ਵੈਨਕੂਵਰ, 27 ਨਵੰਬਰ: ਸਿੱਖ ਕੌਮ ਦੇ ਇਤਿਹਾਸ ਵਿਚ ਵਿਸ਼ੇਸ਼ ਸਨਮਾਨਿਤ ਰਾਏਕੋਟ ਦੇ ਨਵਾਬ ਰਾਏ ਕੱਲ੍ਹਾ ਦੇ ਵੰਸ਼ਜ ਨੇ ਸਿੱਖਾਂ ਨੂੰ ਬਾਬੇ ਨਾਨਕ ਜੀ ਦੇ 554ਵੇਂ ਗੁਰਪੂਰਬ ਦੀਆਂ ਵਧਾਈਆਂ ਦਿੱਤੀਆਂ ਹਨ। ਭੇਜੇ ਇਕ ਸੰਦੇਸ਼ ਵਿੱਚ ਨਵਾਬ ਰਾਏ ਕੱਲ੍ਹਾ ਖ਼ਾਨ ਦੇ ਨੌਵੀਂ ਅਤੇ ਦਸਵੀਂ ਪੀੜ੍ਹੀ ਦੇ ਵਾਰਸ ਰਾਏ ਅਜ਼ੀਜ਼ਉੱਲਾ ਖ਼ਾਨ ਅਤੇ ਉਨ੍ਹਾਂ ਦੇ ਪੁੱਤਰ ਰਾਏ ਮੁਹੰਮਦ ਅਲੀ ਖ਼ਾਨ ਨੇ ਕਿਹਾ ਕਿ ਬਾਬੇ ਨਾਨਕ ਦੀ ਇਲਾਹੀ ਤੇ ਪਵਿੱਤਰ ਬਾਣੀ ਅਤੇ ਕਿਰਤ ਕਰੋ ਦਾ ਫ਼ਰਮਾਨ ਹਮੇਸ਼ਾ ਦੁਨੀਆਂ ਲਈ ਰਾਹ ਦਸੇਰਾ ਬਣਿਆ ਰਹੇਗਾ।
ਆਪ ਸਰਕਾਰ ਵੱਲੋਂ ਗੁਰਪੁਰਬ ਦੇ ਸ਼ੁਭ ਮੌਕੇ ’ਤੇ ਸ਼ੁਰੂ ਕੀਤੀ ਜਾਵੇਗੀ ‘ਮੁਖ ਮੰਤਰੀ ਤੀਰਥ ਯਾਤਰਾ’: ਜਗਤਾਰ ਸੰਘੇੜਾ
ਉਨ੍ਹਾਂ ਕਿਹਾ ਕਿ ਬਾਬਾ ਨਾਨਕ ਜੀ ਪੂਰੀ ਦੁਨੀਆਂ ਦੇ ਰਹਿਨੁਮਾ ਸਨ, ਜਿੰਨ੍ਹਾਂ ਕਰਮਕਾਂਡਾਂ ਅਤੇ ਵਹਿਮਾਂ ਭਰਮਾਂ ਤੋਂ ਦੂਰ ਰਹਿ ਕੇ ਇਕ ਜ਼ਿੰਦਗੀ ਜਿਊਣ ਦਾ ਸੰਦੇਸ਼ ਦਿੱਤਾ ਹੈ। ਦਸਣਾ ਬਣਦਾ ਹੈ ਕਿ ਰਾਏ ਪਰਵਾਰ ਗੁਰੂ ਘਰ ਦਾ ਅਨਿਨ ਭਗਤ ਹੈ ਅਤੇ ਇਸ ਪ੍ਰਵਾਰ ਵਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਖਸ਼ਿਸ਼ ਕੀਤੀ ਹੋਈ ਗੰਗਾ ਸਾਗਰ ਅੱਜ ਵੀ ਸੰਭਾਲ ਕੇ ਰੱਖੀ ਹੋਈ ਹੈ ਜੋ ਕਿ 1705 ਈਸਵੀ ਵਿੱਚ ਮੁਗਲਾਂ ਨਾਲ ਹੋਈ ਜੰਗ ਦੌਰਾਨ ਰਾਏਕੋਟ ਦੇ ਤਤਕਾਲੀ ਨਵਾਬ ਰਾਏ ਕੱਲ੍ਹਾ ਖ਼ਾਨ ਨੂੰ ਉਸਦੀ ਸੇਵਾ ਤੋਂ ਖੁਸ਼ ਹੋ ਕੇ ਦਿੱਤੀ ਗਈ ਸੀ। ਮੌਜੂਦਾ ਸਮੇਂ ਰਾਏ ਖ਼ਾਨ ਦਾ ਪਰਵਾਰ ਪਾਕਿਸਤਾਨ ਦੇ ਲਾਹੌਰ ਸ਼ਹਿਰ ਵਿਚ ਰਹਿ ਰਿਹਾ ਹੈ ਅਤੇ ਕੈਨੇਡਾ ਦੇ ਵੈਨਕੂਵਰ ਵਿੱਚ ਵੀ ਰਿਹਾਇਸ਼ ਰੱਖੀ ਹੋਈ ਹੈ।