Jalandhar News: ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦੇ ਕਥਿਤ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਜਲੰਧਰ ਸੈਂਟਰਲ ਹਲਕੇ ਤੋਂ ਵਿਧਾਇਕ ਰਮਨ ਅਰੋੜਾ ਦੇ ਘਰ ਸਵੇਰੇ 8 ਵਜੇ ਕੀਤੀ ਗਈ ਰੇਡ ਦੁਪਹਿਰ 1 ਵਜੇ ਤੱਕ ਵੀ ਜਾਰੀ ਹੈ। ਇਸ ਦੌਰਾਨ ਪਤਾ ਲੱਗਾ ਹੈ ਕਿ ਵਿਜੀਲੈਂਸ ਵੱਲੋਂ ਐਮਐਲਏ ਦੇ ਘਰ ਫੋਟੋ ਸਟੇਟ ਕਰਨ ਵਾਲੀ ਮਸ਼ੀਨ ਤੋਂ ਇਲਾਵਾ ਇੱਕ ਨੋਟ ਗਿਣਨ ਵਾਲੀ ਮਸ਼ੀਨ ਵੀ ਮੰਗਵਾਈ ਹੈ। ਜਿਸ ਦੇ ਚਲਦੇ ਇਹ ਚਰਚਾ ਫੈਲੀ ਹੋਈ ਹੈ ਕਿ ਵਿਧਾਇਕ ਦੇ ਘਰੋਂ ਵੱਡੀ ਤਾਦਾਦ ਵਿੱਚ ਨਗਦੀ ਮਿਲੀ ਹੈ ਜਿਸਦੇ ਚਲਦੇ ਹੀ ਇਸ ਮਸ਼ੀਨ ਨੂੰ ਉਪਯੋਗ ਵਿੱਚ ਲਿਆਂਦਾ ਜਾਵੇਗਾ। ਹਾਲਾਂਕਿ ਕਿਸੇ ਵੀ ਅਧਿਕਾਰੀ ਨੇ ਨੋਟ ਗਿਣਨ ਵਾਲੀ ਮਸ਼ੀਨ ਮੰਗਵਾਉਣ ਦੀ ਪੁਸ਼ਟੀ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ ਵੱਡੀ ਖ਼ਬਰ; ਭ੍ਰਿਸ਼ਟਾਚਾਰ ਵਿਰੁਧ ਮਾਨ ਸਰਕਾਰ ਦੀ ਵੱਡੀ ਕਾਰਵਾਈ, AAP MLA ਵਿਰੁਧ ਵਿਜੀਲੈਂਸ ਦਾ ਵੱਡਾ Action
ਉਧਰ ਵਿਜੀਲੈਂਸ ਦੇ ਐਸਐਸਪੀ ਹਰਪ੍ਰੀਤ ਸਿੰਘ ਮੰਡੇਰ ਸਹਿਤ ਹੋਰ ਉੱਚ ਅਧਿਕਾਰੀ ਵੀ ਵਿਧਾਇਕ ਦੇ ਘਰ ਪੁੱਜੇ ਹੋਏ ਹਨ ਅਤੇ ਛਾਪਾਮਾਰੀ ਕਰਨ ਵਾਲੀ ਟੀਮ ਤੋਂ ਇਲਾਵਾ ਕਿਸੇ ਹੋਰ ਨੂੰ ਘਰ ਦੇ ਅੰਦਰ ਨਹੀਂ ਆਉਣ ਦਿੱਤਾ ਜਾ ਰਿਹਾ। ਹੁਣ ਤੱਕ ਸਾਹਮਣੇ ਆਈ ਸੂਚਨਾ ਮੁਤਾਬਕ ਵਿਧਾਇਕ ਉੱਪਰ ਪਿਛਲੇ ਕੁਝ ਸਮੇਂ ਤੋਂ ਨਗਰ ਨਿਗਮ ਦੇ ਅਧਿਕਾਰੀਆਂ ਰਾਹੀਂ ਭ੍ਰਿਸ਼ਟਾਚਾਰ ਕਰਨ ਦੇ ਦੋਸ਼ ਲੱਗ ਰਹੇ ਸਨ ਅਤੇ ਪਿਛਲੇ ਦਿਨੀਂ ਨਿਗਮ ਦੇ ਇੱਕ ਏਟੀਪੀ ਨੂੰ ਗਿਰਫ਼ਤਾਰ ਕਰਨ ਤੋਂ ਬਾਅਦ ਵੀ ਵਿਧਾਇਕ ਦਾ ਨਾਮ ਵਿੱਚ ਬੋਲਿਆ ਹੈ। ਸੂਤਰਾਂ ਦੇ ਖੁਲਾਸਾ ਕੀਤਾ ਹੈ ਕਿ ਵਿਜੀਲੈਂਸ ਕੋਲ ਉਕਤ ਨਗਰ ਨਿਗਮ ਦੇ ਅਧਿਕਾਰੀ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਸੀ ਕਿ ਵਿਧਾਇਕ ਰਮਨ ਅਰੋੜਾ ਦੇ ਕਹਿਣ ‘ਤੇ ਹੀ ਸ਼ਹਿਰ ਦੇ ਵਿੱਚ ਨੋਟਿਸ ਭੇਜੇ ਜਾਂਦੇ ਸਨ ਅਤੇ ਬਾਅਦ ਦੇ ਵਿੱਚ ਇਹਨਾਂ ਨੋਟਿਸਾਂ ਦੇ ਆਧਾਰ ਉੱਤੇ ਸੰਬੰਧਿਤ ਲੋਕਾਂ ਦੇ ਨਾਲ ਸੈਟਲਮੈਂਟ ਕੀਤੀ ਜਾਂਦੀ ਸੀ।
ਇਹ ਵੀ ਪੜ੍ਹੋ ਘੋਰ ਕਲਯੁੱਗ; ਬਠਿੰਡਾ ’ਚ ਇੱਕ ਹੋਰ ਪੁੱਤ ਨੇ ਪਿਊ ਦਾ ਗੋ+ਲੀ ਮਾਰ ਕੇ ਕੀਤਾ ਕ.ਤਲ, ਘਰ ਵਿਚ ਹੀ ਕੀਤਾ ਸੰਸਕਾਰ
ਕਿਹਾ ਇਹ ਵੀ ਜਾ ਰਿਹਾ ਹੈ ਕਿ ਇਹ ਨੋਟਿਸ ਵੀ ਅਸਲ ਦੇ ਵਿੱਚ ਜਾਅਲੀ ਹੁੰਦੇ ਸਨ ਜਿਸ ਉੱਪਰ ਨਗਰ ਨਿਗਮ ਚ ਕੋਈ ਰਿਕਾਰਡ ਨਹੀਂ ਹੁੰਦਾ ਸੀ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਵਿਜੀਲੈਂਸ ਦੇ ਅਧਿਕਾਰੀ ਇਸ ਮਾਮਲੇ ਵਿੱਚ ਹਾਲੇ ਤੱਕ ਕੁਝ ਵੀ ਬੋਲਣ ਲਈ ਤਿਆਰ ਨਹੀਂ ਹਨ ।ਦੱਸਿਆ ਜਾ ਰਿਹਾ ਕਿ ਛਾਪੇਮਾਰੀ ਦੌਰਾਨ ਵਿਧਾਇਕ ਰਮਨ ਅਰੋੜਾ ਘਰ ਵਿੱਚ ਹੀ ਮੌਜੂਦ ਹਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।


