ਚੰਡੀਗੜ੍ਹ, 27 ਮਈ: ਆਮ ਆਦਮੀ ਪਾਰਟੀ ਦੇ ਕੌਮੀ ਨੇਤਾ ਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਅੱਜ ਪੰਜਾਬ ਵਿੱਚ ਆਪਣੇ ਪਾਰਟੀ ਉਮੀਦਵਾਰਾਂ ਦੇ ਹੱਕ ‘ਚ ਵੋਟ ਮੰਗਦੇ ਨਜ਼ਰ ਆਉਣਗੇ। ਅੱਜ ਰਾਘਵ ਚੱਢਾ ਵੱਲੋਂ ਦੁਪਹਿਰ 1 ਵਜੇ ਤੋਂ ਬਾਅਦ ਰੋਡ ਸ਼ੋਅ ਕੀਤਾ ਜਾਵੇਗਾ ਜਿਸ ਵਿੱਚੋਂ ਹੁਣ ਲੋਕਾਂ ਨੂੰ ਸੰਬੋਧਨ ਕਰਨਗੇ। ਚੱਢਾ ਵੱਲੋਂ ਅੱਜ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਅਤੇ ਲੁਧਿਆਣਾ ਤੋਂ ਅਸ਼ੋਕ ਪਰਾਸ਼ਰ ਪੱਪੀ ਤੇ ਹੱਕ ‘ਚ ਚੋਣ ਪ੍ਰਚਾਰ ਕੀਤਾ ਜਾਵੇਗਾ ਤੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਵੀ ਕਰਨਗੇ।
ਬਿੱਟੂ ਦੀ ਅਮਿਤ ਸ਼ਾਹ ਨਾਲ ਯਾਰੀ, ਪੰਜਾਬ ਲਈ ਗਦਾਰੀ: ਰਾਜਾ ਵੜਿੰਗ
ਦੱਸ ਦਈਏ ਕਿ ਲੋਕ ਸਭਾ ਚੋਣਾਂ ਸ਼ੁਰੂ ਹੁੰਦੇ ਇਹ ਰਾਘਵ ਚੱਢਾ ਨੇ ਸਿਆਸਤ ਤੋਂ ਦੂਰੀ ਬਣਾਈ ਹੋਈ ਸੀ। ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਨੇ ਦੱਸਿਆ ਸੀ ਕਿ ਰਾਘਵ ਚੱਢਾ ਆਪਣੇ ਅੱਖ ਦੇ ਇਲਾਜ ਲਈ ਬ੍ਰਿਟੇਨ ਗਏ ਹੋਏ ਹਨ ਤੇ ਉਹ ਉੱਥੇ ਹੀ ਇਲਾਜ ਕਰਵਾ ਰਹੇ ਹਨ। ਜਦੋਂ ਅਰਵਿੰਦ ਕੇਜਰੀਵਾਲ ਨੂੰ ਸ਼ਰਾਬ ਘੁਟਾਲੇ ਮਾਮਲੇ ਵਿੱਚ ਜ਼ਮਾਨਤ ਮਿਲੀ ਤਾਂ ਰਾਘਵ ਚੱਡਾ ਭਾਰਤ ਵਾਪਸ ਪਰਤੇ ਤੇ ਉਹ ਉਸ ਸਮੇਂ ਸਿਆਸੀ ਸਰਗਰਮ ਹੁੰਦੇ ਨਜ਼ਰ ਆਏ। ਹੁਣ ਦੇਖਣਾ ਹੋਵੇਗਾ ਕਿ ਰਾਘਵ ਚੱਢਾ ਦੇ ਸਿਆਸੀ ਸਰਗਰਮ ਹੋਣ ਨਾਲ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਕਿੰਨਾ ਕੁ ਫਾਇਦਾ ਹੁੰਦਾ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ।