Punjabi singer Rajveer Jawanda ਦਾ ਅੱਜ ਜੱਦੀ ਪਿੰਡ ‘ਚ ਹੋਵੇਗਾ ਅੰਤਿਮ ਸੰਸਕਾਰ

Date:

spot_img

Jagraon News: Punjabi singer Rajveer Jawanda; ਬੀਤੇ ਕੱਲ ਮੋਹਾਲੀ ਦੇ ਫ਼ੋਰਟਿਸ ਹਸਪਤਾਲ ਵਿਚ ਦਮ ਤੋੜਣ ਵਾਲੇ ਪੰਜਾਬੀ ਗਾਇਕੀ ਦੇ ਚਮਕਦੇ ਸਿਤਾਰੇ ਰਾਜਵੀਰ ਜਾਵੰਦਾ (35 ਸਾਲ) ਦਾ ਅੰਤਿਮ ਸੰਸਕਾਰ ਅੱਜ ਵੀਰਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਪੋਨਾ(ਨੇੜੇ ਜਗਰਾਓ) ਵਿਖੇ ਦੁਪਿਹਰ 12 ਵਜੇਂ ਅੰਤਿਮ ਸੰਸਕਾਰ ਕੀਤਾ ਜਾਵੇਗਾ।ਗਾਇਕ ਦੀ ਮ੍ਰਿਤਕ ਦੇਹ ਬੀਤੀ ਦੇਰ ਸ਼ਾਮ ਪਿੰਡ ਪਹੁੰਚ ਚੁੱਕੀ ਹੈ। ਜਿਸਤੋਂ ਬਾਅਦ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਮੁਕੰਮਲ ਕਰ ਚੁੱਕੀਆਂ ਹਨ। ਅੰਤਿਮ ਸੰਸਕਾਰ ਵਿਚ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਆਗੂਆਂ, ਸਾਥੀ ਗਾਇਕਾਂ, ਫ਼ਿਲਮੀ ਅਦਾਕਾਰਾਂ ਸਹਿਤ ਹਰ ਵਰਗ ਦੇ ਲੋਕਾਂ ਦੇ ਪੁੱਜਣ ਦੀ ਉਮੀਦ ਹੈ।

ਇਹ ਵੀ ਪੜ੍ਹੋ ‘Roshan Punjab’; ਪੰਜਾਬ ਨੂੰ ਦੇਸ਼ ਦਾ ਪਹਿਲਾ ਬਿਜਲੀ ਕੱਟ-ਮੁਕਤ ਸੂਬਾ ਬਣਾਉਣ ਲਈ ‘ਰੌਸ਼ਨ ਪੰਜਾਬ’ ਪ੍ਰਾਜੈਕਟ ਦੀ ਸ਼ੁਰੂਆਤ

ਇਸ ਨੌਜਵਾਨ ਗਾਇਕ ਦੀ ਮੌਤ ਕਾਰਨ ਜਿੱਥੇ ਪਿੰਡ ਪੋਨਾ ਦੀਆਂ ਗਲੀਆਂ ਉਦਾਸ ਹਨ, ਉਥੇ ਹਰ ਪਿੰਡ ਵਾਸੀ ਦੀ ਅੱਖ ਵੀ ਨਮ ਹੈ। ਇਸਤੋਂ ਇਲਾਵਾ ਪਿਛਲੇ 12 ਦਿਨਾਂ ਤੋਂ ਗਾਇਕ ਨੂੰ ਚਾਹੁਣ ਵਾਲੇ ਪ੍ਰਸੰਸਕਾਂ ਨੂੰ ਲੱਖਾਂ-ਕਰੋੜਾਂ ਲੋਕਾਂ ਵੱਲੋਂ ਦੂਆਵਾਂ ਕੀਤੀਆਂ ਗਈਆਂ ਸਨ। ਇਸ ਦਰਸ਼ਨੀ ਨੌਜਵਾਨ ਤੇ ਸੁਰੀਲੀ ਅਵਾਜ਼ ਦੇ ਮਾਲਕ ਇਸ ਗਾਇਕ ਦੇ ਮੋਟਰਸਾਈਕਲ ਦਾ 27 ਸਤੰਬਰ 2025 ਨੂੰ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਬੱਦੀ ਨੇੜੇ ਹਾਦਸਾਗ੍ਰਸਤ ਹੋ ਗਿਆ ਸੀ। ਜਿਸਤੋਂ ਬਾਅਦ ਉਹ ਲਗਾਤਾਰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਉਹ ਆਪਣੇ ਪਿੱਛੇ ਮਾਂ, ਪਤਨੀ, ਪੁੱਤਰ ਤੇ ਧੀ ਤੋਂ ਇਲਾਵਾ ਭੈਣ ਨੂੰ ਛੱਡ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

spot_img
spot_img
spot_img

Share post:

Popular

More like this
Related

ਦਿੱਲੀ ਹਾਰਟ ਹਸਪਤਾਲ ਨੇ ਲੋੜਵੰਦ ਬੱਚਿਆਂ ਨਾਲ ਮਨਾਈ ਦੀਵਾਲੀ

Bathinda News: ਦਿੱਲੀ ਹਾਰਟ ਇੰਸਟੀਚਿਊਟ ਐਂਡ ਮਲਟੀਸਪੈਸ਼ਲਿਟੀ ਹਸਪਤਾਲ, ਬਠਿੰਡਾ...