Punjabi Khabarsaar
ਚੰਡੀਗੜ੍ਹ

ਪੰਜਾਬ ਦੀਆਂ ਆਈ.ਟੀ.ਆਈਜ.ਦੀ ਬਦਲੇਗੀ ਨੁਹਾਰ : ਹਰਜੋਤ ਸਿੰਘ ਬੈਂਸ

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਮੈਂਬਰ ਰਾਜ ਸਭਾ ਡਾ. ਵਿਕਰਮ ਜੀਤ ਸਿੰਘ ਸਾਹਨੀ ਨਾਲ ਪੰਜਾਬ ਰਾਜ ਦੀਆਂ ਛੇ ਤਕਨੀਕੀ ਸਿੱਖਿਆ ਸੰਸਥਾਵਾਂ ਨੂੰ ਅਪਨਾਉਣ ਸਬੰਧੀ ਐਮ.ਉ.ਯੂ. ਸਾਈਨ
11 ਕਰੋੜ ਰੁਪਏ ਦੀ ਲਾਗਤ ਨਾਲ ਛੇ ਆਈ.ਟੀ.ਆਈਜ ਬਨਣਗੀਆਂ ਸੈਂਟਰ ਆਫ਼ ਐਕਸੀਲੈਂਸ
ਨਵੰਬਰ ਮਹੀਨੇ ਲਾਂਚ ਕੀਤਾ ਜਾਵੇਗਾ ਲੁਧਿਆਣਾ ਦਾ ਆਈ.ਟੀ.ਆਈ.ਐਕਸੀਲੈਂਸ ਸੈਂਟਰ : ਹਰਜੋਤ ਸਿੰਘ ਬੈਂਸ
ਚੰਡੀਗੜ੍ਹ, 3 ਅਕਤੂਬਰ:ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਉਪਰਾਲੇ ਨਾਲ ਸੂਬੇ ਦੀਆਂ ਛੇ ਆਈ.ਟੀ.ਆਈਜ. ਨੂੰ ਰਾਜ ਸਭਾ ਮੈਂਬਰ ਵਿਕਰਮ ਜੀਤ ਸਿੰਘ ਸਾਹਨੀ ਵਲੋਂ ਅਪਨਾਉਣ ਸਬੰਧੀ ਅੱਜ ਐਮ.ਉ.ਯੂ. ਸਾਈਨ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਦੇ ਨੋਜਵਾਨਾਂ ਨੂੰ ਕਿੱਤਾਮੁਖੀ ਸਿਖਲਾਈ ਦੇਣ ਲਈ ਤਕਨੀਕੀ ਸਿੱਖਿਆ ਵਿਭਾਗ ਵਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ

ਇਹ ਖ਼ਬਰ ਵੀ ਪੜ੍ਹੋ: ਸਿਹਤਯਾਬ ਹੋਣ ਤੋਂ ਬਾਅਦ ਪਹਿਲੀ ਵਾਰ ਆਪਣੇ ਜੱਦੀ ਪਿੰਡ ਪੁੱਜੇ ਭਗਵੰਤ ਮਾਨ

ਪ੍ਰੰਤੂ ਦਿਨੋਂ ਦਿਨ ਤਕਨੀਕੀ ਵਿਕਾਸ ਕਾਰਨ ਸਾਡੀਆਂ ਆਈ.ਟੀ.ਆਈਜ. ਨਵੀਨਤਮ ਸਿੱਖਿਆ ਦੇਣ ਵਿਚ ਕੁਝ ਘਾਟ ਮਹਿਸੂਸ ਹੋ ਰਹੀ ਸੀ ਜਿਸ ਲਈ ਮੈਂ ਵਿਕਰਮਜੀਤ ਸਿੰਘ ਸਾਹਨੀ ਨਾਲ ਤਾਲਮੇਲ ਕਰਕੇ ਉਨ੍ਹਾਂ ਨੂੰ ਕਿਹਾ ਕਿ ਉਹ ਇਸ ਮਾਮਲੇ ਵਿਚ ਸਾਡੀ ਮਦਦ ਕਰਨ ਜਿਸ ਨੂੰ ਸਵੀਕਾਰ ਕਰਦਿਆਂ ਸ੍ਰੀ ਸਾਹਨੀ ਨੇ ਸੂਬੇ ਦੀਆਂ ਛੇ ਆਈ.ਟੀ.ਆਈਜ. ਨੂੰ ਅਪਨਾਉਣ ਸਬੰਧੀ ਅੱਜ ਐਮ.ਉ.ਯੂ.ਸਾਈਨ ਕੀਤਾ ਗਿਆ ਹੈ। ਐਮ.ਉ.ਯੂ ਦੇ ਅਨੁਸਾਰ ਡਾ. ਸਾਹਨੀ ਜਿਨ੍ਹਾਂ ਛੇ ਆਈਂ. ਟੀ.ਆਈ. ਦੇ ਅਪਗ੍ਰੇਡੇਸ਼ਨ ਲਈ 11 ਕਰੋੜ ਰੁਪਏ ਖਰਚ ਕਰਕੇ ਅਪਗ੍ਰੇਡ ਕਰਨਗੇ ਉਨ੍ਹਾਂ ਵਿਚ ਆਈਂ. ਆਈ.ਲੁਧਿਆਣਾ, ਆਈਂ. ਟੀ.ਆਈ. ਪਟਿਆਲਾ, ਆਈਂ. ਟੀ.ਆਈ. ਮਾਣਕਪੁਰ ਸ਼ਰੀਫ਼ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਆਈਂ. ਟੀ.ਆਈ. ਸੁਨਾਮ ਕਰੋੜ, ਅਤੇ ਆਈਂ. ਟੀ.ਆਈ. ਲਾਲੜੂ ਹਨ।ਸ.ਬੈਂਸ ਨੇ ਦੱਸਿਆ ਕਿ ਇਨ੍ਹਾਂ ਆਈਂ. ਟੀ.ਆਈਜ. ਨੂੰ ਸਥਾਨਕ ਉਦਯੋਗਾਂ ਨਾਲ ਜੋੜਿਆ ਜਾਵੇਗਾ ਅਤੇ ਆਈਂ. ਟੀ.ਆਈ. ਵਿਦਿਆਰਥੀਆਂ ਲਈ ਪਲੇਸਮੈਂਟ ਅਤੇ ਅਪ੍ਰੈਂਟਿਸਸ਼ਿਪਾਂ ਲਈ ਇੱਕ ਮਜ਼ਬੂਤ ​​ਉਦਯੋਗ-ਕਨੈਕਟ ਨੂੰ ਯਕੀਨੀ ਬਣਾਇਆ ਜਾਵੇਗਾ।ਕੈਬਨਿਟ ਮੰਤਰੀ ਨੇ ਦੱਸਿਆ ਕਿ ਅਗਾਮੀ ਨਵੰਬਰ ਮਹੀਨੇ ਲੁਧਿਆਣਾ ਦਾ ਆਈ.ਟੀ.ਆਈ.ਐਕਸੀਲੈਂਸ ਸੈਂਟਰ ਲਾਂਚ ਕੀਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ: ਪੁਲਿਸ ਵੱਲੋਂ 2000 ਕਰੋੜ ਕੀਮਤ ਦੀ ਨਸ਼ਿਆਂ ਦੀ ਵੱਡੀ ਖੇਪ ਬਰਾਮਦ

ਇਸ ਸਮਝੌਤੇ ਅਧੀਨ ਮੋਹਾਲੀ ਆਈ ਟੀ.ਆਈ.ਵੂਮੈਨ ਇੰਪਾਵਰਮੈਂਟ ਦੀ ਦਿਸ਼ਾ ਵਿਚ ਏਅਰ ਹੋਸਟਸ, ਬਿਊਟੀ ਵੈਲਨੈਸ ਯੂਨੀਅਰ ਨਰਸ,ਦਾ ਕੋਰਸ ਸ਼ੁਰੂ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਇਨ੍ਹਾਂ ਉਪਰਾਲਿਆਂ ਨਾਲ ਦਸ ਹਜ਼ਾਰ ਨੋਜਵਾਨਾਂ ਨੂੰ ਨੌਕਰੀਆਂ ਮਿਲਣਗੀਆਂ।ਸ.ਬੈਂਸ ਨੇ ਦੱਸਿਆ ਕਿ ਲਾਲੜੂ ਅਤੇ ਮਾਨਕਪੁਰ ਸ਼ਰੀਫ਼ ਆਈਂ.ਟੀ.ਆਈ. ਨੂੰ ਡ੍ਰੋਨ ਅਕੈਡਮੀ ਵਜੋਂ ਵਿਕਸਤ ਕੀਤਾ ਜਾਵੇਗਾ ਜ਼ੋ ਕਿ ਡ੍ਰੋਨ ਤਕਨਾਲੋਜੀ ਦੇ ਖੇਤਰ ਵਿਚ ਦੇਸ਼ ਦੇ ਮੋਹਰੀ ਸੰਸਥਾਵਾਂ ਹੋਣਗੀਆਂ। ਸਿੱਖਿਆ ਮੰਤਰੀ ਸ੍ਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਜੀ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਕਿੱਤਾਮੁਖੀ ਸਿਖਲਾਈ ਦੇਣ ਦੀ ਦਿਸ਼ਾ ਵਿਚ ਲਗਾਤਾਰ ਕੰਮ ਕਰ ਰਹੀ ਹੈ ਜਿਸ ਉਦਹਾਰਨ ਆਈ.ਟੀ.ਆਈਜ ਵਿਚ ਸੀਟਾਂ ਦੁ ਗਿਣਤੀ 28000 ਤੋਂ ਵਧਾ ਕੇ 35000 ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਉਦਯੋਗਿਕ ਇਕਾਈਆਂ ਨੂੰ ਸਿੱਖਿਅਤ ਕਾਮੇ ਮਿਲਣਗੇ ਉਸ ਦੇ ਨਾਲ ਹੀ ਸੂਬੇ ਵਿਚ ਬੇਰੁਜ਼ਗਾਰੀ ਨੂੰ ਠੱਲ੍ਹ ਪਾਵੇਗਾ ਅਤੇ ਨਸ਼ਿਆਂ ਦੀ ਸਮੱਸਿਆਂ ਨੂੰ ਖ਼ਤਮ ਕਰਨ ਵਿਚ ਮਦਦਗਾਰ ਸਾਬਤ ਹੋਵੇਗੀ।

 

Related posts

SYL ਨੂੰ ਲੈ ਕੇ ਕਾਂਗਰਸੀ ਵਿਧਾਇਕਾਂ ਦਾ ਚੰਡੀਗੜ੍ਹ ਵਿਖੇ ਜ਼ੋਰਦਾਰ ਪ੍ਰਦਰਸ਼ਨ,ਪੁਲਿਸ ਨੇ ਹਿਰਾਸਤ ‘ਚ ਲਿਆ

punjabusernewssite

Recruitment in Punjab Police 2024: ਪੰਜਾਬ ਪੁਲਿਸ ‘ਚ ਨਿਕਲਿਆਂ ਭਰਤੀਆਂ, ਇਸ ਤਰ੍ਹਾਂ ਕਰੋ ਅਪਲਾਈ

punjabusernewssite

ਪੰਜਾਬ ਯੂਨੀਵਰਸਿਟੀ ਗਰੈਜੂਏਸ਼ਨ ਪੱਧਰ ਤੱਕ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਹਟਾਉਣ ਦੇ ਆਪਣੇ ਫੈਸਲੇ ਨੂੰ ਵਾਪਸ ਲਵੇ: ਅਕਾਲੀ ਦਲ

punjabusernewssite