟਰ Diljit dosanjh ਦਾ ਜੈਪੁਰ ਦੇ ਸ਼ਾਹੀ ਘਰਾਣੇ ਵੱਲੋਂ ‘ਸ਼ਾਹੀ’ ਸਵਾਗਤ

0
107
+3

ਜੈਪੁਰ, 3 ਨਵੰਬਰ: ਪੰਜਾਬੀ ਗਾਇਕ ਤੇ ਐਕਟਰ ਦਿਲਜੀਤ ਦੋਸਾਂਝ ਵੱਲੋਂ ਗਾਇਕੀ ਦੇ ਖੇਤਰ ਵਿਚ ਸਥਾਪਤ ਕੀਤੇ ਜਾ ਰਹੇ ਨਵੇਂ ਕੀਰਤੀਮਾਨ ਹਰ ਪੰਜਾਬੀ ਦਾ ਸਿਰ ਉੱਚਾ ਕਰ ਰਹੇ ਹਨ। ਪਹਿਲਾਂ ਅੰਬਾਨੀਆਂ ਦੇ ਮੁੰਡੇ ਦੇ ਵਿਆਹ ਵਿਚ ਪ੍ਰੋਗਰਾਮ ਕਰਕੇ ਚਰਚਾ ਵਿਚ ਆਏ ਦਿਲਜੀਤ ਦੋਸਾਂਝ ਵੱਲੋਂ ਹੁਣ ਦੇਸ ਭਰ ਵਿਚ ਵੱਡੇ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਜਿਸਦੇ ਤਹਿਤ ਕੁੱਝ ਦਿਨ ਪਹਿਲਾਂ ਦਿੱਲੀ ਤੇ ਹੁਣ ਜੈਪੁਰ ਦੇ ਵਿਚ ਆਯੋਜਿਤ ਇਸ ਪ੍ਰੋਗਰਾਮ ਵਿਚ ਲੱਖਾਂ ਦੀ ਤਾਦਾਦ ਵਿਚ ਲੋਕ ਇਸ ਸਰਦਾਰ ਗਾਇਕ ਨੂੰ ਸੁਣਨ ਲਈ ਪੁੱਜੇ ਹਨ।

ਇਹ ਵੀ ਪੜ੍ਹੋ:ਦੀਵਾਲੀ ਮੌਕੇ ਪੁਲਿਸ ਮੁਲਾਜਮਾਂ ਨੂੰ ਮਹਿੰਗੇ ਪਏ ‘ਮੁਫ਼ਤ’ ਦੇ ਪਟਾਕੇ ਚਲਾਉਣੇ, ਕੀਤੇ ਲਾਈਨ ਹਾਜ਼ਰ, ਦੇਖੋ ਵੀਡੀਓ

ਪ੍ਰੰਤੂ ਇਸਤੋਂ ਪਹਿਲਾਂ ਜੈਪੁਰ ਦੇ ਸ਼ਾਹੀ ਘਰਾਣੇ ਵੱਲੋਂ ਉਸਨੂੰ ਆਪਣੈ ਘਰੇ ਸੱਦ ਕੇ ਦਿੱਤੇ ਮਾਣ-ਸਨਮਾਣ ਤੇ ਕੀਤੇ ਸ਼ਾਹੀ ਸਵਾਗਤ ਦੀਆਂ ਧੁੰਮਾਂ ਸ਼ੋਸਲ ਮੀਡੀਆ ’ਤੇ ਪਈਆਂ ਹੋਈਆਂ ਹਨ। ਜਾਣਕਾਰੀ ਮੁਤਾਬਕ ਰਾਜਸਥਾਨ ਦੇ ਕਿਸੇ ਸਮੇਂ ਸ਼ਕਤੀਸ਼ਾਲੀ ਰਾਜ ਘਰਾਣਾ ਰਹੇ ਜੈਪੁਰ ਦੇ ਸ਼ਾਹੀ ਪ੍ਰਵਾਰ ਦੀ ਮੌਜੂਦਾ ਵਾਰਸ ਤੇ ਰਾਜਸਥਾਨ ਦੀ ਡਿਪਟੀ ਮੁੱਖ ਮੰਤਰੀ ਰਾਜਕੁਮਾਰੀ ਦੀਆ ਕੁਮਾਰੀ ਵੱਲੋਂ ਦਿਲਜੀਤ ਅਤੇ ਉਸਦੀ ਪੂਰੀ ਟੀਮ ਨੂੰ ਆਪਣੇ ਘਰ ਸੱਦਾ ਦਿੱਤਾ ਗਿਆ। ਇਕੱਲਾ ਸੱਦਾ ਹੀ ਨਹੀਂ, ਬਲਕਿ ਉਸਦੀ ਆਮਦ ’ਤੇ ਸਵਾਗਤ ਵੀ ਪੁਰਾਣੇ ਸ਼ਾਹੀ ਰਾਜੇ-ਮਹਾਰਾਜ਼ੇ ਦੀ ਤਰ੍ਹਾਂ ਕੀਤਾ ਗਿਆ

ਇਹ ਵੀ ਪੜ੍ਹੋ:ਜਲੰਧਰ ’ਚ ਗੋ+ਲੀਆਂ ਮਾਰ ਕੇ ਕੀਤਾ ਨੌਜਵਾਨ ਦਾ ਕ.ਤਲ, ਮੁਲਜਮਾਂ ਨੂੂੰ ਫ਼ੜਣ ਲਈ ਪ੍ਰਵਾਰ ਨੇ ਦਿੱਤਾ ਧਰਨਾ

ਹਾਥੀ ਘੋੜਿਆ ਅਤੇ ਊੁਠਾ ਦੇ ਕਾਫ਼ਲੇ ਵਿਚ ਸ਼ਜੀ ਸ਼ਾਹੀ ਬੱਘੀ ’ਤੇ ਬਿਠਾ ਕੇ ਮਹਿਲਾਂ ਅੰਦਰ ਲਿਆਂਦਾ ਗਿਆ। ਇਸਤੋਂ ਬਾਅਦ ਉਸਨੂੰ ਮਹਿਲ ਦੇ ਹਰ ਮਹੱਤਵਪੂਰਨ ਸਥਾਨ ਤੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਸ਼ਾਹੀ ਪ੍ਰਵਾਰ ਦੇ ਮੈਂਬਰਾਂ ਵੱਲੋਂ ਵੀ ਪੰਜਾਬ ਗਾਇਕ ਦੇ ਨਾਲ ਫ਼ੋਟੋਆਂ ਖਿਚਵਾਈਆਂ ਗਈਆਂ ਤੇ ਰਾਤ ਦਾ ਖਾਣਾ ਮਿਲ ਕੇ ਖ਼ਾਧਾ ਗਿਆ। ਦਿਲਜੀਤ ਦੋਸ਼ਾਂਝ ਨੇ ਵੀ ਆਪਣੇ ਇਸ ਸ਼ਾਹੀ ਸਵਾਗਤ ਬਦਲੇ ਧੰਨਵਾਦ ਕਰਦਿਆਂ ਇੱਕ ਵੀਡੀਓ ਸੋਸਲ ਮੀਡੀਆ ਉਪਰ ਪਾਈ ਗਈ ਹੈ, ਜਿਸਨੂੰ ਲੱਖਾਂ ਲੋਕ ਪਸੰਦ ਕਰ ਰਹੇ ਹਨ।

 

+3

LEAVE A REPLY

Please enter your comment!
Please enter your name here