11 Views
ਪਿਛਲੇ 20 ਸਾਲਾਂ ਤੋਂ ਸੋਨੀਆ ਗਾਂਧੀ ਸਨ ਐਮਪੀ
ਗਾਂਧੀ ਪਰਿਵਾਰ ਨੇ ਮੁੜ ਛੱਡੀ ਅਮੇਠੀ ਸੀਟ, ਕੇਐਲ ਸ਼ਰਮਾ ਨੂੰ ਦਿੱਤੀ ਟਿਕਟ
ਨਵੀਂ ਦਿੱਲੀ, 3 ਮਈ: ਗਾਂਧੀ ਪਰਿਵਾਰ ਦੇ ਦਹਾਕਿਆਂ ਤੋਂ ਨਿੱਜੀ ਹਲਕੇ ਮੰਨੇ ਜਾਂਦੇ ਰਾਏ ਬਰੇਲੀ ਅਤੇ ਅਮੇਠੀ ਸੀਟ ਤੋਂ ਪਾਰਟੀ ਨੇ ਅੱਜ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ। ਚੋਣ ਨਾਮਜਾਦੀਆਂ ਦੇ ਅੱਜ ਆਖਰੀ ਦਿਨ ਕਾਂਗਰਸ ਪਾਰਟੀ ਵੱਲੋਂ ਇਹਨਾਂ ਦੋਨਾਂ ਹਲਕਿਆਂ ਲਈ ਐਲਾਨੀ ਲਿਸਟ ਵਿੱਚ ਕਿਆਸਅਰਾਈਆਂ ਦੇ ਉਲਟ ਰਾਹੁਲ ਗਾਂਧੀ ਨੂੰ ਅਮੇਠੀ ਦੀ ਬਜਾਏ ਰਾਏ ਬਰੇਲੀ ਹਲਕੇ ਤੋਂ ਉਮੀਦਵਾਰ ਬਣਾਇਆ ਗਿਆ ਹੈ।
ਜਦੋਂ ਕਿ ਪ੍ਰਿਅੰਕਾ ਗਾਂਧੀ ਚੋਣ ਮੈਦਾਨ ਵਿੱਚ ਨਹੀਂ ਉਤਰੇਗੀ। ਅਮੇਠੀ ਹਲਕੇ ਤੋਂ ਗਾਂਧੀ ਪਰਿਵਾਰ ਦੇ ਪਿਛਲੇ ਕਈ ਦਹਾਕਿਆਂ ਤੋਂ ਅਤੀ ਵਿਸ਼ਵਾਸ ਪਾਤਰ ਮੰਨੇ ਜਾਂਦੇ ਕੇ ਐਲ ਸ਼ਰਮਾ ਨੂੰ ਟਿਕਟ ਦਿੱਤੀ ਗਈ ਹੈ। ਰਾਏ ਬਰੇਲੀ ਸੀਟ ਤੋਂ ਸ਼੍ਰੀਮਤੀ ਸੋਨੀਆ ਗਾਂਧੀ 1999 ਤੋਂ ਲੈ ਕੇ 2024 ਤੱਕ ਨੁਮਾਇੰਦਗੀ ਕਰ ਚੁੱਕੀ ਹੈ। ਇਸ ਬਾਰ ਉਹਨਾਂ ਲੋਕ ਸਭਾ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਪਾਰਟੀ ਨੇ ਉਹਨਾਂ ਨੂੰ ਰਾਜਸਥਾਨ ਤੋਂ ਰਾਜਸਭਾ ਦਾ ਮੈਂਬਰ ਬਣਾਇਆ ਹੈ।
ਰਾਹੁਲ ਗਾਂਧੀ ਅਤੇ ਕੇ ਐਲ ਸ਼ਰਮਾ ਵੱਲੋਂ ਅੱਜ ਆਪਣੇ ਨਾਮਜਦਗੀ ਪੇਪਰ ਦਾਖਲ ਕਰਵਾਏ ਜਾਣਗੇ। ਰਾਏ ਬਰੇਲੀ ਹਲਕੇ ਤੋਂ ਕਾਗਜ ਦਾਖਲ ਕਰਨ ਸਮੇਂ ਰਾਹੁਲ ਗਾਂਧੀ ਦੇ ਨਾਲ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਰੁਜਨ ਖੜਗੇ ਅਤੇ ਸ਼੍ਰੀਮਤੀ ਸੋਨੀਆ ਗਾਂਧੀ ਤੇ ਪ੍ਰਿਅੰਕਾ ਗਾਂਧੀ ਸਹਿਤ ਪੂਰੀ ਲੀਡਰਸ਼ਿਪ ਮੌਜੂਦ ਰਹੇਗੀ। ਰਾਹੁਲ ਗਾਂਧੀ ਇਸ ਬਾਰ ਦੋ ਹਲਕਿਆਂ ਤੋਂ ਉਮੀਦਵਾਰ ਤੋਂ ਚੋਣ ਲੜ ਰਹੇ ਹਨ। ਇਹਨਾਂ ਦੇ ਵਿੱਚੋਂ ਦੱਖਣ ਦੇ ਵਾਇਨਾਡੂ ਹਲਕੇ ਉੱਪਰ ਦੂਜੇ ਗੇੜ ਦੇ ਵਿੱਚ ਵੋਟਾਂ ਪੈ ਚੁੱਕੀਆਂ ਹਨ ਜਿਥੋਂ ਕਿ ਰਾਹੁਲ ਗਾਂਧੀ ਮੁੜ ਉਮੀਦਵਾਰ ਬਣੇ ਸਨ।