ਜ਼ਿਲਾ ਸੈਨਿਕ ਬੋਰਡ ਦੀ ਤਿਮਾਹੀ ਬੈਠਕ ਹੋਈ, ਸਾਬਕਾ ਸੈਨਿਕਾਂ ਦੇ ਮਸਲੇ ਵਿਚਾਰੇ ਗਏ

0
85
+1

Fazilka News:ਜ਼ਿਲ੍ਹਾ ਸੈਨਿਕ ਬੋਰਡ ਦੀ ਤਿਮਾਹੀ ਬੈਠਕ ਡਿਪਟੀ ਕਮਿਸ਼ਨਰ ਕਮ ਚੇਅਰ-ਪਰਸਨ ਅਮਰਪ੍ਰੀਤ ਕੌਰ ਸੰਧੂ ਆਈਏਐਸ ਦੀ ਪ੍ਰਧਾਨਗੀ ਹੇਠ ਹੋਈ। ਬੈਠਕ ਵਿੱਚ ਉਪ ਪ੍ਰਧਾਨ ਕਮਾਂਡਰ ਦਲੀਪ ਕੁਮਾਰ (ਰਿਟਾਇਰਡ) ਸਕੱਤਰ ਕਮਾਂਡਰ ਦਿਲਪ੍ਰੀਤ ਸਿੰਘ ਕੰਗ (ਰਿਟਾਇਰਡ) ਐਸਡੀਐਮ ਅਬੋਹਰ ਕ੍ਰਿਸ਼ਨਾ ਪਾਲ ਰਾਜਪੂਤ, ਸਹਾਇਕ ਕਮਿਸ਼ਨਰ ਜਨਰਲ, ਤਹਿਸੀਲ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਅਸ਼ੋਕ ਕੁਮਾਰ, ਜਿਲਾ ਰੱਖਿਆ ਸੇਵਾਵਾਂ ਭਲਾਈ ਅਫਸਰ ਗੁਰਬਚਨ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਬੈਠਕ ਦੀ ਸ਼ੁਰੂਆਤ ਸ਼ਹੀਦਾਂ ਨੂੰ ਮੌਨ ਰੱਖ ਕੇ ਸ਼ਰਧਾਂਜਲੀ ਭੇਂਟ ਕਰਕੇ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਐਮਐਮਜੀ ਤਹਿਤ ਮਿਲਣ ਵਾਲੀ ਸਹਾਇਤਾ ਰਾਸ਼ੀ ਨੂੰ ਸਰਕਾਰ ਨੇ ਵਧਾ ਕੇ 10 ਹਜਾਰ ਦੀ ਬਜਾਏ ਹੁਣ 12 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ  ਨਿਗਮ ਅੰਦਰ Congress ਦੀ ਇੱਕ ਹੋਰ ਵਿਕਟ ਡਿੱਗੀ,Dy Mayor ਮਾਸਟਰ ਹਰਮਿੰਦਰ ਸਿੰਘ ਨੇ ਦਿੱਤਾ ਅਸਤੀਫ਼ਾ

ਇਸੇ ਤਰ੍ਹਾਂ ਵਾਰ ਜੰਗੀਰ ਪ੍ਰਤੀ ਸਾਲ 10 ਹਜਾਰ ਤੋਂ ਵਧਾ ਕੇ 20 ਹਜਾਰ ਰੁਪਏ ਕਰ ਦਿੱਤੀ ਗਈ ਹੈ। ਬੈਠਕ ਦੌਰਾਨ ਦੋ ਲਾਭਪਾਤਰੀਆਂ ਨੂੰ ਬੋਰਡ ਵੱਲੋਂ ਸਹਾਇਤਾ ਰਾਸ਼ੀ ਦੇ ਚੈੱਕ ਵੀ ਦਿੱਤੇ ਗਏ।ਇਸ ਮੌਕੇ ਪਿਛਲੇ ਸਾਲ ਦੀ ਕਾਰਗੁਜ਼ਾਰੀ ਦੀ ਰਿਪੋਰਟ ਵੀ ਪੇਸ਼ ਕੀਤੀ ਗਈ। ਬੈਠਕ ਦੌਰਾਨ ਬੋਰਡ ਦੇ ਸਕੱਤਰ ਕਮਾਂਡਰ ਦਿਲਪ੍ਰੀਤ ਸਿੰਘ ਕੰਗ (ਰਿਟਾਇਰਡ) ਨੇ ਦੱਸਿਆ ਕਿ ਸਰਕਾਰ ਵੱਲੋਂ ਸਾਬਕਾ ਸੈਨਿਕਾਂ ਦੇ ਬੱਚਿਆਂ ਨੂੰ ਪੜ੍ਹਾਈ ਲਈ ਪ੍ਰਤੀ ਬੱਚਾ 12 ਹਜਾਰ ਰੁਪਏ ਸਲਾਨਾ ਦੀ ਮਦਦ ਦਿੱਤੀ ਜਾਂਦੀ। ਇਸ ਤੋਂ ਬਿਨਾਂ ਮੈਰਿਜ ਗਰਾਂਟ ਲਈ 50 ਹਜਾਰ ਰੁਪਏ ਅਤੇ ਦਿਵਿਆਂਗ ਬੱਚਿਆਂ ਨੂੰ 36 ਹਜਾਰ ਰੁਪਏ ਸਲਾਨਾ ਦੀ ਮਦਦ ਦਿੱਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਇਸ ਸਬੰਧੀ ਜ਼ਿਲ੍ਹੇ ਵਿੱਚ ਪ੍ਰਾਪਤ ਅਰਜੀਆਂ ਦਾ ਨਿਪਟਾਰਾ ਕਰਦਿਆਂ ਲਾਭਪਾਤਰੀਆਂ ਨੂੰ ਬਣਦਾ ਲਾਭ ਦਿੱਤਾ ਗਿਆ।

ਇਹ ਵੀ ਪੜ੍ਹੋ  ਅੰਮ੍ਰਿਤਪਾਲ ਸਿੰਘ ਦੀ ਪੈਰੋਲ ’ਤੇ ਅਦਾਲਤ ‘ਚੋਂ ਵੱਡੀ ਖ਼ਬਰ

ਇਸ ਤੋਂ ਬਿਨਾਂ ਜ਼ਿਲ੍ਹੇ ਵਿੱਚ ਵੱਖ-ਵੱਖ ਹੋਰ ਸਕੀਮਾਂ ਦੇ ਤਹਿਤ ਵੀ ਸਾਬਕਾ ਸੈਨਿਕਾਂ ਨੂੰ ਬਣਦੇ ਲਾਭ ਦਿੱਤੇ ਗਏ ਹਨ। ਉਹਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਝੰਡਾ ਦਿਵਸ ਫੰਡ ਦੇ ਤਹਿਤ 2 ਲੱਖ 17 ਹਜਾਰ ਰੁਪਏ ਦੀ ਰਕਮ ਇਕੱਤਰ ਹੋਈ ਹੈ। ਉਹਨਾਂ ਨੇ ਵਿਭਾਗਾਂ ਨੂੰ ਬੇਨਤੀ ਕੀਤੀ ਕਿ ਉਹ ਝੰਡਾ ਦਿਵਸ ਦੇ ਫੰਡ ਵਿਭਾਗ ਕੋਲ ਤੁਰੰਤ ਜਮਾ ਕਰਵਾਉ। ਡਿਪਟੀ ਕਮਿਸ਼ਨਰ ਨੇ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਸਾਬਕਾ ਸੈਨਿਕਾਂ ਦੇ ਨਾਲ ਸੰਬੰਧਿਤ ਜੋ ਕੋਈ ਵੀ ਸਕੀਮ ਹੋਵੇ ਉਸਦਾ ਲਾਭ ਸਾਬਕਾ ਸੈਨਿਕਾਂ ਨੂੰ ਜਰੂਰ ਦਿੱਤਾ ਜਾਵੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

+1

LEAVE A REPLY

Please enter your comment!
Please enter your name here