Punjabi singer Shubh ਬਣੇ UNFCCC ਦੇ ਡਿਜੀਟਲ ਕਲਾਈਮੇਟ ਦੇ ਗਲੋਬਲ ਅੰਬੈਸਡਰ

0
30

ਨਵੀਂ ਦਿੱਲੀ, 21 ਨਵੰਬਰ: Punjabi Singer Shubh: ਛੋਟੀ ਉਮਰੇ ਹੀ ਪੂਰੀ ਦੁਨੀਆ ’ਚ ਵੱਡਾ ਨਾਮਣਾ ਖੱਟਣ ਵਾਲੇ ਪੰਜਾਬੀ ਰੈਪਰ-ਗਾਇਕ ਸ਼ੁਭ ਦੇ ਹਿੱਸੇ ਇੱਕ ਹੋਰ ਮਾਣ ਆਇਆ ਹੈ। ਉਸਨੂੰ ਸੰਯੁਕਤ ਰਾਸਟਰ ਦੇ ਵੱਲੋਂ ਕਲਾਈਮੇਟ ਐਡਵੋਕੇਸੀ ਲਈ ਆਪਣਾ ਗਲੋਬਲ ਅੰਬੈਸਡਰ ਬਣਾਇਆ ਹੈ। ਇਹ ਮਾਣ ਹਾਸਲ ਕਰਕੇ ਰੈਪਰ-ਗਾਇਕ ਸੁਭ ਨੇ ਇਤਿਹਾਸ ਰਚਿਆ ਹੈ। ਉਹ ਪਹਿਲਾ ਭਾਰਤੀ ਗਾਇਕ ਹੈ, ਜਿਸਨੂੰ ਇਹ ਜਿੰਮੇਵਾਰੀ ਦਿੱਤੀ ਗਈ ਹੈ। ਸ਼ੁਭ ਨੂੰ ਇਹ ਜਿੰਮੇਵਾਰੀ 29ਵੇਂ ਸੰਯੁਕਤ ਰਾਸ਼ਟਰ ਫਰੇਮਵਰਕ ਕਨਵੈਨਸ਼ਨ ਆਨ ਕਲਾਈਮੇਟ ਚੇਂਜ (UNFCCC) ਵਿੱਚ ਦਿੱਤੀ ਗਈ ਸੀ, ਜਿਸਨੂੰ COP29 ਵੀ ਕਿਹਾ ਜਾਂਦਾ ਹੈ।

ਇਹ ਵੀ ਪੜ੍ਹੋ Gautam Adani case: ਅਮਰੀਕੀ ਏਜੰਸੀ ਦੀ ਜਾਂਚ ਤੋਂ ਬਾਅਦ ਵਿਰੋਧੀ ਧਿਰਾਂ ਨੇ ਅਡਾਨੀ ਦੀ ਗ੍ਰਿਫਤਾਰੀ ਮੰਗੀ

UNFCCC ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ‘‘ ਗਾਇਕ ਸ਼ੁਭ ਦੀ ਵਿਸ਼ਵਵਿਆਪੀ ਪਹੁੰਚ ਜਲਵਾਯੂ ਪਰਿਵਰਤਨ ਬਾਰੇ ਜਾਗਰੂਕਤਾ ਵਧਾਉਣ ਲਈ ਬਹੁਤ ਸਹਾਇਕ ਸਾਬਤ ਹੋਵੇਗੀ। ’’ ਉਧਰ ਇਹ ਜਿੰਮੇਵਾਰੀ ਮਿਲਣ ’ਤੇ 27 ਸਾਲਾ ਗਾਇਕ ਸ਼ੁਭ ਨੇ ਆਪਣਾ ਪਹਿਲਾ ਪ੍ਰਤੀਕ੍ਰਮ ਦਿੰਦਿਆਂ ਕਿਹਾ ਹੈ, ‘‘ਉਸਨੂੰ ਉਮੀਦ ਹੈ ਕਿ ਉਹ ਜਾਗਰੂਕਤਾ ਪੈਦਾ ਕਰਨ ਅਤੇ ਇੱਕ ਬਿਹਤਰ ਭਵਿੱਖ ਬਣਾਉਣ ਲਈ ਆਪਣੇ ਪਲੇਟਫਾਰਮ ਦੀ ਵਰਤੋਂ ਕਰ ਸਕਦਾ ਹੈ। ’’ ਉਸਨੇ ਅੱਗੇ ਕਿਹਾ ਕਿ ਉਸਨੂੰ ਮਾਣ ਹੈ ਕਿ ਉਹ ਇੱਕ ਅਜਿਹੀ ਲਹਿਰ ਦਾ ਹਿੱਸਾ ਬਣਨ ਜਾ ਰਿਹਾ ਜੋ ਨਾ ਸਿਰਫ਼ ਸਾਡੇ ਸਾਰਿਆਂ ਲਈ, ਬਲਕਿ ਸਾਡੀਆ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਇੱਕ ਬਿਹਤਰ ਭਵਿੱਖ ਸਿਰਜ਼ ਸਕਦੀ ਹੈ।

 

LEAVE A REPLY

Please enter your comment!
Please enter your name here