ਲੁਧਿਆਣਾ, 9 ਜੁਲਾਈ: ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਿਆਂ ਵਿਚੋਂ ਇੱਕ ਮੰਨੇ ਜਾਂਦੇ ਲਾਡੋਵਾਲ ਟੋਲਪਲਾਜ਼ੇ ਨੂੰ ਲੈ ਕੇ ਕਿਸਾਨਾਂ ਤੇ ਸਥਾਨਕ ਵਾਸੀਆਂ ਦਾ ਚੱਲ ਰਿਹਾ ਸੰਘਰਸ਼ ਹੋਰ ਲੰਮਾ ਹੁੰਦਾ ਨਜ਼ਰ ਆ ਰਿਹਾ। ਇਸ ਟੋਲ ਪਲਾਜ਼ੇ ਦੇ ਰੇਟਾਂ ਨੂੰ ਘਟਾਉਣ ਦੀ ਮੰਗ ਨੂੰ ਲੈ ਕੇ ਪਿਛਲੇ ਕਰੀਬ 25 ਦਿਨਾਂ ਤੋਂ ਇਹ ਸੰਘਰਸ਼ ਚੱਲ ਰਿਹਾ ਹੈ। ਇਹ ਮਾਮਲਾ ਹਾਈਕੋਰਟ ਵੀ ਪੁੱਜਿਆ ਹੈ ਤੇ ਭਲਕੇ ਇਸਦੀ ਸੁਣਵਾਈ ਹੈ। ਜਿਸਦੇ ਚੱਲਦੇ ਅੱਜ ਡਿਪਟੀ ਕਮਿਸ਼ਨਰ ਲੁਧਿਆਣਾ ਸ਼ਾਕਸੀ ਸਾਹਨੀ ਅਤੇ ਐਨਐਚਏ ਦੇ ਅਧਿਕਾਰੀਆਂ ਵੱਲੋਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ ਕੀਤੀ ਗਈ, ਜੋਕਿ ਬੇਸਿੱਟਾ ਰਹੀ।
ਜਲੰਧਰ ਉਪ ਚੋਣ ਭਲਕੇ:ਤਿਆਰੀਆਂ ਮੁਕੰਮਲ,ਆਪ,ਕਾਂਗਰਸ ਤੇ ਭਾਜਪਾ ਦੀ ਸਾਖ਼ ਦਾਅ ’ਤੇ
ਜਿਸ ਕਾਰਨ ਹੁਣ ਇਸ ਟੋਲ ਪਲਾਜ਼ੇ ਨੂੰ ਅਗਲੇ ਦਿਨਾਂ ਲਈ ਲਗਾਤਾਰ ‘ਫ਼ਰੀ’ ਰੱਖਣ ਦਾ ਐਲਾਨ ਕੀਤਾ ਗਿਆ ਹੈ। ਜਿਕਰਯੋਗ ਹੈਕਿ ਜਲੰਧਰ-ਲੁਧਿਆਣਾ ਕੌਮੀ ਮਾਰਗ ’ਤੇ ਪੈਂਦੇ ਇਸ ਟੋਲ ਪਲਾਜ਼ਾ ਦਾ ਪਰਚੀ ਰੇਟ ਕਾਫ਼ੀ ਵੱਧ ਹੈ, ਜਿਸਨੂੰ ਲੈ ਕੇ ਇਹ ਸੰਘਰਸ਼ ਕੀਤਾ ਜਾ ਰਿਹਾ। ਪਿਛਲੇ ਦਿਨਾਂ ਦੇ ਵਿਚ ਕਿਸਾਨਾਂ ਨੇ ਇਸ ਟੋਲ ’ਤੇ ਪੈਂਦੀਆਂ ਸਾਰੀਆਂ ਮਸ਼ੀਨਾਂ ਨੂੰ ਕਵਰ ਕਰ ਦਿੱਤਾ ਸੀ ਤੇ ਇੱਥੋਂ ਗੁਜਰਨ ਵਾਲੇ ਸਾਰੇ ਵਾਹਨਾਂ ਨੂੰ ਬਿਨ੍ਹਾਂ ਪਰਚੀ ਟਪਾਇਆ ਜਾ ਰਿਹਾ।
Share the post "ਪੰਜਾਬ ਦਾ ਸਭ ਤੋਂ ਮਹਿੰਗਾ ਟੋਲਪਲਾਜ਼ਾ ਹਾਲੇ ਰਹੇਗਾ ‘ਫ਼ਰੀ’, ਡੀਸੀ ਨਾਲ ਕਿਸਾਨਾਂ ਦੀ ਮੀਟਿੰਗ ਰਹੀ ਬੇਸਿੱਟਾ"