ਚੰਡੀਗੜ੍ਹ, 28 ਸਤੰਬਰ: ਬੀਤੇ ਦਿਨ ਲੋਕ ਸਭਾ ਦੇ ਸਪੀਕਰ ਵੱਲੋਂ ਸੰਸਦ ਦੀਆਂ 21 ਸਥਾਈ ਕਮੇਟੀ ਬਣਾਈਆਂ ਗਈਆਂ ਹਨ। ਇੰਨ੍ਹਾਂ ਕਮੇਟੀਆਂ ਵਿਚੋਂ 4 ਕਮੇਟੀਆਂ ਦੀ ਅਗਵਾਈ ਕਾਂਗਰਸ ਦੇ ਹੱਥ ਆਈ ਹੈ, ਜਿੰਨ੍ਹਾਂ ਦੇ ਵਿਚੋਂ ਇੱਕ ਖੇਤੀਬਾੜੀ ਨਾਲ ਸਬੰਧਤ ਕਮੇਟੀ ਦਾ ਚੇਅਰਮੇਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲਗਾਇਆ ਗਿਆ ਹੈ।
ਜਲੰਧਰ ਪੁਲਿਸ ਵੱਲੋਂ ਜਾਅਲੀ ਵੀਜ਼ਾ ਲਗਾਊਣ ਵਾਲਾ ਗਿਰੋਹ ਕਾਬੂ
ਇਸਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰਾਲੇ ਦੀ ਸਥਾਈ ਕਮੇਟੀ ਦੇ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਉਪ ਮੁੱਖ ਮੰਤਰੀ ਤੇ ਗੁਰਦਾਸਪੁਰ ਪਾਰਲੀਮੈਂਟ ਹਲਕੇ ਤੋਂ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਵੀ ਬਤੌਰ ਮੈਂਬਰ ਸ਼ਾਮਲ ਕੀਤਾ ਗਿਆ ਹੈ।
Big News: ਕਾਂਗਰਸ ਦੇ ਸਾਬਕਾ ਮੰਤਰੀ ਵਿਰੁਧ ED ਵੱਲੋਂ ਵੱਡੀ ਕਾਰਵਾਈ
ਸਰਹੱਦੀ ਸੂਬਾ ਹੋਣ ਕਾਰਨ ਇਸ ਕਮੇਟੀ ਦੀ ਪੰਜਾਬ ਵਿਚ ਵੱਡੀ ਭੂਮਿਕਾ ਰਹਿੰਦੀ ਹੈ। ਉਧਰ ਅਪਣੀ ਨਿਯੁਕਤੀ ’ਤੇ ਰਾਜਾ ਵੜਿੰਗ ਅਤੇ ਸ: ਰੰਧਾਵਾ ਨੇ ਕਾਂਗਰਸ ਦੇ ਕੌਮੀ ਆਗੂ ਸ਼੍ਰੀਮਤੀ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਕੌਮੀ ਪ੍ਰਧਾਨ ਮਲਿਕਾਅਰਜਨ ਖੜਗੇ ਤੇ ਜਨਰਲ ਸਕੱਤਰ ਕੇ.ਸੀ.ਵੇਨੂਗੋਪਾਲ ਸਹਿਤ ਕੇਂਦਰੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਹੈ।
Share the post "ਰਾਜਾ ਵੜਿੰਗ ਤੇ ਸੁਖਜਿੰਦਰ ਰੰਧਾਵਾਂ ਕੇਂਦਰੀ ਗ੍ਰਹਿ ਮੰਤਰਾਲੇ ਦੀ ਸਥਾਈ ਕਮੇਟੀ ਦੇ ਮੈਂਬਰ ਮਨੋਨੀਤ"