ਚੰਡੀਗੜ੍ਹ, 4 ਜੂਨ: ਪੰਜਾਬ ਦੇ ਵਿਚ ਇਸ ਵਾਰ ਇਹ ਚੋਣਾਂ ਦਲ-ਬਦਲੂਆਂ ’ਤੇ ਭਾਰੀ ਪਈਆਂ ਹਨ। ਹੁਣ ਤੱਕ ਜਿੱਤਦੇ ਆ ਰਹੇ ਮਹਾਂਰਥੀਆਂ ਨੂੰ ਵੋਟਰਾਂ ਨੇ ਮੂਧੇ-ਮੂਹ ਰੋੜ ਦਿੱਤਾ ਹੈ। ਸੂਬੇ ਵਿਚ ਡੇਢ ਦਰਜ਼ਨ ਦੇ ਕਰੀਬ ਵੱਡੇ ਆਗੂਆਂ ਨੇ ਦਲ-ਬਦਲੀ ਕਰਕੇ ਇਹ ਚੋਣਾਂ ਲੜੀਆਂ ਸਨ ਪ੍ਰੰਤੂ ਇੰਨ੍ਹਾਂ ਵਿਚੋਂ ਸਿਰਫ਼ ਦੋ ਨੂੰ ਛੱਡ ਬਾਕੀ ਸਾਰਿਆਂ ਨੂੰ ਹਾਰ ਦਾ ਮੂੰਹ ਦੇਖਣਾਂ ਪਿਆ ਹੈ। ਇਸਦੇ ਨਾਲ ਇਹ ਗੱਲ ਸਾਫ਼ ਹੋ ਗਈ ਹੈ ਕਿ ਵੋਟਰ ਕਿਸੇ ਵੀ ਲੀਡਰ ਦੀ ਜੇਬ ਵਿਚ ਨਹੀਂ ਹੁੰਦੇ ਹਨ ਤੇ ਲੀਡਰ ਦੀ ਦਲ-ਬਦਲੀ ਕਰਨ ਦੇ ਨਾਲ ਨਹੀਂ ਜਾਂਦੇ ਹਨ। ਜੇਕਰ ਦਲ-ਬਦਲੀ ਦੀ ਗੱਲ ਸ਼ੁਰੂ ਕਰਨੀ ਹੋਵੇ ਤਾਂ ਇੰਨ੍ਹਾਂ ਦਲ-ਬਦਲੂਆਂ ਦਾ ਕੇਂਦਰ ਜਲੰਧਰ ਬਣਦਾ ਨਜ਼ਰ ਆਇਆ। ਜਿੱਥੇ ਆਪ ਦੇ ਸਿਟਿੰਗ ਐਮ.ਪੀ ਸੁਸੀਲ ਰਿੰਕੂ ਨੇ ਪਾਰਟੀ ਦੀ ਟਿਕਟ ਛੱਡ ਕੇ ਭਾਜਪਾ ਵਿਚ ਸਮੂਲੀਅਤ ਕਰ ਲਈ ਪ੍ਰੰਤੂ ਜਿੱਤ ਫ਼ਿਰ ਵੀ ਨਸੀਬ ਨਹੀਂ ਹੋਈ। ਸੁਸੀਲ ਰਿੰਕੂ ਇਸਤੋਂ ਪਹਿਲਾਂ ਵੀ ਕਾਂਗਰਸ ਛੱਡ ਕੇ ਭਾਜਪਾ ਨਾਲ ਆਏ ਸਨ। ਰਿੰਕੂ ਨਾਲ ਤਾਂ ਜੋ ਹੋਣੀ ਸੀ, ਉਹ ਹੋਈ ਪ੍ਰੰਤੂ ਉਸਦੇ ਨਾਲ ਹੀ ਆਪਣੀ ਵਿਧਾਇਕੀ ਛੱਡ ਭਾਜਪਾ ਵਿਚ ਜਾਣ ਵਾਲੇ ਜਲੰਧਰ ਪੱਛਮੀ ਤੋਂ ਆਪ ਵਿਧਾਇਕ ਸ਼ੀਤਲ ਅੰਗਰਾਲ ਨਾਲ ਉਸਤੋਂ ਵੀ ਮਾੜੀ ਹੋਈ।
ਲੋਕ ਸਭਾ ਚੋਣਾਂ ਤੋਂ ਬਾਅਦ ਹੁਣ ਜਿਮਨੀ ਚੋਣਾਂ ਲਈ ਤਿਆਰ ਰਹਿਣ ਪੰਜਾਬੀ
ਇਸੇ ਤਰ੍ਹਾਂ ਜਲੰਧਰ ਤੋਂ ਹੀ ਅਕਾਲੀ ਦਲ ਦੇ ਪਵਨ ਕੁਮਾਰ ਟੀਨੂੰ ਪਾਰਟੀ ਛੱਡ ਕੇ ਆਪ ਦੀ ਟਿਕਟ ਤੋਂ ਚੋਣ ਲੜੇ ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਕੇ.ਪੀ ਅਕਾਲੀ ਦਲ ਦੀ ਤੱਕੜੀ ਵਿਚ ਤੁਲੇ ਪ੍ਰੰਤੂ ਇੰਨ੍ਹਾਂ ਨੂੰ ਵੀ ਦਲ-ਬਦਲੀ ਰਾਸ ਨਹੀਂ ਆਈ। ਜਲੰਧਰ ਤੋਂ ਬਾਅਦ ਜੇਕਰ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਪਾਰਟੀ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਰਵਨੀਤ ਸਿੰਘ ਬਿੱਟੂ ਦੀ ਦਲ-ਬਦਲੀ ’ਤੇ ਪੰਜਾਬ ਵਿਚ ਸਭ ਤੋਂ ਵੱਧ ਬੁਰਾ ਮਨਾਇਆ ਗਿਆ। ਹੁਣ ਤੱਕ ਕਾਂਗਰਸ ਤੋਂ ਇੰਨ੍ਹਾਂ ਕੁੱਝ ਹਾਸਲ ਕਰਨ ਵਾਲੇ ਬਿੱਟੂ ਦੇ ਪੱਲੇ ਹੁਣ ਹਾਰ ਪਈ ਹੈ। ਉਂਝ ਭਾਜਪਾ ਨੇ ਇਕੱਲੇ ਸੁਸੀਲ ਰਿੰਕੂ ਜਾਂ ਰਵਨੀਤ ਬਿੱਟੂ ਨੂੰ ਹੀ ਦਲ-ਬਦਲੀ ਕਰਕੇ ਚੋਣ ਨਹੀਂ ਲੜਾਇਆ, ਬਲਕਿ ਪਟਿਆਲਾ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਵਾਰ ਦੇ ਸਿਆਸੀ ਭਵਿੱਖ ਉੱਤੇ ਸਵਾਲੀਆਂ ਨਿਸ਼ਾਨ ਲਗਾ ਦਿੱਤਾ, ਕਿਉਂਕਿ ਇੱਥੋਂ ਕਾਂਗਰਸ ਵੱਲੋਂ ਸਾਬਕਾ ਕੇਂਦਰੀ ਮੰਤਰੀ ਰਹੀ ਪ੍ਰਨੀਤ ਕੌਰ ਭਾਜਪਾ ਦੀ ਟਿਕਟ ’ਤੇ ਚੋਣ ਲੜ ਕੇ ਹਾਰ ਗਏ ਹਨ।
ਬਠਿੰਡਾ ਸ਼ਹਿਰੀ ਹਲਕੇ ’ਚ ਭਾਜਪਾ ਦੀ ਝੰਡੀ,ਆਪ ਦੂਜੇ ਤੇ ਅਕਾਲੀ ਦਲ ਤੀਜ਼ੇ ਅਤੇ ਕਾਂਗਰਸ ਚੌਥੇ ਸਥਾਨ ‘ਤੇ
ਇਸਤੋਂ ਇਲਾਵਾ ਫ਼ਤਿਹਗੜ੍ਹ ਸਾਹਿਬ ਤੋਂ ਗੇਜਾ ਰਾਮ ਵਾਲਮੀਕੀ, ਫ਼ਿਰੋਜਪੁਰ ਤੋਂ ਰਾਣਾ ਸੋਢੀ,ਸੰਗਰੂਰ ਤੋਂ ਅਰਵਿੰਦ ਖੰਨਾ ਅਜਿਹੇ ਕੁੱਝ ਹੋਰ ਨਾਮ ਹਨ, ਜਿੰਨ੍ਹਾਂ ਵਿਚੋਂ ਕੁੱਝ ਇੱਕ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਪਣੀ ਪਾਰਟੀ ਭਾਜਪਾ ਵਿਚ ਮਰਜ਼ ਕਰਨ ਸਮੇਂ ਨਾਲ ਹੀ ਆਏ ਸਨ, ਨੂੰ ਭਾਜਪਾ ਨੇ ਥਾਲੀ ਵਿਚ ਪਰੋਸ ਕੇ ਸੀਟ ਦਿੱਤੀ ਪ੍ਰੰਤੂ ਪੁੂਰੇ ਪੰਜਾਬ ਵਿਚ ਆਪਣਾ ਖ਼ਾਤਾ ਖੋਲਣ ਵਿਚ ਅਸਫ਼ਲ ਰਹੀ। ਇਸੇ ਤਰ੍ਹਾਂ ਬਠਿੰਡਾ ਤੋਂ ਬਾਦਲਾਂਨੂੰ ਟੱਕਰ ਦੇਣ ਦੇ ਲਈ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਮਲੂਕਾ ਨੂੰ ਬਠਿੰਡਾ ਤੋਂ ਟਿਕਟ ਦਿੱਤੀ। ਦੂਜੇ ਪਾਸੇ ਜੇਕਰ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਦਲ-ਬਦਲੀ ਕਰਵਾਉਣ ਵਿਚ ਇਹ ਵੀ ਪਿੱਛੇ ਨਹੀਂ ਰਹੀ। ਜਲੰਧਰ ਤੋਂ ਕਾਂਗਰਸ ਵਿਚੋਂ ਦਲ-ਬਦਲ ਕਰਵਾ ਕੇ ਲਿਆਂਦੇ ਸੁਸੀਲ ਰਿੰਕੂ ਦੀ ਥਾਂ ਅਕਾਲੀ ਦਲ ਦੇ ਪਵਨ ਟੀਨੂੰ ਨੂੰ ਸਿੰਗਾਰਿਆ ਗਿਆ। ਇਸੇ ਤਰ੍ਹਾਂ ਫ਼ਤਿਹਗੜ੍ਹ ਸਾਹਿਬ ਤੋਂ ਕਾਂਗਰਸ ਵਿਚੋਂ ਆਏ ਗੁਰਪ੍ਰੀਤ ਸਿੰਘ ਜੀ.ਪੀ. ਨੂੰ ਟਿਕਟ ਦਿੱਤੀ ਗਈ।
ਚੋਣ ਰੁਝਾਨ:7ਸੀਟਾਂ ’ਤੇ ਕਾਂਗਰਸ,3 ’ਤੇ ਆਪ ਅਤੇ 2 ਉਪਰ ਅਜਾਦ ਉਮੀਦਵਾਰ ਅੱਗੇ
ਹਾਲਾਂਕਿ ਇਸ ਪਾਰਟੀ ਵੱਲੋਂ ਹੁਸ਼ਿਆਰਪੁਰ ਤੋਂ ਕਾਂਗਰਸ ਦੇ ਮੌਜੂਦਾ ਵਿਧਾਇਕ ਨੂੰ ਆਪਣੇ ਵਿਚ ਸ਼ਾਮਲ ਕਰਕੇ ਦਿੱਤੀ ਟਿਕਟ ਜਰੂਰ ਰਾਸ ਆ ਗਈ ਹੈ ਤੇ ਡਾ ਰਾਜ ਕੁਮਾਰ ਚੱਬੇਵਾਲ ਜਿੱਤ ਪ੍ਰਾਪਤ ਕਰਨ ਵਿਚ ਸਫ਼ਲ ਰਹੇ ਹਨ। ਇਸਤੋਂ ਇਲਾਵਾ ਮੁੱਖ ਵਿਰੋਧੀ ਧਿਰ ਕਾਂਗਰਸ ਪਾਰਟੀ ਵੱਲੋਂ ਵੀ ਪਟਿਆਲਾ ਤੋਂ ਕਿਸੇ ਸਮੇਂ ਆਪ ਵਿਚ ਰਹੇ ਸਾਬਕਾ ਐਮ.ਪੀ ਡਾ ਧਰਮਵੀਰ ਗਾਂਧੀ ’ਤੇ ਦਾਅ ਖੇਡਿਆ ਗਿਆ ਜੋਕਿ ਕਾਮਯਾਬ ਰਿਹਾ। ਜਦੋਂਕਿ ਬਠਿੰਡਾ ਤੋਂ ਕੁੱਝ ਮਹੀਨੇ ਪਹਿਲਾਂ ਅਕਾਲੀ ਦਲ ਵਿਚੋਂ ਆਏ ਜੀਤਮਹਿੰਦਰ ਸਿੱਧੂ ਨੂੰ ਦਿੱਤੀ ਟਿਕਟ ਵੀ ਪਾਰਟੀ ਨੂੰ ਜਿੱਤ ਨਹੀਂ ਦਿਵਾ ਸਕੀ। ਦਲ-ਬਦਲੂਆਂ ਨੂੰ ਪ੍ਰਮੋਟ ਕਰਨ ਦੇ ਮਾਮਲੇ ਵਿਚ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਸ਼੍ਰੋਮਣੀ ਅਕਾਲੀ ਦਲ ਵੀ ਪਿੱਛੇ ਨਹੀਂ ਰਿਹਾ। ਅਕਾਲੀ ਦਲ ਵੱਲੋਂ ਵੀ ਜਲੰਧਰ ਤੋਂ ਪਵਨ ਟੀਨੂੰ ਦੇ ਪਾਰਟੀ ਛੱਡ ਜਾਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਕੇਪੀ ਨੂੰ ਆਪਣੇ ਨਾਲ ਰਲਾ ਕੇ ਟਿਕਟ ਦਿੱਤੀ ਗਈ ਪਰ ਉਹ ਵੀ ਸਫ਼ਲ ਨਹੀਂ ਹੋ ਸਕੇ।
Share the post "ਪੰਜਾਬੀਆਂ ਨੇ ਦਲ-ਬਦਲੂਆਂ ਨੂੰ ਨਹੀਂ ਲਗਾਇਆ ਮੂੰਹ,ਰਾਜ ਕੁਮਾਰ ਚੱਬੇਵਾਲ ਨੂੰ ਛੱਡ ਸਾਰੇ ਹਾਰੇ"