WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਵਪਾਰ

ਮਾਲੀਏ ’ਚ ਵਾਧੇ ਦੇ ਬਾਵਜੂਦ ਬਠਿੰਡਾ ’ਚ ਸ਼ਰਾਬ ਠੇਕੇਦਾਰ ਬਣਨ ਦੇ ‘ਚਾਹਵਾਨਾਂ’ ਦੀਆਂ ਲੱਗੀਆਂ ਲਾਈਨਾਂ

12 ਜੋਨਾਂ ਲਈ ਆਈਆਂ ਰਿਕਾਰਡਤੋੜ ਅਰਜੀਆਂ, ਭਲਕੇ ਕੱਢਿਆ ਜਾਵੇਗਾ ਡਰਾਅ
ਬਠਿੰਡਾ, 21 ਮਾਰਚ : ਸੂਬੇ ’ਚ ਪੰਜਾਬ ਸਰਕਾਰ ਵੱਲੋਂ ਐਕਸਾਈਜ਼ ਮਾਲੀਏ ਵਿਚ ਵਾਧਾ ਕਰਨ ਦੇ ਬਾਵਜੂਦ ਸਰਾਬ ਦੇ ਠੇਕੇਦਾਰ ਬਣਨ ਦੇ ਚਾਹਵਾਨਾਂ ਦੀ ਗਿਣਤੀ ਵਧਣ ਲੱਗੀ ਹੈ। ਇਸਦੇ ਨਾਲ ਅਰਜੀ ਫ਼ੀਸ ਦੇ ਰੂਪ ਵਿਚ ਵੀ ਸਰਕਾਰੀ ਖ਼ਜਾਨਾ ‘ਨਿਹਾਲ’ ਹੋ ਰਿਹਾ । ਸੂਬੇ ਦੇ ਵਿਚ ਸਭ ਤੋਂ ਵੱਧ ਮੋਹਾਲੀ ਜ਼ਿਲ੍ਹੇ ਵਿਚ ਅਰਜੀਆਂ ਦਿੱਤੀਆਂ ਗਈਆਂ ਹਨ। ਐਕਸਾਈਜ਼ ਵਿਭਾਗ ਦੇ ਜਾਣਕਾਰਾਂ ਮੁਤਾਬਕ ਇਕੱਲੀਆਂ ਅਰਜੀਆਂ ਤੋਂ ਸਰਕਾਰ ਨੂੰ ਢਾਈ ਸੋ ਕਰੋੜ ਦੇ ਕਰੀਬ ਆਮਦਨੀ ਹੋਈ ਹੈ। ਅਰਜੀਆਂ ਵੱਧ ਆਉਣ ਦੇ ਪਿੱਛੇ ਮੁੱਖ ਕਾਰਨ ਪਿਛਲੇ ਦੋ ਸਾਲਾਂ ਤੋਂ ਸਰਾਬ ਦੇ ਠੇਕਿਆਂ ਦੀ ਬੋਲੀ ਨਾ ਹੋਣਾ ਹੈ,

ਫ਼ੂਡ ਸਪਲਾਈ ਵਿਭਾਗ ਦਾ ਇੰਸਪੈਕਟਰ ਵਿਜੀਲੈਂਸ ਵੱਲੋਂ ਕਾਬੂ

ਕਿਉਂਕਿ ਦੋ ਸਾਲਾਂ ਤੋਂ ਕਾਬਜ਼ ਧਿਰਾਂ ਨੂੰ ਹੀ ਮਾਲੀਆ ਵਾਧੇ ਨਾਲ ਠੇਕੇ ਮੁੜ ਦਿੱਤੇ ਜਾ ਰਹੇ ਸਨ। ਜਿਸਦੇ ਚੱਲਦੇ ਤਿੰਨ ਸਾਲਾਂ ਦੇ ਵਕਫ਼ੇ ਤੋਂ ਬਾਅਦ ਠੇਕੇਦਾਰਾਂ ਨੂੰ ਮੁੜ ਇਸ ਕਿੱਤੇ ਵਿਚ ਆਉਣ ਦਾ ਮੌਕਾ ਮਿਲ ਰਿਹਾ ਹੈ। ਜੇਕਰ ਗੱਲ ਇਕੱਲੇ ਬਠਿੰਡਾ ਦੀ ਕੀਤੀ ਜਾਵੇ ਤਾਂ ਇੱਥੇ ਕੁੱਲ ਬਣਾਏ 12 ਜੋਨਾਂ ਲਈ 1544 ਅਰਜੀਆਂ ਆਈਆਂ ਹਨ। ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਕੋਲੋਂ ਹਾਸਲ ਕੀਤੇ ਅੰਕੜਿਆਂ ਮੁਤਾਬਕ ਚਾਲੂ ਵਿਤੀ ਸਾਲ ਦੇ ਮੁਕਾਬਲੇ ਅਗਲੇ ਵਿਤੀ ਸਾਲ ਲਈ 8 ਫ਼ੀਸਦੀ ਦੇ ਵਾਧੇ ਨਾਲ 437 ਕਰੋੜ ਦਾ ਮਾਲੀਆ ਇਕੱਤਰ ਕਰਨ ਦਾ ਟੀਚਾ ਰੱਖਿਆ ਗਿਆ ਹੈ। ਸੂਤਰਾਂ ਮੁਤਾਬਕ ਸਰਾਬ ‘ਕਿੰਗ’ ਦੇ ਰੂਪ ’ਚ ਮਸ਼ਹੂਰ ਮਲਹੋਤਰਾ ਗਰੂੱਪ ਤੋਂ ਇਲਾਵਾ ਸਿਵ ਲਾਲ ਡੋਡਾ ਤੇ ਜੁਗਨੂੰ ਗਰੁੱਪ ਆਦਿ ਸਹਿਤ ਕਈ ਹੋਰ ਗਰੁੱਪਾਂ ਤੇ ਵਿਅਕਤੀਆਂ ਵੱਲੋਂ ਵੀ ਅਰਜੀਆਂ ਪਾਈਆਂ ਗਈਆਂ ਹਨ।

ਬਠਿੰਡਾ ਲੋਕ ਸਭਾ ਹਲਕੇ ’ਚ 16 ਲੱਖ 39 ਹਜ਼ਾਰ ਵੋਟਰ ਕਰਨਗੇ ਆਪਣੀ ਵੋਟ ਦਾ ਇਸਤੇਮਾਲ : ਜ਼ਿਲ੍ਹਾ ਚੋਣ ਅਫ਼ਸਰ

ਦਸਣਾ ਬਣਦਾ ਹੈ ਕਿ ਪ੍ਰਤੀ ਅਰਜੀ ਦੇ ਨਾਲ 75 ਹਜ਼ਾਰ ਰੁਪਏ ਦੀ ਫ਼ੀਸ ਰੱਖੀ ਗਈ ਹੈ। ਜ਼ਿਲ੍ਹੇ ਵਿਚ ਅਗਲੇ ਵਿਤੀ ਸਾਲ ਲਈ ਦੇਸ਼ੀ ਸਰਾਬ ਦਾ ਕੋਟਾ ਤਿੰਨ ਫ਼ੀਸਦੀ ਵਧਾ ਕੇ 48 ਲੱਖ 21 ਹਜ਼ਾਰ 392 ਪਰੂਫ਼ ਲੀਟਰ ਰੱਖਿਆ ਹੈ, ਜਿਸਦੀ 1 ਕਰੋੜ 28 ਲੱਖ 51 ਹਜ਼ਾਰ ਬੋਤਲ ਬਣਦੀ ਹੈ। ਹਾਲਾਂਕਿ ਅੰਗਰੇਜ਼ੀ ਅਤੇ ਦੇਸੀ ਸਰਾਬ ਦਾ ਕੋਟਾ ਓਪਨ ਰੱਖਿਆ ਗਿਆ ਹੈ ਪ੍ਰੰਤੂ ਜੇਕਰ ਚਾਲੂ ਵਿਤੀ ਸਾਲ ਇਸਦੀ ਖ਼ਪਤ ਦੀ ਗੱਲ ਕੀਤੀ ਜਾਵੇ ਤਾਂ ਅੰਗਰੇਜੀ ਸਰਾਬ ਦੀਆਂ 30 ਲੱਖ 85 ਹਜ਼ਾਰ ਬੋਤਲਾਂ ਅਤੇ ਬੀਅਰ ਦੀਆਂ 29 ਲੱਖ 44 ਦੇ ਕਰੀਬ ਬੋਤਲਾਂ ਵਿਕੀਆਂ ਹਨ। ਜਿਸ ਕਾਰਨ ਅਗਲੇ ਸਾਲ ਵਿਚ ਇਸਦੀ ਖ਼ਪਤ ’ਚ ਹੋਰ ਵਾਧਾ ਹੋਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ।

 

Related posts

ਰੇਨੋ ਇੰਡੀਆ ਨੇ ਬਠਿੰਡਾ ਵਿੱਚ ਸ਼ੁਰੂ ਕੀਤੀ ਨਵੀਂ ਡੀਲਰਸ਼ਿਪ

punjabusernewssite

1 ਕਰੋੜ 32 ਲੱਖ ਦੀ ਲਾਗਤ ਨਾਲ ਤਿਆਰ ਆਲਮ ਬਸਤੀ ਡਿਸਪੋਜ਼ਲ ਦਾ ਕੀਤਾ ਉਦਘਾਟਨ

punjabusernewssite

ਕਰ ਵਿਭਾਗ ਵੱਲੋਂ ਜਾਅਲੀ ਆਈ.ਟੀ.ਸੀ ਦਾ ਦਾਅਵਾ ਕਰਨ ਵਾਲਾ ਨੌਸਰਬਾਜ਼ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਕਾਬੂ

punjabusernewssite