ਕਾਂਗਰਸੀ ਕੌਂਸਲਰਾਂ ਨੂੰ ਇੱਕਜੁੱਟ ਰੱਖਣ ਦੀ ਕਵਾਇਦ ’ਚ ਜੁਟੇ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ

0
298

👉ਪਾਰਟੀ ਦਾ ਮੇਅਰ ਬਣਾਉਣ ਲਈ ਕੌਂਸਲਰਾਂ ਨੂੰ ਪੜ੍ਹਾਇਆ ਇੱਕਜੁੱਟਤਾ ਦਾ ਪਾਠ
ਅੰਮ੍ਰਿਤਸਰ, 26 ਦਸੰਬਰ: ਲੁਧਿਆਣਾ ਅਤੇ ਜਲੰਧਰ ਵਿੱਚ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਵਿਰੋਧੀ ਪਾਰਟੀਆਂ ਦੇ ਕੌਂਸਲਰਾਂ ਨੂੰ ਤੋੜਨ ਦੀ ਵਿੱਢੀ ਮੁਹਿੰਮ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਨੇ ਆਪਣੇ ਮਜਬੂਤ ਗੜ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਪਾਰਟੀ ਕੌਂਸਲਰਾਂ ਨੂੰ ਇੱਕਜੁੱਟ ਰੱਖਣ ਦੀ ਕਵਾਇਦ ਵਿੱਢ ਦਿੱਤੀ ਹੈ। ਪਿਛਲੇ ਦਿਨੀਂ ਕਾਂਗਰਸੀ ਕੋਂਸਲਰਾਂ ਦੇ ਵਿਚ ਆਪਸੀ ਗੁੱਟਬੰਦੀ ਦੀਆਂ ਖਬਰਾਂ ਤੋਂ ਬਾਅਦ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਇੱਥੇ ਪੁੱਜ ਕੇ ਨਵੇਂ ਚੁਣੇ ਗਏ ਪਾਰਟੀ ਕੌਂਸਲਰਾਂ, ਵਿਧਾਇਕਾਂ, ਸਾਬਕਾ ਵਿਧਾਇਕਾਂ ਅਤੇ ਸ਼ਹਿਰ ਦੇ ਹੋਰ ਸੀਨੀਅਰ ਆਗੂਆਂ ਨਾਲ ਮੀਟਿੰਗ ਕੀਤੀ ਗਈ।

ਇਹ ਵੀ ਪੜ੍ਹੋ ਡੇਰਾ ਬਿਆਸ ਮੁਖੀ ਤੇ ਜਥੇਦਾਰ ਹਰਪ੍ਰੀਤ ਸਿੰਘ ਵਿਚਕਾਰ ਹੋਈ ਮੀਟਿੰਗ ਦੀ ਸਿਆਸੀ ਤੇ ਧਾਰਮਿਕ ਗਲਿਆਰਿਆਂ ਚਰਚਾ

ਸੂਚਨਾ ਮੁਤਾਬਿਕ ਮੀਟਿੰਗ ਦੌਰਾਨ ਸੂਬਾਈ ਲੀਡਰਸ਼ਿਪ ਨੇ ਨਵੇਂ ਚੁਣੇ ਇਹਨਾਂ ਕੌਂਸਲਰਾਂ ਨੂੰ ਇੱਕਜੁੱਟਤਾ ਦਾ ਪਾਠ ਪੜਾਉਂਦਿਆਂ ਪਾਰਟੀ ਪ੍ਰਤੀ ਵਫਾਦਾਰ ਰਹਿਣ ਅਤੇ ਸੱਤਾਧਿਰ ਵੱਲੋਂ ਚੱਲੀਆਂ ਜਾ ਰਹੀਆਂ ਚਾਲਾਂ ਤੋਂ ਸਾਵਧਾਨ ਰਹਿਣ ਲਈ ਸੁਚੇਤ ਕੀਤਾ। ਜ਼ਿਕਰ ਯੋਗ ਹੈ ਲੰਘੀ 21 ਦਸੰਬਰ ਨੂੰ ਪਈਆਂ ਵੋਟਾਂ ਦੌਰਾਨ ਕਾਂਗਰਸ ਪਾਰਟੀ ਦੇ 85 ਮੈਂਬਰੀ ਜਨਰਲ ਹਾਊਸ ਵਿਚ 40 ਕੌਂਸਲਰ ਚੁਣੇ ਗਏ ਹਨ। ਜਦੋਂਕਿ ਆਪ ਦੇ 24, ਭਾਜਪਾ ਦੇ 9, ਅਕਾਲੀ ਦਲ ਦੇ 4 ਅਤੇ 8 ਅਜ਼ਾਦ ਉਮੀਦਵਾਰ ਚੁਣੇ ਗਏ ਸਨ। ਹਾਲਾਂਕਿ ਕਾਂਗਰਸ ਪਾਰਟੀ ਕੋਲ ਵੀ ਆਪਣਾ ਮੇਅਰ ਬਣਾਉਣ ਲਈ ਅੱਧੀ ਦਰਜਨ ਦੇ ਕਰੀਬ ਕੌਂਸਲਰਾਂ ਦੀ ਘਾਟ ਹੈ

ਇਹ ਵੀ ਪੜ੍ਹੋ Bathinda Police ਵੱਲੋਂ ਨਕਲੀ MLA ਕਾਬੂ, ਜਾਣੋ ਮਾਮਲਾ

ਪ੍ਰੰਤੂ ਪਾਰਟੀ ਦੇ ਆਗੂਆਂ ਨੂੰ ਪੂਰਨ ਉਮੀਦ ਹੈ ਕਿ ਕੁਝ ਆਜ਼ਾਦ ਅਤੇ ਹੋਰਨਾ ਹਮਖਿਆਲੀ ਕੌਂਸਲਰਾਂ ਦੇ ਸਹਿਯੋਗ ਨਾਲ ਪਾਰਟੀ ਇੱਥੇ ਆਪਣਾ ਮੇਅਰ ਬਣਾਉਣ ਵਿੱਚ ਸਫਲ ਰਹੇਗੀ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਟਿਆਲਾ ਵਿੱਚ ਆਮ ਆਦਮੀ ਪਾਰਟੀ ਨੂੰ ਸਪੱਸ਼ਟ ਅਤੇ ਜਲੰਧਰ ਵਿੱਚ ਜੋੜਤੋੜ ਤੋਂ ਬਾਅਦ ਪੂਰਨ ਬਹੁਮਤ ਮਿਲ ਗਿਆ ਹੈ। ਜਦੋਂ ਕਿ ਆਪ ਵੱਲੋਂ ਲੁਧਿਆਣਾ ਦੇ ਵਿੱਚ ਵੀ ਆਪਣਾ ਮੇਅਰ ਬਣਾਉਣ ਦੇ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਅਜਿਹੀ ਹਾਲਤ ਵਿੱਚ ਕਾਂਗਰਸ ਪਾਰਟੀ ਵੱਲੋਂ ਅੰਮ੍ਰਿਤਸਰ ਅਤੇ ਫਗਵਾੜਾ ਦੇ ਵਿੱਚ ਆਪਣਾ ਝੰਡਾ ਲਹਿਰਾਉਣ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here